ਮੈਲਬੌਰਨ ਦੇ ਮਿਕੇਲ੍ਹਮ ਸਬੱਰਬ ਦੀ ਇੱਕ ਝੀਲ ਵਿੱਚ ਤੈਰਦੀਆਂ ਕੁਝ 'ਅਜੀਬ ਚੀਜ਼ਾਂ' ਸਥਾਨਿਕ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਇਹਨਾਂ ਲੋਕਾਂ ਮੁਤਾਬਕ ਇਹ ਵਸਤਾਂ ਕਿਸੇ ਅੰਧ-ਵਿਸ਼ਵਾਸ ਦੇ ਚਲਦਿਆਂ 'ਟੂਣੇ' ਵਰਗੀਆਂ ਪ੍ਰਤੀਤ ਹੁੰਦੀਆਂ ਹਨ। ਇਲਾਕਾ ਨਿਵਾਸੀ ਨਿਰਮਲ ਸਿੰਘ ਦਾ ਮੰਨਣਾ ਹੈ ਕਿ ਇਹੋ ਜਿਹਾ ਵਰਤਾਰਾ ਨਾ ਸਿਰਫ ਭਾਈਚਾਰੇ ਦੀ ਦਿੱਖ ਖਰਾਬ ਕਰਦਾ ਹੈ ਬਲਕਿ ਗੰਦਗੀ ਫੈਲਾਉਣ ਦਾ ਕਾਰਣ ਵੀ ਬਣਦਾ ਹੈ।
ਨਿਰਮਲ ਸਿੰਘ ਵੱਲੋਂ ਇੰਨ੍ਹਾਂ ਵਸਤੂਆਂ (ਟੂਣਾ) ਦੀ ਸਫਾਈ ਨੂੰ ਲੈਕੇ ਕੌਂਸਲ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਪਰ ਉਨ੍ਹਾਂ ਮੁਤਾਬਿਕ ਇਸ ਸਿਲਸਿਲੇ ਵਿੱਚ ਅਜੇ ਕੋਈ ਕਾਰਵਾਈ ਨਹੀਂ ਪਾਈ ਗਈ।
ਐਸ ਬੀ ਐਸ ਪੰਜਾਬੀ ਵੱਲੋਂ ਸੰਪਰਕ ਕਰਨ ਉੱਤੇ ਹਿਊਮ ਸਿਟੀ ਕਾਊਂਸਲ ਨੇ ਜਲਦ ਹੀ ਸਫਾਈ ਕਰਨ ਦਾ ਭਰੋਸਾ ਦਿਵਾਇਆ ਹੈ।
ਪੂਰੀ ਜਾਣਕਾਰੀ ਲਈ ਉੱਪਰ ਦਿੱਤੀ ਆਡੀਓ ਇੰਟਰਵਿਊ ਸੁਣੋ....
Share





