ਏ.ਐਨ.ਬੀ 'ਆਸਟ੍ਰੇਲੇਸ਼ੀਅਨ ਨੈਚੁਰਲ ਬਾਡੀ ਬਿਲਡਿੰਗ ਐਸੋਸੀਏਸ਼ਨ' ਅਤੇ 'ਪੀ.ਸੀ.ਏ' ਫੈਡਰੇਸ਼ਨ ਵਲੋਂ ਆਯੋਜਿਤ ਮੁਕਾਬਲਿਆਂ ਵਿੱਚ ਮਿੰਨੀ ਸੈਣੀ ਨੇ ਅਨੇਕਾਂ ਖਿਤਾਬ ਜਿੱਤ ਕੇ ਬਾਡੀ-ਬਿਲਡਿੰਗ ਦੇ ਖੇਤਰ ਵਿੱਚ ਕੁਝ ਅਹਿਮ ਪ੍ਰਾਪਤੀਆਂ ਦਰਜ ਕੀਤੀਆਂ ਹਨ।
ਮਿੰਨੀ ਦਾ ਕਹਿਣਾ ਹੈ ਕਿ "ਕੁੱਝ ਵੱਖਰਾ ਕਰਨ ਦੀ ਪ੍ਰੇਰਨਾ ਉਸਨੂੰ ਆਪਣੇ ਆਲੇ-ਦਵਾਲੇ ਦੀਆਂ ਪੰਜਾਬੀ ਔਰਤਾਂ ਦੇ ਸਿਹਤ ਵਿਚਲੇ ਨਿਘਾਰ ਨੂੰ ਵੇਖਕੇ ਆਈ। ਉਨ੍ਹਾਂ ਵਿੱਚ ਤੰਦਰੁਸਤੀ ਭਰੇ ਜੀਵਨ ਜਿਓਣ ਦੀ ਚਿਣਗ ਲਾਉਣ ਲਈ ਹੀ ਮੈਂ ਫਿਟਨੈਸ ਨੂੰ ਆਪਣੇ ਰਹਿਣ-ਸਹਿਣ ਦਾ ਅਹਿਮ ਹਿੱਸਾ ਬਣਾਇਆ ਸੀ। ਇਸੇ ਗੱਲ ਨੂੰ ਅੱਗੇ ਤੋਰਦਿਆਂ ਮੈਂ 2017 ਵਿੱਚ ਆਸਟ੍ਰੇਲੀਆ ਵਿੱਚ ਪਰਸਨਲ ਟ੍ਰੇਨਿੰਗ ਸ਼ੁਰੂ ਕੀਤੀ ਤੇ ਆਪਣੇ ਆਪ ਨੂੰ ਬਾਡੀ-ਬਿਲਡਿੰਗ ਦੇ ਕਾਬਿਲ ਬਣਾਇਆ।"
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਸਨੇ ਦੱਸਿਆ ਕਿ ਉਹ ਸ਼ੁੱਧ ਤੇ ਕੁਦਰਤੀ ਵੀਗਨ ਆਹਾਰ ਦਾ ਸੇਵਨ ਕਰਦੀ ਹੈ ਅਤੇ ਇੱਕ ਤੰਦਰੁਸਤੀ ਭਰਿਆ ਜੀਵਨ ਜਿਓਣਾ ਹੀ ਉਸ ਦਾ ਮੁੱਖ ਉਦੇਸ਼ ਹੈ।
ਇਸ ਦੌਰਾਨ ਉਸਨੇ ਆਪਣੇ ਪਰਿਵਾਰਕ ਸਾਥ ਅਤੇ ਆਪਣੇ ਕੋਚ ਦਾ ਵੀ ਜ਼ਿਕਰ ਕੀਤਾ ਅਤੇ ਬਾਡੀ-ਬਿਲਡਿੰਗ ਦੀ ਸ਼ੁਰੂਆਤ, ਖੁਰਾਕ ਅਤੇ ਰੂਟੀਨ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ।

ਪੂਰੀ ਇੰਟਰਵਿਊ ਪੰਜਾਬੀ ਵਿਚ ਸੁਣਨ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।





