ਵੱਲੋਂ ਸਜ਼ਾ ਵਜੋਂ ਦੋਸ਼ੀ ਦਾ 12 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।
ਐਡੀਲੇਡ ਦੀ ਇੱਕ ਅਦਾਲਤ ਨੇ 31-ਸਾਲਾ ਭਾਰਤੀ ਔਰਤ ਰਵਨੀਤ ਕੌਰ ਦੀ ਇੱਕ ਦੁਰਘਟਨਾ ਵਿੱਚ ਹੋਈ ਮੌਤ ਪਿੱਛੋਂ ਆਪਣਾ ਫੈਸਲਾ ਸੁਣਾਇਆ ਹੈ।
2 ਬੱਚਿਆਂ ਦੀ ਮਾਂ ਤੇ ਪੇਸ਼ੇ ਵਜੋਂ ਇੱਕ ਨਰਸ ਰਵਨੀਤ ਕੌਰ ਦੁਰਘਟਨਾ ਵੇਲ਼ੇ ਨੌਰਥਪਾਰਕ ਸ਼ਾਪਿੰਗ ਸੈਂਟਰ ਵਿੱਚ ਆਪਣੇ ਭਰਾ ਦੇ ਨਾਲ ਸੜਕ ਪਾਰ ਕਰ ਰਹੀ ਸੀ।
ਜ਼ੈਬਰਾ ਕ੍ਰੋਸਿੰਗ ਲਾਗੇ ਉਸ ਉੱਤੇ ਇਕ 84-ਸਾਲਾ ਬਜ਼ੁਰਗ ਨੇ ਕਾਰ ਚੜ੍ਹਾ ਦਿੱਤੀ ਜਿਸ ਪਿੱਛੋਂ ਉਸਨੂੰ ਗੰਭੀਰ ਹਾਲਤ ਵਿੱਚ ਰਾਇਲ ਐਡੀਲੇਡ ਹਸਪਤਾਲ ਲਿਜਾਇਆ ਗਿਆ ਜਿੱਥੇ ਤਿੰਨ ਦਿਨਾਂ ਬਾਅਦ ਉਹ ਦਮ ਤੋੜ ਗਈ ਸੀ।
ਡੇਵਿਡ ਮਾਰਕ ਹੈਲਸਟੇਡ ਜੋ ਦੁਰਘਟਨਾ ਵੇਲ਼ੇ ਕਾਰ ਚਲਾ ਰਿਹਾ ਸੀ, ਨੇ 'ਬਿਨਾਂ ਕਿਸੇ ਪਰਵਾਹ' ਵਾਹਨ ਚਲਾਉਣ ਲਈ ਦੋਸ਼ੀ ਵਜੋਂ ਗਲਤੀ ਮੰਨੀ ਸੀ।
ਅਦਾਲਤ ਨੇ ਪਾਇਆ ਕਿ ਦੁਰਘਟਨਾ ਵੇਲ਼ੇ ਉਹ 10 ਕਿਲੋਮੀਟਰ ਪ੍ਰਤੀ ਘੰਟੇ ਦੀ ਨਿਰਧਾਰਤ ਗਤੀ ਦੇ ਅੰਦਰ ਸੀ ਅਤੇ ਪਾਰਕਿੰਗ ਦੀ ਭਾਲ ਕਰ ਰਿਹਾ ਸੀ।

Ms Kaur, a registered nurse and mother of two, moved to Australia about 11 years ago. Source: Supplied
ਰਾਹਗੀਰਾਂ ਨੂੰ ਰਸਤਾ ਦੇਣ ਲਈ ਉਸਦੀ ਕਾਰ ਜ਼ੈਬਰਾ ਕਰਾਸਿੰਗ ਦੇ ਨਜ਼ਦੀਕ ਹੌਲੀ ਹੋ ਗਈ ਸੀ, ਪਰ ਰੁਕਣ ਪਿੱਛੋਂ ਇੱਕਦਮ ਤੇਜ਼ ਰਫਤਾਰ ਨਾਲ਼ ਉਸਨੇ ਸ਼੍ਰੀਮਤੀ ਕੌਰ ਅਤੇ ਉਸਦੇ ਭਰਾ ਨੂੰ ਟੱਕਰ ਮਾਰ ਦਿੱਤੀ ਜਿਸ ਪਿੱਛੋਂ ਸ਼੍ਰੀਮਤੀ ਕੌਰ ਦੇ ਉੱਪਰੋਂ ਕਾਰ ਲੰਘਣ ਕਾਰਣ ਉਸਦੀ ਮੌਤ ਹੋ ਗਈ ਸੀ।
ਫੈਸਲਾ ਸੁਣਾਉਂਦੇ ਸਮੇਂ ਜੱਜ ਨੇ ਇਨ੍ਹਾਂ ਸਥਿਤੀਆਂ ਨੂੰ ਇਕ ‘ਪਲਕ-ਝਲਕ’ ਵਿੱਚ ਹੋਇਆ ਮੰਨਿਆ ਅਤੇ ਪਾਇਆ ਕਿ ਬਚਾਓ ਪੱਖ ‘ਬੇਹੱਦ ਮਾਫ਼ੀ ਮੰਗਣ ਵਾਲਾ’ ਸੀ ਅਤੇ ਉਸ ਦੀ ‘ਮੁੜ ਇਹ ਕਰਨ ਦੀ ਸੰਭਾਵਨਾ ਘੱਟ ਹੈ’।
“ਇਨ੍ਹਾਂ ਸਥਿਤੀਆਂ ਵਿੱਚ ਅਤੇ ਬਚਾਓ ਪੱਖ ਦੇ ਨਿੱਜੀ ਹਾਲਾਤਾਂ ਨੂੰ ਜਾਣਦੇ ਹੋਏ ਮੇਰੇ ਵਿਚਾਰ ਅਨੁਸਾਰ ਕੈਦ ਦੀ ਸਜ਼ਾ ਸੁਣਾਏ ਬਿਨਾਂ ਮਾਮਲਾ ਢੁਕਵੇਂ ਤੇ ਸਹੀ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ," ਮੈਜਿਸਟ੍ਰੇਟ ਨੇ ਕਿਹਾ।
“ਲਾਇਸੈਂਸ ਬਾਰਾਂ ਮਹੀਨਿਆਂ ਲਈ ਅਯੋਗ ਕਰਾਰ ਦਿੱਤਾ ਜਾਂਦਾ ਹੈ ਜੋ ਤੁਰੰਤ ਪ੍ਰਭਾਵ ਤੋਂ ਸ਼ੁਰੂ ਹੋਵੇਗਾ।”
ਦੱਸਣਯੋਗ ਹੈ ਕਿ ਆਮ ਤੌਰ ਉੱਤੇ ਬਿਨਾਂ ਧਿਆਨ ਦਿੱਤੇ ਵਾਹਨ ਚਲਾਉਣ ਲਈ ਵੱਧ ਤੋਂ ਵੱਧ ਸਜ਼ਾ, ਜਿੱਥੇ ਮੌਤ ਸ਼ਾਮਲ ਹੈ, ਬਾਰਾਂ ਮਹੀਨਿਆਂ ਦੀ ਕੈਦ ਹੈ ਤੇ ਘੱਟੋ-ਘੱਟ ਛੇ ਮਹੀਨਿਆਂ ਦੇ ਲਈ ਲਾਇਸੈਂਸ ਵੀ ਅਯੋਗ ਕਰਾਰ ਦਿੱਤਾ ਜਾਂਦਾ ਹੈ।

A file photo of 31-year-old Ravneet Kaur. Source: Supplied
ਸ੍ਰੀਮਤੀ ਕੌਰ ਦੇ ਪਤੀ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਅਜਿਹੇ ਫੈਸਲੇ ਦੀ ‘ਉਮੀਦ’ ਨਹੀਂ ਸੀ।
“ਸਾਨੂੰ ਇਸ ਫੈਸਲੇ ਨਾਲ਼ ਬਹੁਤ ਦੁੱਖ ਲੱਗਿਆ ਹੈ। ਸਾਡੀ ਦੁਨੀਆ ਖਤਮ ਹੋ ਗਈ ਹੈ, ਪਰ ਫਿਰ ਵੀ ਕੋਈ ਸਜ਼ਾ ਨਹੀਂ ਦਿੱਤੀ ਗਈ। ਅਦਾਲਤ ਵੱਲੋਂ ਸਿਰਫ 12 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਰੱਦ ਕਰਨਾ, ਇਹ ਇਨਸਾਫ ਨਹੀਂ ਹੈ।
“ਸਾਡਾ ਪਰਿਵਾਰ ਇਹ ਸੋਚ ਕੇ ਬਹੁਤ ਪਰੇਸ਼ਾਨ ਹੈ ਕਿ ਜਿਸ ਆਦਮੀ ਨੇ ਮੇਰੀ ਪਤਨੀ ਨੂੰ ਕਾਰ ਥੱਲੇ ਦੇਕੇ ਮਾਰ ਦਿੱਤਾ, ਉਹ ਅਗਲੇ ਸਾਲ ਸੜਕਾਂ 'ਤੇ ਫਿਰ ਵਾਪਸ ਗੱਡੀ ਚਲਾਉਂਦਾ ਨਜ਼ਰ ਆਏਗਾ," ਉਨ੍ਹਾਂ ਕਿਹਾ।
"ਮੈਂ ਆਪਣੇ ਭਾਰਤੀ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਉਹ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਨਿਆਂ ਦਿਵਾਉਣ ਵਿੱਚ ਸਹਾਇਤਾ ਲਈ ਅੱਗੇ ਆਉਣ।
ਸ਼੍ਰੀ ਸਿੰਘ ਨੇ ਉਨ੍ਹਾਂ ਨਿਯਮਾਂ ਅਤੇ ਕਾਨੂੰਨਾਂ ਦੀ ਸਮੀਖਿਆ ਕਰਨ ਦੀ ਵੀ ਮੰਗ ਕੀਤੀ ਹੈ ਜਿਸ ਤਹਿਤ ਵੱਡੀ ਉਮਰ ਦੇ ਬਜ਼ੁਰਗ ਗੱਡੀ ਚਲਾਓਣ ਦੇ ਯੋਗ ਹੁੰਦੇ ਹਨ।
ਇਸ ਸਬੰਧੀ ਭੁਪਿੰਦਰ ਸਿੰਘ ਨਾਲ਼ ਕੀਤੀ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਉੱਤੇ ਕਲਿੱਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।

Source: Supplied
ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ: