ਚਾਰਲਸ ਡਾਰਵਿਨ ਯੂਨਿਵਰਸਿਟੀ ਵਿੱਚ ਕੰਪਿਊਟਰ ਦੀ ਦੂਜੇ ਸਾਲ ਦੀ ਪੜਾਈ ਕਰਨ ਵਾਲੇ ਦੀਪਕ ਧੀਮਾਨ ਨੇ ਪਹਿਲੀ ਵਾਰ ਸੀਡੀਯੂ ਕੋਡਿੰਗ ਫੇਅਰ ਨਾਮੀ ਮੁਕਾਬਲੇ ਵਿੱਚ ਭਾਗ ਲੈਂਦੇ ਹੋਏ ਅੱਠਾਂ ਵਿੱਚੋਂ ਪੰਜ ਚੋਟੀ ਦੇ ਸਨਮਾਨ ਹਾਸਲ ਕੀਤੇ ਹਨ।
ਸ਼੍ਰੀ ਧੀਮਾਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ, “ਦੋ ਸਾਲ ਪਹਿਲਾਂ ਭਾਰਤ ਤੋਂ ਆਸਟ੍ਰੇਲੀਆ ਪੜਾਈ ਕਰਨ ਆਉਣ ਤੋਂ ਪਹਿਲਾਂ ਮੈਂ ਕਦੇ ਵੀ ਕੰਪਿਊਟਰ ਪਰੋਗਰਾਮਿੰਗ ਨਹੀਂ ਸੀ ਕੀਤੀ। ਸਿਰਫ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਸਤੇ ਹੀ ਮੈਂ ਪਰੋਗਰਾਮਿੰਗ ਸਿੱਖਣੀ ਸ਼ੁਰੂ ਕੀਤੀ ਅਤੇ ਪਹਿਲੀ ਵਾਰ ਵਿੱਚ ਹੀ ਪੰਜ ਇਨਾਮ ਹਾਸਲ ਕਰਨ ਵਿੱਚ ਕਾਮਯਾਬ ਹੋ ਸਕਿਆ ਹਾਂ”।
“ਇਸ ਮੁਕਾਬਲੇ ਲਈ ਮੈਂ ਇੱਕ ਪੁਰਾਣੀ ਗੇਮ ਨੂੰ ਸੁਧਾਰਦੇ ਹੋਏ ਉਸ ਵਿੱਚ ਕਈ ਅਹਿਮ ਤਬਦੀਲੀਆਂ ਕੀਤੀਆਂ ਜੋ ਕਿ ਜਾਂਚ ਕਮੇਟੀ ਵਲੋਂ ਬਹੁਤ ਹੀ ਪਸੰਦ ਕੀਤੀਆਂ ਗਈਆਂ”।

Minister Paul Kirby conferred Digital Excellency award to Deepak Dhiman. Source: Deepak Dhiman
ਚਾਰਲਸ ਡਾਰਵਿਨ ਯੂਨਿਵਰਸਿਟੀ ਵਲੋਂ ਹਰ ਸਾਲ ਇਹ ਮੁਕਾਬਲਾ ਕਰਵਾਇਆ ਜਾਂਦਾ ਹੈ ਤਾਂ ਕਿ ਵਿਦਿਆਰਥੀਆਂ ਦੀ ਤਕਨੀਕੀ ਮਹਾਰਤ ਹੋਰ ਵੀ ਉੱਭਰ ਕੇ ਸਾਹਮਣੇ ਆ ਸਕੇ।
ਇਸ ਸਾਲ ਦੇ ਮੁਕਾਬਲੇ ਵਿੱਚ 90 ਤੋਂ ਵੀ ਜਿਆਦਾ ਲੋਕਾਂ ਨੇ ਭਾਗ ਲਿਆ ਸੀ।
“ਗੇਮ ਬਨਾਉਣ ਤੋਂ ਅਲਾਵਾ ਮੈਂ ਸਰਕਾਰੀ ਬੱਸਾਂ ਵਾਸਤੇ ਵੀ ਇੱਕ ਐਪ ਦਾ ਪਰਦਰਸ਼ਨ ਕੀਤਾ ਸੀ ਜੋ ਕਿ ਸਾਰਿਆਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ”।
ਯੂਨਿਵਰਸਿਟੀ ਵਿੱਚੋਂ ਪੰਜ ਇਨਾਮ ਜਿੱਤੇ ਜਾਣ ਦੀ ਸ਼ਾਮ ਨੂੰ ਹੀ ਦੀਪਕ ਧੀਮਾਨ ਨੂੰ ਨਾਰਦਰਨ ਟੈਰੀਟੋਰੀ ਦੀ ਸਰਕਾਰ ਵਲੋਂ ਆਯੋਜਿਤ ਕੀਤੇ ਜਾਣ ਵਾਲੇ ‘ਡਿਜੀਟਲ ਐਕਲਸੀਲੈਂਸੀ ਅਵਾਰਡ’ ਲਈ ਵੀ ਨਾਮਜ਼ਦ ਕਰ ਦਿੱਤਾ ਗਿਆ।
“ਸਰਕਾਰ ਵਲੋਂ ਪਾਰਲੀਆਮੈਂਟ ਹਾਊਸ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ ਸੀ ਪਰ ਮੈਨੂੰ ਇਹ ਇਨਾਮ ਜਿੱਤਣ ਦੀ ਬਿਲਕੁੱਲ ਵੀ ਉਮੀਦ ਨਹੀਂ ਸੀ ਕਿਉਂਕਿ ਇਸ ਵਿੱਚ ਆਈ ਟੀ ਖੇਤਰ ਦੀਆਂ ਨਾਮਵਰ ਕੰਪਨੀਆਂ ਵਲੋਂ ਭਾਗ ਲਿਆ ਗਿਆ ਸੀ”, ਦੱਸਿਆ ਸ਼੍ਰੀ ਧੀਮਾਨ ਨੇ।
ਨਾਰਦਰਨ ਟੈਰੀਟੋਰੀ ਦੇ ਮੰਤਰੀ ਪਾਲ ਕਿਰਬੀ ਵਲੋਂ ਸ਼੍ਰੀ ਧੀਮਾਨ ਨੂੰ ਇਹ ਸਨਮਾਨ ਪਾਰਲੀਆਮੈਂਟ ਹਾਊਸ ਵਿੱਚ ਦਿੱਤਾ ਗਿਆ।

Deepak Dhiman with friends at CDU coding fair. Source: Deepak Dhiman
ਸ਼੍ਰੀ ਧੀਮਾਨ ਨੇ ਕਿਹਾ ਕਿ ਬੇਸ਼ਕ ਉਹਨਾਂ ਨੂੰ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਵਲੋਂ ਨੌਕਰੀ ਲਈ ਪੇਸ਼ਕਸ਼ ਕੀਤੀ ਜਾ ਰਹੀ ਹੈ, ਪਰ ਉਹ ਆਪਣੀ ਪੜ੍ਹਾਈ ਨੂੰ ਮੁਕੰਮਲ ਕਰਨ ਉਪਰੰਤ ਹੀ ਇਸ ਬਾਰੇ ਗੌਰ ਕਰਨਗੇ।
ਇਹਨਾਂ ਸਨਮਾਨਾਂ ਦਾ ਸਿਹਰਾ ਸ਼੍ਰੀ ਧੀਮਾਨ ਨੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਦੌਸਤਾਂ ਦੇ ਸਿਰ ਬੰਨਦੇ ਹੋਏ ਕਿਹਾ, “ਕੋਈ ਵੀ ਵਿਅਕਤੀ ਆਪਣੇ ਆਪ ਵਿੱਚ ਮੁਕੰਮਲ ਨਹੀਂ ਹੁੰਦਾ। ਉਸ ਦੀ ਸਫਲਤਾ ਪਿੱਛੇ ਬਹੁਤ ਸਾਰੇ ਲੋਕਾਂ ਦਾ ਜਾਣੇ ਜਾਂ ਅਣਜਾਣੇ ਵਿੱਚ ਹੱਥ ਹੁੰਦਾ ਹੈ। ਅਤੇ ਇਸ ਲਈ ਮੈਂ ਵੀ ਸਾਰੇ ਮਦਦ ਕਰਨ ਵਾਲਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ”।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।