Watch FIFA World Cup 2026™

LIVE, FREE and EXCLUSIVE

ਦੂਜਿਆਂ ਦੀ ਮਦਦ ਦੀ ਭਾਵਨਾਂ, ਛੋਟੀ ਉਮਰ ਵਿੱਚ

Children' Charity

to help cancer kids Source: Ritesh Duggal

ਆਪਣੇ ਆਪ ਲਈ ਜੀਣਾ ਇੱਕ ਆਮ ਗੱਲ ਹੈ, ਪਰ ਦੂਜਿਆਂ ਦੀ ਮਦਦ ਲਈ ਅੱਗੇ ਆਉਣਾ ਤੇ ਉਹ ਵੀ ਛੋਟੀ ਉਮਰ ਵਿੱਚ ਹੀ, ਆਮ ਨਾਲੋਂ ਹੱਟ ਕੇ ਹੈ।


Published

Updated

By MP Singh

Source: SBS




Share this with family and friends


ਆਪਣੇ ਆਪ ਲਈ ਜੀਣਾ ਇੱਕ ਆਮ ਗੱਲ ਹੈ, ਪਰ ਦੂਜਿਆਂ ਦੀ ਮਦਦ ਲਈ ਅੱਗੇ ਆਉਣਾ ਤੇ ਉਹ ਵੀ ਛੋਟੀ ਉਮਰ ਵਿੱਚ ਹੀ, ਆਮ ਨਾਲੋਂ ਹੱਟ ਕੇ ਹੈ।


ਤਿੰਨ ਸਕੂਲੀ ਬੱਚੀਆਂ, ਰੀਆ, ਭਾਵਿਕਾ ਅਤੇ ਨਿਧੀ ਨੇ ਉਹਨਾਂ ਬਚਿਆਂ ਦੀ ਵਾਸਤੇ ਵਾਲਾਂ ਦੀ ਵਿੱਗ ਬਨਾਉਣ ਵਾਸਤੇ ਇੱਕ ਚੈਰਿਟੀ ਦੁਆਰਾ ਮਦਦ ਕਰਨ ਦੀ ਠਾਣੀ ਹੈ, ਜਿਨਾਂ ਦੇ ਕੈਂਸਰ ਜਾਂ ਅਜਿਹੀਆਂ ਬਿਮਾਰੀਆਂ ਕਾਰਨ ਵਾਲ ਨਹੀਂ ਆਉਂਦੇ। ਇਹਨਾਂ ਬੱਚੀਆਂ ਲਈ ਵਾਲ ਦਾਨ ਕਰਨੇ ਵੀ ਇੱਕ ਤਰਾਂ ਨਾਲ ਖੂਨ ਦਾਨ ਕਰਨ ਵਰਗਾ ਹੀ ਹੈ।

ਇਹਨਾਂ ਤਿੰਨੋਂ ਬੱਚੀਆਂ ਨੇ ਜਿੱਥੇ ਆਪਣੇ ਬਹੁਤ ਸਿਹਤਮੰਦ ਅਤੇ ਪਿਆਰ ਨਾਲ ਵਧਾਏ ਹੋਏ 30 ਸੈਂਟੀਮੀਟਰ ਵਾਲ, ਇਕ ਅਜਿਹੀ ਚੈਰੀਟੀ ਨੂੰ ਦਾਨ ਕੀਤੇ ਜੋ ਕਿ ਇਹਨਾਂ ਨਾਲ ਹੁਣ ਬੱਚਿਆਂ ਵਾਸਤੇ ਵਿੱਗ ਬਣਾਏਗੀ, ਉੱਥੇ ਨਾਲ ਹੀ ਇਹਨਾਂ ਦੇ ਪਰਿਵਾਰਾਂ ਨੇ ਵੀ ਇਸ ਮਹਾਨ ਕਾਰਜ ਵਿੱਚ ਯੋਗਦਾਨ ਪਾਉਂਦੇ ਹੋਏ ਤਕਰੀਬਨ 9000 ਆਸਟ੍ਰੇਲੀਅਨ ਡਾਲਰ ਵੀ ਇੱਕਠੇ ਕਰ ਕੇ ਦਿੱਤੇ।

ਇਸ ਕਾਰਜ ਵਾਸਤੇ ਨਾਂ ਸਿਰਫ ਬੱਚੀਆਂ ਦੇ ਪਰਿਵਾਰਾਂ ਅਤੇ ਦੋਸਤਾਂ ਨੇ ਹੀ ਮਦਦ ਕੀਤੀ ਬਲਕਿ ਇਹਨਾਂ ਦੇ ਸਕੂਲਾਂ ਨੇ ਵੀ ਇਸ ਵਿੱਚ ਬਣਦਾ ਯੋਗਦਾਨ ਪਾਇਆ, ਜਿਸ ਨਾਲ ਹੋਰ ਬੱਚਿਆਂ ਨੂੰ ਵੀ ਜਾਣਕਾਰੀ ਦੇ ਨਾਲ ਨਾਲ ਉਤਸਾਹ ਮਿਲ ਸਕੇ।

ਭਾਵੀਕਾ ਦੀ ਮਾਤਾ, ਰਿਤੂ ਨੇ ਕਿਹਾ ਕਿ, “ਸਾਡੀ ਬੱਚੀ ਇਸ ਚੈਰਿਟੀ ਵਾਸਤੇ ਬਹੁਤ ਹੀ ਉਤਸਾਹਤ ਸੀ, ਉਸ ਨੇ ਬੜੇ ਹੀ ਧਿਆਨ ਨਾਲ ਬਿਨਾਂ ਕਿਸੇ ਕੈਮੀਕਲ ਦੇ ਆਪਣੇ ਵਾਲ ਦਾਨ ਕਰਨ ਵਾਸਤੇ ਵਧਾਏ। ਹੁਣ ਇਸ ਨੇ ਦੁਬਾਰਾ ਇਹਨਾਂ ਨੂੰ ਵਧਾ ਕਿ ਜਲਦ ਹੀ ਮੁੜ ਕੇ ਦਾਨ ਕਰਨ ਦਾ ਪ੍ਰਣ ਵੀ ਕਰ ਲਿਆ ਹੈ”।

ਰੀਆ ਦੁੱਗਲ ਜਿਸ ਨੇ ਕਿ ਇਸ ਕਾਰਜ ਲਈ ਪਹਿਲ ਕਰਦੇ ਹੋਏ ਬਾਕੀਆਂ ਨੂੰ ਵੀ ਪ੍ਰੇਰਤ ਕੀਤਾ ਸੀ, ਦੇ ਪਿਤਾ ਰਿਤੇਸ਼ ਦੁੱਗਲ ਦਾ ਕਹਿਣਾ ਹੈ ਕਿ, “ ਸਾਰੇ ਹੀ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਅੰਦਰ ਸੇਵਾ ਅਤੇ ਦੂਜਿਆਂ ਲਈ ਕੁੱਝ ਕਰਨ ਦਾ ਜਜ਼ਬਾ ਛੋਟੀ ਉਮਰੇ ਹੀ ਪੈਦਾ ਕਰ ਦੇਣ। ਮੇਰੇ ਹਿਸਾਬ ਨਾਲ, ਇੱਕ ਪੰਜਾਬੀ ਮਾਪੇ ਵਜੋਂ ਆਪਣੇ ਬੱਚਿਆਂ ਵਿੱਚ ਅਜਿਹੇ ਗੁਣ ਪਾਉਣੇ, ਬਹੁਤ ਹੀ ਲਾਹੇਵੰਦ ਹਨ”।

Follow SBS Punjabi on Facebook and Twitter.

To see stories from SBS Punjabi on top of your Facebook news feed, click on three dots next to News Feed icon on the top left corner of the screen, click on Edit preferences, then Prioritise who to see first and select SBS Punjabi

facebook_news_feed.jpg?itok=hSb7R7vI


Latest podcast episodes

Follow SBS Punjabi

Download our apps

Watch on SBS

Punjabi News

Stream now