ਕੋਨਫਲੂਐਂਸ – ਜਿਸ ਦਾ ਮਤਲਬ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਵਲੋਂ ‘ਸਭਿਆਚਾਰਾਂ ਦਾ ਸੰਗਮ’ ਵਜੋਂ ਕੀਤਾ ਜਾਂਦਾ ਹੈ, ਦੇ ਦੂਜੇ ਪਾਠ ਯਾਨਿ ਕਿ ਸਾਲ 2017 ਵਾਲੇ ਪ੍ਰੋਗਰਾਮਾਂ ਦਾ ਐਲਾਨ ਕਰ ਦਿਤਾ ਗਿਆ ਹੈ ਜੋ ਕਿ ਸਤੰਬਰ 23 ਤੋਂ ਲੈ ਕਿ ਅਕਤੂਬਰ 29 ਤਕ ਚਲਣੇ ਹਨ। ਸਾਲ 2016 ਵਿਚ ਜਦੋਂ ਇਸ ਦਾ ਅਗਾਜ਼ ਕੀਤਾ ਗਿਆ ਸੀ ਤਾਂ ਕਈ ਪ੍ਰੋਗਰਾਮ ਆਸਟ੍ਰੇਲੀਆ ਭਰ ਦੇ 7 ਚੋਣਵੇਂ ਸ਼ਹਿਰਾਂ ਵਿਚ ਕੀਤੇ ਗਏ ਸਨ ਜਿਨਾਂ ਵਿਚ ਕੁਲ ਮਿਲਾ ਕਿ 91,500 ਲੋਕਾਂ ਨੇ ਭਾਗ ਲੈ ਕਿ ਅਨੰਦ ਮਾਣਿਆ ਸੀ। ਇਸ ਦੋਰਾਨ 31 ਸ਼ੌਅਸ ਕਰਵਾਏ ਗਏ ਸਨ ਅਤੇ ਕੋਈ 162 ਦੇ ਕਰੀਬ ਪਰਫੋਰਮੈਂਨਸ ਹੋਈਆਂ ਸਨ।
ਕੋਨਫਲੂਐਂਸ, ਯਾਨਿ ਕਿ ਭਾਰਤੀ ਸਭਿਆਚਾਰਕ ਪਰੋਗਰਾਮਾਂ ਦਾ ਆਸਟ੍ਰੇਲੀਆ ਵਿਚ ਲਗਣ ਵਾਲਾ ਮੇਲਾ, ਦੁਵੱਲੇ ਸਬੰਧਾਂ ਵਿਚ ਹੋਰ ਵੀ ਨੇੜਤਾ ਲਿਆਣ ਦਾ ਇਕ ਕਾਮਯਾਬ ਉਪਰਾਲਾ ਹੈ। ਇਸ ਦੇ ਵਿਚ ਆ ਕੇ ਮਿਲਦੇ ਨੇ ਨਿਵੇਕਲੇ ਵਿਚਾਰ, ਵਿਭਿੰਨ ਸਭਿਆਚਾਰ, ਅਤੇ ਚੋਟੀ ਦੇ ਕਲਾਕਾਰ ਜੋ ਕਿ ਅਜਿਹੇ ਦਿਲ ਖਿਚਵੇਂ ਪ੍ਰਦਰਸ਼ਨ ਕਰਦੇ ਹਨ ਜਿਨਾਂ ਦਾ ਆਨੰਦ ਬਿਨਾਂ ਭਾਰਤ ਗਿਆਂ, ਇਥੇ ਆਸਟ੍ਰੇਲੀਆ ਵਿਚ ਬੈਠ ਕੇ ਹੀ ਲਿਆ ਜਾ ਸਕਦਾ ਹੈ। ਅਤੇ ਅਜਿਹਾ ਅਨੰਦ ਜੋ ਕਿ ਕਦੀ ਨਾਂ ਭੁਲਣ ਵਾਲਾ ਹੋ ਨਿਬੜਦਾ ਹੈ। ਅਜੇਹੀ ਦੁਵੱਲੀ ਵਿਵਹਾਰਕ ਮਹਤੱਤਾ ਨੂੰ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਭਰਪੂਰ ਸਲਾਹਿਆ ਸੀ।
ਭਾਰਤ ਦੇ ਆਸਟ੍ਰੇਲੀਆ ਵਿਚਲੇ ਹਾਈ ਕਮਿਸ਼ਨਰ ਡਾ ਏ ਐਮ ਗੋਨਡਾਨੇ ਨੇ ਇਸ ਹੁਣੇ ਹੀ ਸ਼ੁਰੂ ਹੋਏ ਤਿਉਹਾਰ ਬਾਰੇ ਦਸਦੇ ਹੋਏ ਕਿਹਾ, “ਕਾਂਨਫਲੂਐਂਸ ਜੋ ਕਿ ਭਾਰਤੀ ਉਪ-ਮਹਾਂਦੀਪ ਦੀ ਗਤੀਸ਼ੀਲਤਾ ਅਤੇ ਜੀਵਨਸ਼ਕਤੀ ਨਾਲ ਭਰਪੂਰ, ਵਿਗਿਆਨ ਅਤੇ ਤਕਨਾਲੋਜੀ ਨੂੰ ਮਨਸੂਖ ਕਰਨ ਵਾਲਾ, ਵਪਾਰ ਲਈ ਸਹਾਈ, ਅਤੇ ਸਿਖਿਆ ਤੇ ਖੇਡਾਂ ਦਾ ਸੁਮੇਲ ਕਰਨ ਵਾਲਾ ਇਹ ਮਹਾਂ ਕੁੰਭ ਆਪਣੇ ਆਪ ਵਿਚ, ਆਸਟ੍ਰੇਲੀਆ ਦੇ ਸੁਹਜ ਨਾਲ ਇਕਮਿਕ ਹੋਣ ਦਾ ਬਹੁਤ ਹੀ ਯੋਗ ਉਪਰਾਲਾ ਹੈ। ਮੈਨੂੰ ਯਕੀਨ ਹੈ ਕਿ ਇਹ ਆਸਟ੍ਰੇਲੀਅਨ ਭਾਈਚਾਰੇ ਦੇ ਮਨਾਂ ਅੰਦਰ ਆਪਣੀ ਅਮਿਟ ਛਾਪ ਛੱਡ ਜਾਵੇਗਾ”।
ਇਸ ਬਾਰੇ ਆਪਣੇ ਵਿਚਾਰ ਦਿੰਦੇ ਹੋਏ, ਅੰਕੁਰ ਭਾਰਦਵਾਜ ਜੋ ਕਿ ਇੰਟਰਨੈਸ਼ਨਲ ਫੈਸਟੀਵੇਲਸ ਐਟ ਟੀਮਵਰਕ ਆਰਟਸ ਦੇ ਡਾਇਰੈਕਟਰ ਹਨ, ਕਹਿੰਦੇ ਹਨ ਕਿ,“ਸਾਲ 2016 ਦੀ ਭਰਪੂਰ ਸਫਲਤਾ ਤੋਂ ਬਾਦ, ਇਕ ਵਾਰ ਫੇਰ ਅਸੀਂ ਜੋਰ ਸ਼ੋਰ ਨਾਲ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਸਮਕਾਲੀ ਅਤੇ ਰਵਾਈਤੀ, ਵੀਜ਼ੂਅਲ ਅਤੇ ਪ੍ਰਦਰਸ਼ਨ ਕਲਾ ਦਾ ਇਕ ਅਜਿਹਾ ਸੰਗਮ ਜਿਸ ਵਿਚ ਭਾਰਤੀ ਕਲਾਕਾਰ, ਆਸਟ੍ਰੇਲੀਅਨ ਕਲਾਕਾਰਾਂ ਦੇ ਨਾਲ ਮਿਲ ਕੇ ਇਕ ਅਚੰਭਤ ਪ੍ਰਦਰਸ਼ਨ ਪੈਦਾ ਕਰਨਗੇ। ਅਸੀ ਬੜੀ ਕਿਸਮਤ ਵਾਲੇ ਹਾਂ ਕਿ ਸਾਡੇ ਕੋਲ ਬੜੇ ਮਾਹਰ ਕਲਾਕਾਰ, ਅਤੇ ਬਹੁਤ ਵਧੀਆ ਵੀ ਪਾਰਟਨਰਸ ਹਨ ਜੋ ਕਿ ਆਸਟ੍ਰੇਲੀਆ ਭਰ ਦੇ ਦਿਲ ਟੁੰਬਵੇਂ ਸਥਾਨਾਂ ਉਤੇ ਜਾ ਕਿ ਇਕ ਰਹੱਸਮਈ ਕਲਾ ਪੈਦਾ ਕਰ ਸਕਦੇ ਹਨ”।
ਇਸ ਦੇ ਨਾਲ ਹੀ ਏ ਬੀ ਸੀ ਦੇ ਮੈਨੇਜਿੰਗ ਡਾਇਰੈਕਟਰ ਮਿਚੇਲ ਗੂਥਾਰੀ ਨੂੰ ਵੀ ਇਸ ਦੀ ਸਫਲਤਾ ਦੀ ਭਰਪੂਰ ਆਸ ਹੈ ਅਤੇ ਆਖਦੇ ਹਨ ਕਿ,“ਪਿਛਲੇ ਸਾਲ ਦੀ ਦੀ ਸਫਲਤਾ ਵਲ ਨਜ਼ਰ ਮਾਰੀਏ ਤਾਂ ਇਸ ਸਾਲ ਵੀ ਸਾਨੂੰ ਭਾਰਤੀ ਅਤੇ ਆਸਟ੍ਰੇਲੀਆਈ ਕਲਾ ਦਾ ਸੰਗਮ ਦੇਖਣ ਨੂੰ ਮਿਲ ਸਕਦਾ ਹੈ। ਮੈਨੂੰ ਇਸ ਸਾਲ ਦੇ ਪ੍ਰੋਗਰਾਮਾਂ ਬਾਰੇ ਬੜੀ ਹੀ ਤਾਂਘ ਨਾਲ ਉਡੀਕ ਹੈ”।
ਇਸ ਸਾਲ ਕਾਨਫਲੂਐਂਸ ਚਾਰ ਹਫਤਿਆਂ ਦੋਰਾਨ ਆਸਟ੍ਰੇਲੀਆ ਭਰ ਦੇ ਸੱਤ ਸ਼ਹਿਰਾਂ, ਯਾਨਿ ਕਿ ਬਰਿਸਬੇਨ, ਬੁੰਡਾਬਰਗ, ਕੈਨਬਰਾ, ਮੈਲਬਰਨ, ਪਰਥ, ਸਿਡਨੀ ਅਤੇ ਟਾਊਨਸਵਿਲ ਵਿਚ ਆਪਣੇ ਪਰੋਗਰਾਮਾਂ ਦਾ ਪ੍ਰਦਰਸ਼ਨ ਕਰੇਗੀ। 23 ਸਤੰਬਰ ਨੂੰ ਪਰਥ ਵਿਚ ਇਸ ਦਾ ਅਰੰਭ ਸ਼ਿਆਮਕ ਨਾਮੀ ਡਾਂਸ ਦੇ ਮਸ਼ਹੂਰ ਸਕੂਲ ਵਲੋਂ ਇਕ ਬਾਲੀਵੁਡ ਡਾਂਸ ਵਰਕਸ਼ਾਪ ਦੇ ਨਾਲ ਕੀਤਾ ਗਿਆ। ਸ਼ਿਆਮਕ ਨੂੰ ਗਿਨੀਸ ਬੁਕ ਆਫ ਵਰਲਡ ਰਿਕਾਰਡਸ ਨੇ ਮੈਲਬਰਨ ਵਿਚ ਸੰਸਾਰ ਭਰ ਵਿਚ ਸਭ ਤੋਂ ਵੱਡੀ ਬਾਲੀਵੁਡ ਡਾਂਸ ਕਲਾਸ ਅਯੋਜਿਤ ਕਰਨ ਵਾਸਤੇ ਸਨਮਾਨਿਤ ਕੀਤਾ ਸੀ, ਜਿਸ ਵਿਚ ਕੋਈ 1325 ਡਾਂਸਰਾਂ ਨੇ ਇਕੋ ਸਮੇਂ ਭਾਗ ਲਿਆ ਸੀ।
ਜਿਨਾਂ ਨੂੰ ਕਲਾਸਿਕਲ ਸੰਗੀਤ ਦਾ ਸ਼ੋਂਕ ਹੈ ਉਹ ਡਾ ਸੁਬਰਾਮਨਿਅਮ ਦਾ ‘ਵਰਣਮ’ ਨਾਮੀ ਕੰਨਸਰਟ ਵੇਖ ਸਕਦੇ ਹਨ, ਤੇ ਜਿਨਾਂ ਨੂੰ ਨਾਚ ਵੇਖਣਾ ਚੰਗਾ ਲਗਦਾ ਹੈ ਉਹਨਾਂ ਲਈ ਨਰਿਤਿਆਗਰਾਮ ਡਾਂਸ ਐਨਸੈਂਬਲ ਵਲੋਂ ਤਿਆਰ ਕੀਤੀ ਗਈ ਕੋਰੀਓਗਰਾਫੀ ‘ਅੰਸ਼’ ਦਾ ਅਨੰਦ ਵੀ ਮਾਣਿਆ ਜਾ ਸਕਦਾ ਹੈ ਅਤੇ ਫਿਲਮਾਂ ਦੇ ਸ਼ੋਕੀਨਾਂ ਲਈ ਤਾਂ ਏਸ਼ੀਆ ਪੈਸੀਫਿਕ ਅਵਾਰਡਸ ਨਾਲ ਸਨਮਾਨਿਤ ਫਿਲਮਾਂ ਜਿਵੇਂ ਕਿ ਮੇਰੀ ਕੋਮ ਅਤੇ ਲਾਇਨ ਦੇ ਨਾਲ ਨਾਲ ਨਵੀਂ ਰਿਲੀਜ਼ ਹੋਈ ਪ੍ਰੇਰਨਾਦਾਇਕ ਫਿਲਮ ਲਿਪਸਟਿਕ ਅੰਡਰ ਮਾਈ ਬੁਰਕਾ ਵੀ ਦੇਖ ਸਕਦੇ ਹਨ। ਯਾਨਿ ਕਿ ਹਰ ਵਰਗ ਦੇ ਸ਼ੋਕੀਨਾਂ ਲਈ ਕੁਝ ਨਾ ਕੁਝ ਕਾਂਨਫਲੂਏਂਸ ਵਿਚ ਜਰੂਰ ਹੀ ਹੈ।
or go to Facebook: festivalofindiainoz