SKIP TO MAIN CONTENT

ਭਾਰਤ ਦੇ ਮਨੀਪੁਰ ਰਾਜ ਵਿੱਚ ਹਿੰਸਾ ਦਾ ਮਾਹੌਲ ਜਾਰੀ

India Unseen War
The damage from ethnic clashes and rioting in Sugnu, in the northeastern Indian state of Manipur Source: AP / Altaf Qadri/AP

ਭਾਰਤ ਦਾ ਉੱਤਰ-ਪੂਰਬੀ ਰਾਜ ਮਨੀਪੁਰ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਨਸਲੀ ਸੰਘਰਸ਼ ਦਾ ਸਾਹਮਣਾ ਕਰ ਰਿਹਾ ਹੈ। ਮਾਹੌਲ ਸ਼ਾਂਤ ਹੋਣ ਦੇ ਬਹੁਤ ਹੀ ਘੱਟ ਸੰਕੇਤ ਨਜ਼ਰ ਆ ਰਹੇ ਹਨ ਕਿਉਂਕਿ ਸ਼ਾਂਤੀ ਵਾਰਤਾ ਕਾਮਯਾਬ ਨਹੀਂ ਹੋਈ ਅਤੇ ਦੂਜੇ ਪਾਸੇ ਦੇਸ਼ ਦੀ ਸਰਕਾਰ ਨੇ ਵੀ ਇਸ ਮਾਮਲੇ ਉੱਤੇ ਚੁੱਪੀ ਵੱਟੀ ਹੋਈ ਹੈ।


Published

By Catriona Stirrat

Presented by Jasdeep Kaur

Source: SBS


Skip to podcast episode content

ਭਾਰਤ ਦਾ ਉੱਤਰ-ਪੂਰਬੀ ਰਾਜ ਮਨੀਪੁਰ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਨਸਲੀ ਸੰਘਰਸ਼ ਦਾ ਸਾਹਮਣਾ ਕਰ ਰਿਹਾ ਹੈ। ਮਾਹੌਲ ਸ਼ਾਂਤ ਹੋਣ ਦੇ ਬਹੁਤ ਹੀ ਘੱਟ ਸੰਕੇਤ ਨਜ਼ਰ ਆ ਰਹੇ ਹਨ ਕਿਉਂਕਿ ਸ਼ਾਂਤੀ ਵਾਰਤਾ ਕਾਮਯਾਬ ਨਹੀਂ ਹੋਈ ਅਤੇ ਦੂਜੇ ਪਾਸੇ ਦੇਸ਼ ਦੀ ਸਰਕਾਰ ਨੇ ਵੀ ਇਸ ਮਾਮਲੇ ਉੱਤੇ ਚੁੱਪੀ ਵੱਟੀ ਹੋਈ ਹੈ।


ਭਾਰਤ ਦੇ ਮਨੀਪੁਰ ਰਾਜ ਵਿੱਚ ਹਿੰਸਾ ਦਾ ਖ਼ਤਰਾ ਬਰਕਰਾਰ ਹੈ।

ਸਕੂਲਾਂ ਨੂੰ ਮੁੜ ਖੋਲ੍ਹਣ ਦੇ ਸਰਕਾਰੀ ਹੁਕਮ ਦੇ ਬਾਵਜੂਦ, ਮਨੀਪੁਰ ਵਿੱਚ ਲਗਭਗ ਸਾਰੇ ਸਕੂਲ ਬੰਦ ਹਨ।

ਮਈ ਦੀ ਸ਼ੁਰੂਆਤ ਵਿੱਚ ਘੱਟ-ਗਿਣਤੀ ਕੂਕੀ ਅਤੇ ਬਹੁਗਿਣਤੀ ਮੇਈਟੀਜ਼ ਭਾਈਚਾਰੇ ਵਿੱਚ ਝੜਪਾਂ ਹੋਈਆਂ।

ਅਜਿਹਾ ਇੱਕ ਅਦਾਲਤੀ ਫੈਸਲੇ ਤੋਂ ਬਾਅਦ ਦੇਖਣ ਨੂੰ ਮਿਲਿਆ ਜਿਸ ਮੁਤਾਬਕ ਮੇਈਟੀਜ਼ ਭਾਈਚਾਰੇ ਨੂੰ ਵੀ ਇੱਕ "ਕਬਾਇਲੀ ਦਰਜਾ" ਦਿੱਤਾ ਗਿਆ ਹੈ ਜੋ ਉਹਨਾਂ ਨੂੰ ਉਹੀ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦਾ ਹੈ ਜੋ ਕੂਕੀ ਭਾਈਚਾਰੇ ਨੂੰ ਦਿੱਤੇ ਗਏ ਸਨ।

ਇਸ ਵਿੱਚ ਆਰਥਿਕ ਲਾਭ ਸ਼ਾਮਲ ਹਨ, ਜਿਵੇਂ ਕਿ ਕੂਕੀਆਂ ਦੀ ਆਬਾਦੀ ਵਾਲੀਆਂ ਪਹਾੜੀਆਂ ਵਿੱਚ ਜ਼ਮੀਨ ਖਰੀਦਣ ਦੀ ਇਜਾਜ਼ਤ ਅਤੇ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਵਿੱਚ ਕੋਟਾ ਆਦਿ।

ਇਸ ਤੋਂ ਬਾਅਦ ਰਾਜ ਵਿੱਚ ਮੇਈਟੀਜ਼ ਅਤੇ ਕੂਕੀ ਭਾਈਚਾਰਿਆਂ ਦੇ ਵਿਚਕਾਰ ਮਤਭੇਦ ਪੈਦਾ ਹੋ ਗਏ ਹਨ ਜੋ ਕਿ ਹਿੰਸਕ ਰੂਪ ਲੈ ਰਹੇ ਹਨ।

ਸ਼ਾਂਤੀ ਵਾਰਤਾ ਵਾਰ-ਵਾਰ ਅਸਫਲ ਹੋਣ ਕਾਰਨ ਸੰਘਰਸ਼ ਦੇ ਨਤੀਜੇ ਵਜੋਂ 40,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ।

ਸੁਸ਼ਾਂਤ ਸਿੰਘ ਸੈਂਟਰ ਫਾਰ ਪਾਲਿਸੀ ਰਿਸਰਚ ਇਨ ਇੰਡੀਆ ਦੇ ਸੀਨੀਅਰ ਫੈਲੋ ਹਨ ਅਤੇ ਕਹਿੰਦੇ ਹਨ ਕਿ ਇਹ ਸਥਿਤੀ ਘਰੇਲੂ ਯੁੱਧ ਵਰਗੀ ਹੈ।

ਦੋ ਮਹੀਨਿਆਂ ਦੀ ਅਸ਼ਾਂਤੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਨੂੰ ਲੈ ਕੇ ਇਸ ਖੇਤਰ ਵਿੱਚ ਨਿਰਾਸ਼ਾ ਵਧ ਰਹੀ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now