ਇੱਕ ਅਜਿਹੀ ਗਲਤੀ ਜਰੂਰ ਹੋਈ ਹੈ ਜਿਸ ਕਾਰਨ ਵਿਕਟੋਰੀਆ ਨੂੰ ਦੁਬਾਰਾ ਕੋਵਿਡ-19 ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਜਾਂਚ ਵਿੱਚ ਮਦਦ ਕਰਨ ਵਾਲੇ ਕਾਂਊਂਸਲ ਟੋਨੀ ਨੀਅਲ ਕਿਊ ਸੀ ਨੇ ਕਿਹਾ ਹੈ ਕਿ ਨਵੇਂ ਕਰੋਨਾਵਾਇਰਸ ਕੇਸਾਂ ਦਾ ਸਬੰਧ ਹੋਟਲਾਂ ਵਿੱਚ ਰਹਿਣ ਵਾਲੇ ਲੋਕਾਂ ਨਾਲ ਜੁੜਿਆ ਸਾਫ ਦਿਖ ਰਿਹਾ ਹੈ।
ਇਸ ਜਾਂਚ ਲਈ ਦਰਜਨਾਂ ਹੀ ਸਰਕਾਰੀ ਅਦਾਰਿਆਂ, ਨਿਜੀ ਕੰਪਨੀਆਂ, ਸੁਰੱਖਿਆ ਕੰਪਨੀਆਂ ਆਦਿ ਨੂੰ ਨੋਟਿਸ ਭੇਜੇ ਗਏ ਹਨ ਅਤੇ ਕਿਹਾ ਗਿਆ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਉਹ ਸਾਰੀ ਲੌੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ। ਸ਼੍ਰੀ ਨੀਅਲ ਨੇ ਕਿਹਾ ਹੈ ਕਿ ਇਹ ਜਾਣਕਾਰੀ ਮਿਲਣ ਤੋਂ ਬਾਅਦ ਇਸ ਸਕੀਮ ਦੀਆਂ ਨੀਤੀਆਂ, ਸੁਰੱਖਿਆ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਦੀ ਚੋਣ ਪ੍ਰਕਿਰਿਆ ਆਦਿ ਬਾਰੇ ਜਾਂਚ ਕੀਤੀ ਜਾਵੇਗੀ।
ਰਿੱਜਸ ਔਨ ਸਵਾਨਸਟਨ ਦੇ ਤਕਰੀਬਨ 19 ਸੁਰਖਿਆ ਗਾਰਡਾਂ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਕੋਵਿਡ-19 ਪਾਇਆ ਗਿਆ ਸੀ। ਅਤੇ ਇੱਥੋਂ ਹੀ ਸ਼ੁਰੂਆਤ ਹੋਈ ਸੀ ਦੂਜੇ ਗੇੜ ਦੇ ਕਰੋਨਾਵਾਇਰਸ ਦੇ ਫੈਲਾਅ ਦੀ ਜਿਸ ਦੀਆਂ ਤਾਰਾਂ ਸਟੈਮਫਰਡ ਪਲਾਜ਼ਾ ਨਾਲ ਵੀ ਜਾ ਜੁੜੀਆਂ ਅਤੇ 40 ਕੇਸ ਤੁਰੰਤ ਸਾਹਮਣੇ ਆ ਗਏ ਸਨ।
ਚਾਰ ਹੋਰ ਹੋਟਲਾਂ ਸਮੇਤ 8 ਸੁਰੱਖਿਆ ਕੰਪਨੀਆਂ ਦੇ ਨਾਮ ਵੀ ਸਾਹਮਣੇ ਆਏ ਹਨ। ਇਸ ਤੋਂ ਅਲਾਵਾ ਕਈ ਸਰਕਾਰੀ ਅਦਾਰਿਆਂ ਜਿਹਨਾਂ ਵਿੱਚ ਹੈਲਥ ਐਂਡ ਹਿਊਮਨ ਸਰਵਿਸਿਸ ਦੇ ਨਾਲ ਨਾਲ ਪ੍ਰੀਮੀਅਰ ਐਂਡ ਕੈਬਿਨੇਟ ਨੂੰ ਵੀ ਜਾਣਕਾਰੀ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਜਾਂਚ ਕਰਨ ਵਾਲੀ ਜਸਟਿਸ ਜੈਨੀਫਰ ਕੋਅਟ ਨੇ ਉਮੀਦ ਕੀਤੀ ਹੈ ਕਿ ਇਸ ਜਾਂਚ ਲਈ ਸਾਰੇ ਸਹਿਯੋਗ ਕਰਨਗੇ।
ਪਰ ਉਹਨਾਂ ਇਹ ਦਸਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਖੁੱਦ ਇਸ ਜਾਂਚ ਕਮੇਟੀ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ।
ਵਿਕਟੋਰੀਆ ਦੇ ਹੋਟਲਾਂ ਵਿਚਲੀ ਕੂਆਰਨਟੀਨ 28 ਮਾਰਚ ਤੋਂ ਸ਼ੁਰੂ ਕੀਤੀ ਗਈ ਸੀ, ਅਤੇ ਦੋ ਮਹੀਨਿਆਂ ਬਾਅਦ ਇੱਕ ਸੁਰੱਖਿਆ ਕਰਮਚਾਰੀ ਵਿੱਚ ਕੋਵਿਡ-19 ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। 24 ਜੂਨ ਨੂੰ ਵਿਕਟੋਰੀਆ ਨੇ ਫੌਜ ਦੀ ਹੋਟਲਾਂ ਉੱਤੇ ਤਾਇਨਾਤੀ ਦੀ ਮੰਗ ਕੀਤੀ ਸੀ, ਜਿਸ ਨੂੰ ਅਗਲੇ ਹੀ ਦਿਨ ਵਾਪਸ ਕਰ ਲਿਆ ਸੀ। ਇਸ ਤੋਂ ਅਗਲੇ ਹਫਤੇ ਡੇਨੀਅਲ ਐਂਡਰਿਊਜ਼ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਸੀ ਕਿ ਉਹ ਵਿਕਟੋਰੀਆ ਆਉਣ ਵਾਲੀਆਂ ਹਵਾਈ ਉਡਾਣਾਂ ਨੂੰ ਕਿਸੇ ਹੋਰ ਥਾਂ ਤੇ ਉਤਾਰੇ ਜਾਣ ਦੇ ਪ੍ਰਬੰਧ ਕਰਨ ਤਾਂ ਕਿ ਰਾਜ ਵਿੱਚ ਕਰੋਨਾਵਾਇਰਸ ਨੂੰ ਦੁਬਾਰਾ ਫੈਲਣ ਤੋਂ ਰੋਕਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾ ਸਕਣ। ਰਾਜ ਦੀ ਵਿਰੋਧੀ ਧਿਰ ਦੇ ਨੇਤਾ ਮਾਈਕਲ ਓ’ਬਰਾਇਨ ਨੇ ਪ੍ਰੀਮੀਅਰ, ਸਿਹਤ ਮੰਤਰੀ ਅਤੇ ਪੁਲਿਸ ਮੰਤਰੀ ਨੂੰ ਇਸ ਜਾਂਚ ਲਈ ਸਾਹਮਣੇ ਆਉਣ ਲਈ ਕਿਹਾ ਹੈ।
ਹੋਟਲ ਕੂਆਰਨਟੀਨ ਪਰੋਗਰਾਮ ਵਿੱਚ ਕਈ ਕੂਤਾਹੀਆਂ ਹੋਣ ਦੇ ਦੋਸ਼ ਲਗਾਏ ਗਏ ਹਨ ਜਿਹਨਾਂ ਵਿੱਚ ਪ੍ਰਮੁੱਖ ਤੌਰ ਤੇ ਸਿਕਿਓਰਿਟੀ ਗਾਰਡਾਂ ਨੂੰ ਸਹੀ ਟਰੇਨਿੰਗ ਨਾ ਦੇਣਾ, ਪਰਸਨਲ ਪਰੋਟੈਕਟਿਵ ਇਕਿਊਪਮੈਂਟ ਘੱਟ ਮਾਤਰਾ ਵਿੱਚ ਪ੍ਰਦਾਨ ਕਰਨਾ, ਅਤੇ ਹੋਟਲਾਂ ਦੇ ਗਾਹਕਾਂ ਨਾਲ ਗੈਰ ਜਿੰਮੇਵਾਰਾਨਾ ਢੰਗ ਨਾਲ ਸੰਪਰਕ ਬਨਾਉਣਾ ਆਦਿ ਸ਼ਾਮਲ ਹਨ। ਨੈਸ਼ਨਲ ਵਰਕਰਸ ਯੂਨਿਅਨ ਦੇ ਦੇਸ਼ ਵਿਆਪੀ ਸਕੱਤਰ ਟਿਮ ਕੈਨੇਡੀ ਦਾ ਕਹਿਣਾ ਹੈ ਕਿ ਸਰਕਾਰ ਨੇ ਆਪਣੀਆਂ ਗਲਤੀਆਂ ਛੁਪਾਉਣ ਵਾਸਤੇ ਸੁਰੱਖਿਆ ਕਰਮਚਾਰੀਆਂ ਨੂੰ ਬਲੀ ਦਾ ਬਕਰਾ ਬਣਾਇਆ ਹੈ।
ਇਹ ਜਾਂਚ 6 ਅਗਸਤ ਤੋਂ ਜਨਤਕ ਸੁਣਵਾਈਆਂ ਨਾਲ ਸ਼ੁਰੂ ਹੋਵੇਗੀ ਅਤੇ ਆਸ ਹੈ ਕਿ ਇਹ ਆਪਣੀ ਅੰਤਿਮ ਰਿਪੋਰਟ 25 ਸਤੰਬਰ ਤੱਕ ਸੌਂਪ ਦੇਵੇਗੀ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।





