Watch FIFA World Cup 2026™

LIVE, FREE and EXCLUSIVE

ਭੂਤਪੂਰਵ ਫੌਜੀਆਂ ਦੇ ਮਸਲੇ ਖੇਡਾਂ ਹੀ ਖੇਡਾਂ ਵਿੱਚ ਹਲ ਕਰਨ ਵਾਲੀਆਂ ਇਨਵਿਕਟਸ ਗੇਮਸ

The final countdown to the Sydney Invictus Games for wounded defence veterans is underway. (AAP)

ਇਹਨਾਂ ਖੇਡਾਂ ਦੁਆਰਾ ਇੱਕ ਉਪਰਾਲਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਵਿਆਪਕ ਪੱਧਰ ਤੇ ਦੇਸ਼ਾਂ ਵਿਚਾਲੇ ਇੱਕ ਅਜਿਹਾ ਗਠਬੰਧਨ ਕਾਇਮ ਕੀਤਾ ਜਾਵੇ ਜਿਸ ਨਾਲ ਸੈਨਿਕਾਂ ਦੇ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਗੰਭੀਰਤਾ ਨਾਲ ਸੋਚਿਆ ਜਾ ਸਕੇ।


Published

Updated

By MP Singh, Laurie Lawira

Source: SBS



Share this with family and friends


ਇਹਨਾਂ ਖੇਡਾਂ ਦੁਆਰਾ ਇੱਕ ਉਪਰਾਲਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਵਿਆਪਕ ਪੱਧਰ ਤੇ ਦੇਸ਼ਾਂ ਵਿਚਾਲੇ ਇੱਕ ਅਜਿਹਾ ਗਠਬੰਧਨ ਕਾਇਮ ਕੀਤਾ ਜਾਵੇ ਜਿਸ ਨਾਲ ਸੈਨਿਕਾਂ ਦੇ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਗੰਭੀਰਤਾ ਨਾਲ ਸੋਚਿਆ ਜਾ ਸਕੇ।


ਦੋਸਤੋ, ਅਸੀਂ ਅਕਸਰ ਹੀ ਗੱਲਾਂ ਕਰਦੇ ਰਹਿੰਦੇ ਹਾਂ ਪ੍ਰਚਲਤ ਖੇਡਾਂ ਦੀਆਂ, ਜਿਵੇਂ ਕਰਿਕਟ, ਫੁਟੀ, ਸੋਕਰ, ਹਾਕੀ ਵਗੈਰਾ। ਪਰ ਅਜ ਥੋੜੀ ਹਟ ਕੇ ਜਾਣਕਾਰੀ ਸਾਂਝੀ ਕਰਨੀ ਹੈ ਉਹਨਾਂ ਖੇਡਾਂ ਬਾਰੇ ਜੋ ਕਿ ਮਦਦ ਕਰਦੀਆਂ ਹਨ ਜਖਮੀ, ਮਾਜ਼ੂਰ ਅਤੇ ਬਿਮਾਰ ਸੈਨਿਕਾਂ ਦੀ। ਜੀ ਹਾਂ, ਇਨਵਿਕਟਸ ਗੇਮਸ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਇਹ ਖੇਡਾਂ ਇਸ ਸਮੇਂ ਸਿਡਨੀ ਵਿੱਚ ਜੋਰ ਸ਼ੋਰ ਨਾਲ ਚਲ ਰਹੀਆਂ ਨੇ ਅਤੇ ਇਹਨਾਂ ਖੇਡਾਂ ਦੁਆਰਾ ਇੱਕ ਉਪਰਾਲਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਵਿਆਪਕ ਪੱਧਰ ਤੇ ਦੇਸ਼ਾਂ ਵਿਚਾਲੇ ਇੱਕ ਅਜਿਹਾ ਗਠਬੰਧਨ ਕਾਇਮ ਕੀਤਾ ਜਾਵੇ ਜਿਸ ਨਾਲ ਸੈਨਿਕਾਂ ਦੇ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਗੰਭੀਰਤਾ ਨਾਲ ਸੋਚਿਆ ਜਾ ਸਕੇ। ਅਤੇ ਇਹਨਾਂ ਵਿੱਚੋਂ ਅਹਿਮ ਮੁੱਦਾ ਜੋ ਵਿਚਾਰਨਯੋਗ ਹੈ, ਉਹ ਹੈ ਭੂਤਪੂਰਵ ਸੈਨਿਕਾਂ ਦੀ ਮਾਨਸਿਕ ਸਿਹਤ ਦਾ।

ਇਹ ਸਨ ਕੁਝ ਅੰਸ਼ ਸਿਡਨੀ ਦੇ ਓਪੇਰਾ ਹਾਊਸ ਤੋਂ ਚੋਥੀਆਂ ਇਨਵਿਕਟਸ ਖੇਡਾਂ ਦੀ ਸ਼ੁਰੂਆਤ ਕਰਦੇ ਹੋਏ ਰਾਜਕੁਮਾਰ ਹੈਰੀ ਵਲੋਂ ਸਾਂਝੇ ਕੀਤੇ ਗਏੇ ਬੋਲਾਂ ਦੇ। ਇਸ ਤੋਂ ਤੁਰੰਤ ਬਾਅਦ, 24 ਘੰਟਿਆਂ ਦੇ ਅੰਦਰ ਅੰਦਰ ਹੀ ਪੰਜ ਦੇਸ਼ਾਂ ਦੇ ਮਾਹਰ ਸਿਰ ਜੋੜ ਕੇ ਇਹ ਸੋਚਣ ਉੱਤੇ ਜੁਟ ਗਏ ਕਿ ਕਿਸ ਤਰਾਂ ਨਾਲ ਭੂਤਪੂਰਵ ਸੈਨਿਕਾਂ ਦੇ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਹਲ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਯੂਨਾਇਟੇਡ ਸਟੇਟਸ ਅਤੇ ਬਰਿਟੇਨ ਦੇ ਵੈਟਰਨ ਅਫੇਅਰਸ ਮਾਮਲਿਆਂ ਵਾਲੇ ਮੰਤਰੀ ਇਸ ਗਲ ਤੇ ਰਾਜੀ ਹੋ ਗਏ ਹਨ ਕਿ, ਸਮਾਂ ਦੀ ਮੰਗ ਨੂੰ ਮੁੱਖ ਰਖਦੇ ਹੋਏ, ਭੂਤਪੂਰਵ ਫੋਜੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਲਈ ਰਣਨੀਤੀਆਂ ਤੈਅ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਆਸਟ੍ਰੇਲੀਆ ਦੇ ਵੈਟਰਨ ਅਫੇਅਰਸ

ਮੰਤਰੀ ਡੈਰੇਨ ਚੈਸਟਰ ਨੇ ਕਿਹਾ ਹੈ ਕਿ ਸਾਰੇ ਹੀ ਦੇਸ਼ਾਂ ਵਾਸਤੇ ਮਿਲ ਕੇ ਕੰਮ ਕਰਨਾ ਬਹੁਤ ਲਾਹੇਵੰਦ ਸਾਬਤ ਹੋਵੇਗਾ। 

ਸਭ ਤੋਂ ਅਹਿਮ ਮੁੱਦਾ ਜੋ ਸਿਡਨੀ ਵਿਚਲੀਆਂ ਇਨਵਿਕਟਸ ਖੇਡਾਂ ਵਿੱਚ ਭਾਗ ਲੈਣ ਲਈ ਪਹੁੰਚੇ 500 ਵਿੱਚੋਂ ਅੱਧੇ ਖਿਡਾਰੀਆਂ ਨੇ ਮੰਨਿਆ ਹੈ ਉਹ ਹੈ, ਮਾਨਸਿਕ ਸਿਹਤ ਦਾ। ਨਿਊਜ਼ੀਲੈਂਡ ਦੀ ਏਅਰ ਫੋਰਸ ਅਤੇ ਨੇਵੀ ਲਈ ਸੇਵਾ ਕੀਤੀ ਸੀ ਨਿੱਕੀ ਫੇਅਰਬਰਨ ਨੇ। ਤਕਰੀਬਨ 30 ਸਾਲ ਪਹਿਲਾਂ ਉਸ ਦਾ ਇੱਕ ਮੋਟਰ-ਬਾਈਕ ਨਾਲ ਹਾਦਸਾ ਹੋ ਗਿਆ ਸੀ। ਉਹ ਆਖਦੀ ਹੈ ਕਿ ਬੇਸ਼ਕ ਉਸ ਦੇ ਸ਼ਰੀਰਕ ਜਖਮ ਤਾਂ ਚਿਰੋਕੇ ਭਰ ਚੁੱਕੇ ਹਨ, ਪਰ ਉਹ ਅਜੇ ਵੀ ਚਿੰਤਾ ਅਤੇ ਉਦਾਸੀ ਵਿੱਚ ਘਿਰੀ ਰਹਿੰਦੀ ਹੈ। ਮਿਸ ਫੇਅਰਬਰਨ ਨੇ ਦਸਿਆ ਕਿ ਇਸੇ ਦਰਦ ਕਾਰਨ ਉਸ ਨੂੰ ਸ਼ਰਾਬਨੋਸ਼ੀ ਦੀ ਆਦਤ ਵੀ ਪਈ।

ਪਰ ਮਿਸ ਫੇਅਰਬਰਨ ਇਹ ਵੀ ਨਾਲ ਹੀ ਮੰਨਦੀ ਹੈ ਕਿ ਉਸ ਦੀਆਂ ਸਮਸਿਆਂਵਾਂ ਦਾ ਹਲ ਸ਼ਰਾਬ ਨੋਸ਼ੀ ਕਦੀ ਵੀ ਨਹੀਂ ਨਿਕਲਿਆ।

ਮਿਸ ਫੇਅਰਬਰਨ ਆਖਦੀ ਹੈ ਇਸ ਦਾ ਇੱਕੋ ਵਾਜਬ ਤੇ ਸਹੀ ਹੱਲ ਹੈ ਮਾਨਸਿਕ ਸਿਹਤ ਬਾਰੇ ਖੁੱਲ ਕੇ ਵਿਚਾਰਾਂ ਕਰਨੀਆਂ ਅਤੇ ਇਸ ਨੂੰ ਸਵੀਕਾਰਨਾ।

ਅਤੇ ਇਸੇ ਮਾਨਸਿਕ ਸਿਹਤ ਵਾਲੇ ਮੁੱਦੇ ਨੂੰ ਹੀ ਪ੍ਰਮੁੱਖ ਤੌਰ ਤੇ ਮੂਹਰੇ ਲਿਆਉਂਦਾ ਹੈ ਪ੍ਰਿੰਸ ਹੈਰੀ ਨੇ ਵੀ, ਜਿਨਾਂ ਨੇ ਇਸ ਮਸਲੇ ਲਈ ਪਹਿਲ ਕੀਤੀ ਸੀ ਕਿਉਂਕਿ ਉਹਨਾਂ ਦੀ ਇਸ ਨਾਲ ਨਿਜੀ ਤੋਰ ਤੇ ਡੂੰਘੀ ਸਾਂਝ ਹੈ। ਰਾਜਕੂਮਾਰ ਹੈਰੀ ਨੇ ਕਿਹਾ ਕਿ ਉਹ ਖੇਡਾਂ ਵਿੱਚ ਭਾਗ ਲੈ ਰਹੇ ਫੌਜੀਆਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਲਗਾਤਾਰ ਗਲਬਾਤ ਕਰ ਰਹੇ ਹਨ ਤਾਂ ਕਿ ਇਸ ਗੰਭੀਰ ਮਸਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ।


Latest podcast episodes

Follow SBS Punjabi

Download our apps

Watch on SBS

Punjabi News

Stream now