SKIP TO MAIN CONTENT

ਕੀ ਆਸਟ੍ਰੇਲੀਆ ਵਧਦੀ ਮਹਿੰਗਾਈ ਦੇ ਇਸ ਦੌਰ ਵਿੱਚ ਆਰਥਿਕ ਮੰਦਹਾਲੀ ਤੋਂ ਬਚ ਸਕਦਾ ਹੈ?

Australian Property market 2023
Experts have predicted that the rising interest rates will have an impact on the property market and be a defining factor of the industry in 2023. Source: AAP / DARREN ENGLAND/AAPIMAGE

ਫੈਡਰਲ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਦੁਆਰਾ ਸੁਝਾਈ ਆਰਥਿਕ ਯੋਜਨਾ ਦੀ ਪਾਲਣਾ ਕੀਤੀ ਜਾਵੇ ਤਾਂ ਦੇਸ਼ ਮੰਦੀ ਤੋਂ ਬਚ ਸਕਦਾ ਹੈ। ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਅਲਬਨੀਜ਼ੀ ਸਰਕਾਰ ਮਹਿੰਗਾਈ ਅਤੇ ਹਾਊਸਿੰਗ ਫੰਡ ਕਾਨੂੰਨ ਨੂੰ ਲੈਕੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ।


Published

Updated

By Omoh Bello

Presented by Jasdeep Kaur

Source: SBS


Skip to podcast episode content

ਫੈਡਰਲ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਦੁਆਰਾ ਸੁਝਾਈ ਆਰਥਿਕ ਯੋਜਨਾ ਦੀ ਪਾਲਣਾ ਕੀਤੀ ਜਾਵੇ ਤਾਂ ਦੇਸ਼ ਮੰਦੀ ਤੋਂ ਬਚ ਸਕਦਾ ਹੈ। ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਅਲਬਨੀਜ਼ੀ ਸਰਕਾਰ ਮਹਿੰਗਾਈ ਅਤੇ ਹਾਊਸਿੰਗ ਫੰਡ ਕਾਨੂੰਨ ਨੂੰ ਲੈਕੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ।


ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦੀ ਆਰਥਿਕ ਯੋਜਨਾ ਦੀ ਪਾਲਣਾ ਕੀਤੀ ਜਾਂਦੀ ਹੈ ਤਾਂ ਆਸਟ੍ਰੇਲੀਆ ਮੰਦੀ ਤੋਂ ਬਚਣ ਲਈ ਦੁਨੀਆ ਦੀਆਂ ਕੁਝ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੋਵੇਗਾ।

ਸਰਕਾਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਹਾਊਸਿੰਗ ਆਸਟ੍ਰੇਲੀਆ ਫਿਊਚਰ ਫੰਡ ਦੇਸ਼ ਭਰ ਵਿੱਚ ਸਪਲਾਈ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ, ਸਮਾਜਿਕ ਅਤੇ ਕਿਫਾਇਤੀ ਰਿਹਾਇਸ਼ ਪ੍ਰਦਾਨ ਕਰਨ, ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਅਤੇ ਬੱਚਿਆਂ ਲਈ ਵਾਧੂ ਸਹਾਇਤਾ ਅਤੇ ਆਸਟ੍ਰੇਲੀਆ ਦੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ ਆਦਿਵਾਸੀ ਭਾਈਚਾਰਿਆਂ ਵਿੱਚ ਰਿਹਾਇਸ਼ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ।

ਪਰ ਗੱਠਜੋੜ ਅਤੇ ਗ੍ਰੀਨਜ਼ ਨੇ 10 ਬਿਲੀਅਨ ਡਾਲਰ ਦੇ ਫੰਡ ਬਾਰੇ ਸਵਾਲ ਉਠਾਇਆ ਹੈ।

ਗ੍ਰੀਨਜ਼ ਦਾ ਕਹਿਣਾ ਹੈ ਕਿ ਇਸ ਕਾਨੂੰਨ ਵਿੱਚ ਬਹੁਤ ਖ਼ਾਮੀਆਂ ਹਨ। ਉਹਨਾਂ ਮੁਤਾਬਕ ਅਗਲੇ ਪੰਜ ਸਾਲਾਂ ਵਿੱਚ ਬਣਾਏ ਜਾਣ ਵਾਲੇ 30,000 ਘਰਾਂ ਦਾ ਦਾਅਵਾ ਕਰਨਾ ਕਾਫ਼ੀ ਨਹੀਂ ਹੈ, ਅਤੇ ਹਰ ਸਾਲ ਖਰਚ ਕੀਤੇ ਜਾਣ ਵਾਲੇ ਫੰਡਾਂ 'ਤੇ 500 ਮਿਲੀਅਨ ਡਾਲਰ ਦੀ ਸੀਮਾ ਹਾਊਸਿੰਗ ਸੰਕਟ ਦਾ ਸਫਲਤਾਪੂਰਵਕ ਹੱਲ ਕਰਨ ਲਈ ਨਾਕਾਫੀ ਹੈ।

ਵਿਰੋਧੀ ਧਿਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਮੌਜੂਦਾ ਪ੍ਰਸਤਾਵ ਦਾ ਸਮਰਥਨ ਨਹੀਂ ਕਰੇਗੀ।

ਹਾਊਸਿੰਗ ਮੰਤਰੀ ਜੂਲੀ ਕੋਲਿਨਜ਼ ਦਾ ਕਹਿਣਾ ਹੈ ਕਿ ਪਾਰਲੀਮੈਂਟ ਦੇ ਨੁਮਾਇੰਦਿਆਂ ਨਾਲ ਉਸਾਰੂ ਚਰਚਾ ਅਤੇ ਗੱਲਬਾਤ ਜਾਰੀ ਹੈ।


Latest podcast episodes

Follow SBS Punjabi

Download our apps

Watch on SBS

Punjabi News

Stream now