ਬਹੁਚਰਚਿਤ ਮਾਣਹਾਨੀ ਮਾਮਲੇ ਵਿੱਚ ਹਾਲੀਵੁਡ ਅਦਾਕਾਰ ਜੋਹਨੀ ਡੈਪ ਦੀ ਜਿੱਤ

News

Actress Amber Heard (L), and Actor Johnny Deep (R). Source: Getty

ਜੋਹਨੀ ਡੈਪ ਅਤੇ ਐਂਬਰ ਹਰਡ ਦੇ ਹਾਈ ਪ੍ਰੋਫਾਈਲ ਮਾਣਹਾਨੀ ਮਾਮਲੇ ਵਿੱਚ ਅਮਰੀਕਾ ਦੀ ਇੱਕ ਜਿਉਰੀ ਨੇ ਜੌਹਨੀ ਡੈਪ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। ਜਿਉਰੀ ਨੇ ਟ੍ਰਾਇਲ ਦੌਰਾਨ ਇਹ ਪਾਇਆ ਕਿ ਜੋਹਨੀ ਡੈਪ ਦੀ ਰਹਿ ਚੁੱਕੀ ਪਤਨੀ ਐਂਬਰ ਹਰਡ ਵੱਲੋਂ ਉਸ ਉੱਤੇ ਲਗਾਏ ਗਏ ਇਲਜ਼ਾਮ ਝੂਠੇ ਸਨ।


ਅਦਾਕਾਰ ਜੋੜੀ, ਜੋਹਨੀ ਡੈਪ ਅਤੇ ਐਂਬਰ ਹਰਡ ਨੇ 2018 ਵਿੱਚ ਇੱਕ ਦੂਜੇ ਉੱਤੇ ਮੁਕੱਦਮਾ ਕੀਤਾ ਸੀ। ਇਸਦੀ ਸ਼ੁਰੂਆਤ ਹਰਡ ਦੁਆਰਾ ਲਿਖੇ ਗਏ ਇੱਕ 'ਓਪੀਨੀਅਨ ਪੀਸ' ਤੋਂ ਹੋਈ ਜਿਸ ਵਿੱਚ ਉਸਨੇ ਖੁਦ ਨੂੰ ਘਰੇਲੂ ਹਿੰਸਾ ਦੀ ਸ਼ਿਕਾਰ ਹੋਣ ਦਾ ਦਾਅਵਾ ਕੀਤਾ ਸੀ।

ਛੇ ਹਫ਼ਤਿਆਂ ਦੀ ਸੁਣਵਾਈ ਦੌਰਾਨ ਦੋਵਾਂ ਨੇ ਇੱਕ ਦੂਜੇ ‘ਤੇ ਸਰੀਰਕ ਹਮਲੇ ਅਤੇ ਇੱਕ ਦੂਜੇ ਦੇ ਕਰੀਅਰ ਨੂੰ ਤਬਾਹ ਕਰਨ ਦਾ ਦੋਸ਼ ਲਾਇਆ।

ਜਿਊਰੀ ਮੁਤਾਬਕ ਡੈਪ ਨਾਲ ਹਰਡ ਦੇ ਵਿਆਹ ਦੌਰਾਨ ਜੋ ਕੁਝ ਵੀ ਵਾਪਰਿਆ ਉਸ ਬਾਰੇ ਹਰਡ ਦੇ ਬਿਆਨ 'ਝੂਠ' ਸਨ ਅਤੇ ਇਹ ਸਭ ਅਸਲ ਵਿੱਚ ਉਸਦੀ ਨਫ਼ਰਤ ਹੀ ਸੀ।

ਪਰ ਐਂਬਰ ਹਰਡ ਲਈ ਇਹ ਪੂਰੀ ਤਰ੍ਹਾਂ ਨਾਲ ਕਾਨੂੰਨੀ ਹਾਰ ਨਹੀਂ ਰਹੀ। ਕਿਉਂਕਿ ਜਿਊਰੀ ਨੇ ਇਹ ਵੀ ਪਾਇਆ ਕਿ ਡੈਪ ਨੇ ਆਪਣੀ ਸਾਬਕਾ ਪਤਨੀ ਦਵਾਰਾ ਲਗਾਏ ਗਏ ਦੁਰਵਿਵਹਾਰ ਦੇ ਦੋਸ਼ਾਂ ਨੂੰ ਧੋਖਾ ਦੱਸਕੇ, ਉਸ ਨੂੰ ਆਪਣੇ ਵਕੀਲ ਰਾਹੀਂ ਬਦਨਾਮ ਕਰਵਾਇਆ ਸੀ ।

ਇਸ ਫੈਸਲੇ ਤੋਂ ਬਾਅਦ ਟਵਿੱਟਰ ਉੱਤੇ ਪੋਸਟ ਕਰਦਿਆਂ ਐਂਬਰ ਹਰਡ ਨੇ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ ਹੈ ।

ਡੈਪ ਨੇ ਕਿਹਾ ਕਿ ਇਹ ਕੇਸ ਕਰਨ ਪਿੱਛੇ ਉਨ੍ਹਾਂ ਦਾ ਮਕਸਦ ਸੱਚਾਈ ਨੂੰ ਸਾਹਮਣੇ ਲਿਆਉਣਾ ਸੀ, ਫਿਰ ਚਾਹੇ ਨਤੀਜੇ ਜੋ ਵੀ ਹੁੰਦੇ।

ਹਰਜਾਨੇ ਵਜੋਂ ਹਰਡ ਨੂੰ 2.7 ਮਿਲੀਅਨ ਡਾਲਰ ਅਤੇ ਜੌਹਨੀ ਡੈਪ ਨੂੰ 14.4 ਮਿਲੀਅਨ ਡਾਲਰ ਮਿਲਣਗੇ।

ਜ਼ਿਆਦਾ ਜਾਣਕਾਰੀ ਲਈ ਆਡੀਓ ਰਿਪੋਰਟ ਸੁਣੋ:

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Share

Follow SBS Punjabi

Download our apps

Watch on SBS

Punjabi News

Watch now