SKIP TO MAIN CONTENT

ਗਰਮੀਆਂ ਦੇ ਮੌਸਮ ਵਿੱਚ ਥੋੜ੍ਹੀ ਜਿਹੀ ਸਾਵਧਾਨੀ ਨਾਲ ਸੁਪਨਿਆਂ ਦਾ ਘਰ ਅਤੇ ਕੀਮਤੀ ਸਮਾਨ ਬਚਾਇਆ ਜਾ ਸਕਦਾ ਹੈ

Fire Visible Through Bedroom Door
Smoke Alarm, fire, a cluttered gutter and unsupervised pan. Credit: RyanJLane/Getty Images

ਗਰਮੀਆਂ ਦੇ ਮੌਸਮ ਵਿੱਚ ਅੱਗ ਅਤੇ ਹੋਰਨਾਂ ਅਨਹੋਣੀਆਂ ਤੋਂ ਬਚਣ ਲਈ ਕਈ ਤਰ੍ਹਾਂ ਦੇ ਬਚਾਅ ਅਤੇ ਪਰਹੇਜ਼ ਯਤਨ ਕਰਨੇ ਜ਼ਰੂਰੀ ਹੁੰਦੇ ਹਨ। ਅਜਿਹੇ ਕੁੱਝ ਯਤਨਾਂ ਬਾਰੇ 'ਫ਼ਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਜ਼' ਦੇ ਸਪੈਸ਼ਲ ਕੌਰਡੀਨੇਟਰ ਗੁਰਮਿੰਦਰ ਸਿੰਘ ਐਸ ਬੀ ਐਸ ਨਾਲ ਗੱਲ ਬਾਤ ਰਾਹੀਂ ਕੁੱਝ ਅਹਿਮ ਨੁੱਕਤੇ ਸਾਂਝੇ ਕਰ ਰਹੇ ਹਨ।


Published

By Jasmeet Kaur

Source: SBS


Skip to podcast episode content

ਗਰਮੀਆਂ ਦੇ ਮੌਸਮ ਵਿੱਚ ਅੱਗ ਅਤੇ ਹੋਰਨਾਂ ਅਨਹੋਣੀਆਂ ਤੋਂ ਬਚਣ ਲਈ ਕਈ ਤਰ੍ਹਾਂ ਦੇ ਬਚਾਅ ਅਤੇ ਪਰਹੇਜ਼ ਯਤਨ ਕਰਨੇ ਜ਼ਰੂਰੀ ਹੁੰਦੇ ਹਨ। ਅਜਿਹੇ ਕੁੱਝ ਯਤਨਾਂ ਬਾਰੇ 'ਫ਼ਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਜ਼' ਦੇ ਸਪੈਸ਼ਲ ਕੌਰਡੀਨੇਟਰ ਗੁਰਮਿੰਦਰ ਸਿੰਘ ਐਸ ਬੀ ਐਸ ਨਾਲ ਗੱਲ ਬਾਤ ਰਾਹੀਂ ਕੁੱਝ ਅਹਿਮ ਨੁੱਕਤੇ ਸਾਂਝੇ ਕਰ ਰਹੇ ਹਨ।


ਸ਼੍ਰੀ ਸਿੰਘ ਲੋਕੇਸ਼ਨ ਇੰਨਟੈਲੀਜੈਂਸ ਅਤੇ ਗਰਾਉਂਡ ਟਰੁੱਥ ਡਾਟਾ ਨਾਲ ਐਮਰਜੈਂਸੀ ਬਚਾਅ ਕਾਰਜਾਂ ਵਿੱਚ ਇੱਕ ਅਹਿਮ ਕਿਰਦਾਰ ਨਿਭਾਉਂਦੇ ਹਨ।

ਗੱਲ ਬਾਤ ਦੌਰਾਨ, ਸ਼੍ਰੀ ਸਿੰਘ ਨੇ ਫ਼ਾਇਰ ਫ਼ਾਈਟਰਾਂ ਦੀ ਫ਼ਰੰਟ ਲਾਈਨ ਉੱਪਰ ਅਹਿਮੀਅਤ ਬਾਰੇ ਦੱਸਦੇ ਹੋਏ, ਕਿਹਾ ਕੇ ਉਹ ਇਸ ਸੰਗਠਨ ਨੂੰ ਚਲਾਉਣ ਵਾਲੀ ਮਸ਼ੀਨਰੀ ਦੇ ਪਿੱਛੇ ਸੁਰੱਖਿਆ ਕਾਰਜਾਂ ਨੂੰ ਅੰਜਾਮ ਦਿੰਦੇ ਹਨ।

ਮੇਰੇ ਅਹੁਦੇ ਨੂੰ ਫ਼ਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਜ਼ ਦੀ ਲਾਈਫ਼ ਲਾਈਨ ਕਿਹਾ ਜਾਂਦਾ ਹੈ
ਗੁਰਮਿੰਦਰ ਸਿੰਘ

ਸ਼੍ਰੀ ਸਿੰਘ ਨੂੰ ਇੰਟੈਲੀਜੈਂਸ ਵਿਚ ਕੰਮ ਕਰਦਿਆਂ ਹੋਇਆਂ ਡਾਟਾ ਚੈਁਪੀਅਨ ਦਾ ਸਨਮਾਨ ਅਤੇ 2019 ਦੀਆਂ ਬੁਸ਼ ਫ਼ਾਇਰਜ਼ ਵਿੱਚ ਬਚਾਅ ਕਾਰਜਾਂ ਨੂੰ ਸਫ਼ਲ ਬਣਾਉਣ ਵਿਚ ਅਹਿਮ ਹਿੱਸਾ ਪਾਉਣ ਲਈ ਸਰਕਾਰ ਵਲੋਂ ਮੈਰੀਟੋਰਅਸ ਅਵਾਰਡ ਵੀ ਪ੍ਰਦਾਨ ਕੀਤਾ ਗਿਆ ਹੈ।

ਆਮ ਅਣਗਹਿਲੀਆਂ

ਗੱਲ ਬਾਤ ਦੌਰਾਨ ਸ਼੍ਰੀ ਸਿੰਘ ਨੇ ਸਮਾਜ ਵਿਚ ਸੁਰੱਖਿਆ ਨੂੰ ਲੈ ਕੇ ਜੋ ਅਣਗਹਿਲੀਆਂ ਕੀਤੀਆਂ ਜਾਂਦੀਆਂ ਹਨ ਉਹਨਾਂ ਬਾਰੇ ਦੱਸਿਆ ਤਾਂ ਜੋ ਉਹ ਗਲਤੀਆਂ ਨੂੰ ਦਹੁਰਾਇਆ ਨਾ ਜਾਵੇ।

Fire Visible Through Bedroom Door
A depiction of a house fire, indoors. Smoke and light from a fire pour through a cracked room door, a person visible sleeping in their bed. Credit: RyanJLane/Getty Images

ਇਸ ਵਿੱਚ ਆਮ ਅਣਗਹਿਲੀਆਂ ਦੀਆਂ ਕੁੱਝ ਉਧਾਰਣਾਂ ਜਿਵੇਂ, ਸਮੋਕ ਅਲਾਰਮ ਨੂੰ ਚਾਲੂ ਨਾਂ ਰੱਖਣਾ, ਘਰ ਦੀ ਸਫ਼ਾਈ ਨਾ ਹੋਣਾ, ਬਿਜਲੀ ਨਾਲ ਚੱਲਣ ਵਾਲੇ ਸਮਾਨ ਨੂੰ ਵਰਤਣ ਸਮੇਂ ਸਾਵਧਾਨੀ ਨਾ ਵਰਤਣੀ ਅਤੇ ਬਿਜਲੀ ਦੇ ਪੁਆਇੰਟ ਨੂੰ ਓਵਰ ਲੋਡ ਕਰਨਾ ਆਦਿ ਹੁੰਦੀਆਂ ਹਨ।

ਥੋੜ੍ਹੀ ਜਿਹੀ ਸਾਵਧਾਨੀ ਨਾਲ ਸੁਪਨਿਆਂ ਦਾ ਘਰ ਤੇ ਕੀਮਤੀ ਸਮਾਨ ਬਚਾਇਆ ਜਾ ਸਕਦਾ ਹੈ।
ਸ਼੍ਰੀ ਸਿੰਘ

ਸੁਰੱਖਿਆ ਉਪਾਅ

ਫ਼ਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਜ਼ ਦਾ ਕਹਿਣਾ ਹੈ ਕਿ ਸਰਦੀਆਂ ਤੋਂ ਬਾਅਦ ਘਰਾਂ ਤੋਂ ਸ਼ੁਰੂ ਹੋਣ ਵਾਲੀ ਅੱਗ ਦੇ ਖਤਰੇ ਤੋਂ ਅਵੇਸਲੇ ਨਹੀਂ ਹੋਣਾ ਚਾਹੀਦਾ।

ਪਿਛਲੇ ਸਾਲ, ਨਿਊ ਸਾਊਥ ਵੇਲਜ਼ ਦੇ 930 ਘਰਾਂ ਵਿਚ ਅੱਗਾਂ ਬਸੰਤ ਰੁੱਤ ਦੌਰਾਨ ਹੀ ਲੱਗੀਆਂ ਸਨ, ਜਿਸ ਨਾਲ ਇਸ ਸਾਲ ਸਾਰਿਆਂ ਨੂੰ ਪਹਿਲਾਂ ਹੀ ਆਪਣੇ ਬਚਾਅ ਲਈ ਸਾਵਧਾਨ ਰਹਿਣ ਵਾਸਤੇ ਉਤਸ਼ਾਹਿਤ ਕੀਤਾ ਗਿਆ ਹੈ।

gutter + cardboard.png
Unused cardboard boxes and a cluttered gutter. Credit: Fire and Rescue NSW

ਫ਼ਾਇਰ ਐਂਡ ਰੈਸਕਿਊ ਮੁਤਾਬਿਕ ਘਰ ਵਿਚ ਅੱਗ ਲੱਗਣ ਦੀ ਸੰਭਾਵਨਾ ਕਈ ਤਰੀਕਿਆਂ ਨਾਲ ਘਟਾਈ ਜਾ ਸਕਦੀ ਹੈ।

ਜਿਵੇਂਕਿ, ਘਰਾਂ ਵਿੱਚ ਇਕੱਠੀਆਂ ਹੋਈਆਂ ਅਖਬਾਰਾਂ, ਕਾਰਡਬੋਰਡ ਦੇ ਡੱਬੇ, ਅਣਵਰਤਿਆ ਫਰਨੀਚਰ, ਅਤੇ ਗਟਰਾਂ ਵਿਚ ਜਮਾਂ ਹੋਏ ਪੱਤਿਆਂ ਨੂੰ ਸਾਫ਼ ਕਰਦੇ ਹੋਏ ਇਸ ਸੰਭਾਵਨਾਂ ਨੂੰ ਘੱਟ ਕੀਤਾ ਜਾ ਸਕਦਾ ਹੈ।

ਸ਼੍ਰੀ ਸਿੰਘ ਨੇ ਵੀ ਇਹਨਾਂ ਸੁਰੱਖਿਆ ਤਰੀਕਿਆਂ ਦੇ ਕੁੱਝ ਹੋਰ ਉਧਾਰਣ ਸਾਂਝੇ ਕੀਤੇ।

ਜਿਸ ਵਿੱਚ ਸਹੀ ਢੰਗ ਨਾਲ ਕੰਮ ਕਰਨ ਵਾਲਾ ਸਮੋਕ ਅਲਾਰਮ ਲਗਾਉਣਾ, ਚੌਗਿਰਦੇ ਨੂੰ ਸਾਫ਼ ਰੱਖਣਾ ਅਤੇ ਫ਼ਾਇਰ ਸੇਫ਼ਟੀ ਪਲਾਨ ਦਾ ਹੋਣਾ ਮੁੱਖ ਤਰੀਕਿਆਂ ਵਜੋਂ ਹੁੰਦੇ ਹਨ।

ਸ਼੍ਰੀ ਸਿੰਘ ਦਾ ਕਹਿਣਾ ਹੈ ਕਿ “ਸਭ ਲੋਕ ਆਪਣੀ ਜ਼ਿੰਦਗੀ ਦੀ ਕਮਾਈ ਲਾ ਕੇ ਸੁਪਨਿਆਂ ਦਾ ਸੰਸਾਰ ਸਿਰਜਦੇ ਹਨ"।

"ਕੋਈ ਵੀ ਅਨਹੋਣੀ ਨਾ ਵਾਪਰ ਸਕੇ, ਇਸ ਲਈ ਆਪਣਾ ਅਤੇ ਆਲੇ ਦੁਆਲੇ ਦੀ ਸੁਰੱਖਿਆ ਦਾ ਖਿਆਲ ਰੱਖੋ।"


Latest podcast episodes

Follow SBS Punjabi

Download our apps

Watch on SBS

Punjabi News

Stream now