ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਦੇ ਘੰਟਿਆਂ ਨੂੰ ਸੀਮਤ ਕਰਨ ਵਾਲੇ ਨਵੇਂ ਨਿਯਮਾਂ ਨੇ ਬਹੁਤ ਸਾਰੇ ਰੈਸਟੋਰੈਂਟਾਂ ਦੇ ਰੋਸਟਰ ਨੂੰ ਹਿਲਾ ਦਿੱਤਾ ਹੈ। ਪ੍ਰਭਾਵਿਤ ਹੋਣ ਵਾਲਿਆਂ ਵਿੱਚ 22 ਸਾਲਾ ਸ਼ੈੱਫ ਕਰਨਬੀਰ ਸਿੰਘ ਵੀ ਸ਼ਾਮਲ ਹੈ ਜੋ ਮੈਲਬੌਰਨ ਦੇ ਇੱਕ ਇਤਾਲਵੀ ਰੈਸਟੋਰੈਂਟ ਵਿੱਚ ਕੰਮ ਕਰਦਾ ਹੈ।
"ਮੇਰੀ ਆਮਦਨ ਅੱਧੀ ਰਹਿ ਜਾਵੇਗੀ ਜਿਸਦੇ ਚਲਦਿਆਂ ਮੇਰੇ ਲਈ ਕਿਰਾਇਆ ਤੇ ਯੂਨੀ ਦੀਆਂ ਫੀਸਾਂ ਦਾ ਭੁਗਤਾਨ ਕਰਨਾ ਮੁਸ਼ਕਲ ਹੋਵੇਗਾ," ਉਸਨੇ ਦੱਸਿਆ।
ਕਰਨਬੀਰ ਇਟਲੀ ਤੋਂ ਆਇਆ ਹੈ ਅਤੇ ਇਸ ਸਾਲ ਆਸਟ੍ਰੇਲੀਆ ਵਿੱਚ ਪੜ੍ਹਦੇ 600,000 ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਇੱਕ ਹੈ।
ਉਹ ਯੂਨੀਵਰਸਿਟੀ ਵਿੱਚ ਆਈ ਟੀ ਸੈਕਟਰ ਵਿੱਚ ਮਾਸਟਰ ਡਿਗਰੀ ਦੇ ਅੰਤਿਮ ਸਮੈਸਟਰ ਵਿੱਚ ਹੈ।
ਉਹ ਜਲਦ ਹੀ ਇੱਕ ਇਵੈਂਟ ਕਾਰੋਬਾਰ ਸ਼ੁਰੂ ਕਰ ਰਿਹਾ ਹੈ ਜਿਸਤੋਂ ਉਸਨੂੰ ਉਮੀਦ ਹੈ ਕਿ ਉਹ ਆਮਦਨ ਦੇ ਖੱਪੇ ਨੂੰ ਪੂਰਾ ਕਰ ਲਵੇਗਾ, ਪਰ ਉਹ ਦੂਜੇ ਵਿਦਿਆਰਥੀਆਂ ਲਈ ਕਾਫੀ ਚਿੰਤਤ ਹੈ।

ਫਰਾਂਸੀਸੀ ਸ਼ੈੱਫ ਡੇਵਿਡ ਬਿਟਨ ਨਵੇਂ ਨਿਯਮਾਂ ਤੋਂ ਪ੍ਰਭਾਵਿਤ ਆਸਟ੍ਰੇਲੀਆ ਦੇ 57 ਹਜ਼ਾਰ ਰੈਸਟੋਰੈਂਟ ਅਤੇ ਕੈਫੇ ਮਾਲਕਾਂ ਵਿੱਚੋਂ ਇੱਕ ਹਨ। ਉਹ ਡਰਦੇ ਹਨ ਕਿ ਨਵੇਂ ਨਿਯਮ ਉਸਦੇ ਕਾਰੋਬਾਰੀ ਬੋਝ ਨੂੰ ਵਧਾ ਦੇਣਗੇ।
ਸ਼੍ਰੀ ਬਿਟਨ ਘੱਟੋ-ਘੱਟ 10 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨੌਕਰੀ ਦੇ ਰਹੇ ਹਨ ਅਤੇ ਕਹਿੰਦੇ ਹਨ ਕਿ ਘੰਟਿਆਂ ਵਿੱਚ ਕਟੌਤੀ ਕਰਨ ਨਾਲ ਉਨ੍ਹਾਂ ਦੇ ਵਿਦੇਸ਼ਾਂ ਵਿੱਚ ਵਸਦੇ ਪਰਿਵਾਰਾਂ ਉੱਤੇ ਵੀ ਬੁਰਾ ਅਸਰ ਪਵੇਗਾ।
ਉਧਰ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਕੰਮ ਦੇ ਘੰਟਿਆਂ ਨੂੰ ਸੀਮਤ ਕਰਨ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਵਿਦਿਆਰਥੀ ਆਪਣੀ ਸਿੱਖਿਆ 'ਤੇ ਧਿਆਨ ਕੇਂਦਰਿਤ ਕਰਨ। ਪਰ ਪਰਾਹੁਣਚਾਰੀ ਸਨਅਤ ਆਗੂ ਇਸ ਨੀਤੀ ਪਿੱਛੋਂ ਚਿੰਤਤ ਪ੍ਰਤੀਤ ਹੁੰਦੇ ਹਨ।
ਸੁਰੇਸ਼ ਮਾਨਿਕਮ ਆਸਟ੍ਰੇਲੀਆ ਦੇ ਰੈਸਟੋਰੈਂਟ ਅਤੇ ਕੇਟਰਿੰਗ ਇੰਡਸਟਰੀ ਐਸੋਸੀਏਸ਼ਨ ਦੇ ਸੀਈਓ ਹਨ।
ਉਹ ਚਾਹੁੰਦੇ ਹਨ ਕਿ ਫੈਡਰਲ ਸਰਕਾਰ ਬਜ਼ੁਰਗਾਂ ਦੀ ਦੇਖਭਾਲ ਦੇ ਨਾਲ ਪਰਾਹੁਣਚਾਰੀ ਸਨਅਤ ਵਿਚਲੇ ਵਿਦਿਆਰਥੀਆਂ ਨੂੰ ਵੀ ਅਸੀਮਿਤ ਘੰਟੇ ਕੰਮ ਕਰਨ ਦੀ ਆਗਿਆ ਦੇਵੇ।
ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ.....
![Karanbir Singh, 22, in Melbourne (SBS-Sandra Fulloon]].jpg](https://images.sbs.com.au/dims4/default/6bdf000/2147483647/strip/true/crop/1728x972+20+0/resize/1280x720!/quality/90/?url=http%3A%2F%2Fsbs-au-brightspot.s3.amazonaws.com%2F3b%2F2e%2Fc7daf1c8422eb82d04e9e06acaaf%2Fkaranbir-singh-22-in-melbourne-sbs-sandra-fulloon.jpg&imwidth=1280)



