ਸਾਢੇ ਪੰਜ ਲੱਖ ਤੋਂ ਵੱਧ ਆਸਟ੍ਰੇਲੀਆ ਵਾਸੀਆਂ ਦੇ ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਣ ਦੇ ਨਾਲ, ਭਾਸ਼ਾਈ ਤੌਰ 'ਤੇ ਵਿਭਿੰਨ ਸਿੱਖਿਆ ਦੀ ਲੋੜ ਵਧ ਰਹੀ ਹੈ।
ਪੂਰੇ ਆਸਟ੍ਰੇਲੀਆ ਵਿੱਚ ਲਗਭਗ 1400 ਕਮਿਊਨਿਟੀ ਭਾਸ਼ਾ ਸਕੂਲ ਹਨ।
ਇਹ ਸਕੂਲ ਵਿੱਦਿਅਕ ਘੰਟਿਆਂ ਤੋਂ ਬਾਅਦ ਦੇ ਭਾਸ਼ਾ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੇ ਹਨ ਜੋ ਕਿ ਅਧਿਆਪਨ ਅਤੇ ਸੱਭਿਆਚਾਰਕ ਰੱਖ-ਰਖਾਅ ਦੇ ਯਤਨ ਪ੍ਰਦਾਨ ਕਰਦੇ ਹਨ ਅਤੇ ਵਿਭਿੰਨ ਆਸਟ੍ਰੇਲੀਅਨ ਭਾਈਚਾਰੇ ਦੀਆਂ ਵਿਲੱਖਣ ਵਿਰਾਸਤਾਂ ਤੇ ਕੇਂਦਰਿਤ ਹੁੰਦੇ ਹਨ।
ਮੁੱਖ ਉਦੇਸ਼ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਸੱਭਿਆਚਾਰਕ ਅਤੇ ਭਾਸ਼ਾਈ ਵਿਰਸੇ ਨਾਲ ਜੋੜੀ ਰੱਖਣਾ ਹੈ।
2021 ਦੀ ਮਰਦਮਸ਼ੁਮਾਰੀ ਦੇ ਅੰਕੜੇ ਦਿਖਾਉਂਦੇ ਹਨ ਕਿ ਅੱਧੇ ਤੋਂ ਵੱਧ ਆਸਟ੍ਰੇਲੀਅਨ ਪਹਿਲੀ ਜਾਂ ਦੂਜੀ ਪੀੜ੍ਹੀ ਦੇ ਪ੍ਰਵਾਸੀ ਹਨ, 27.6 ਪ੍ਰਤੀਸ਼ਤ ਨਾਗਰਿਕ ਆਸਟ੍ਰੇਲੀਆ ਤੋਂ ਬਾਹਰ ਪੈਦਾ ਹੋਏ ਹਨ ਅਤੇ 48.2 ਪ੍ਰਤੀਸ਼ਤ ਆਸਟ੍ਰੇਲੀਆ ਵਾਸੀਆਂ ਦੇ ਮਾਤਾ-ਪਿਤਾ ਵਿਦੇਸ਼ ਵਿੱਚ ਪੈਦਾ ਹੋਏ ਹਨ।
ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ 2016 ਵਿੱਚ ਤਕਰੀਬਨ 800,000 ਤੋਂ ਵਧ ਕੇ ਹੁਣ 5.5 ਮਿਲੀਅਨ ਤੋਂ ਵੱਧ ਹੋ ਗਈ ਹੈ।
ਇਸ ਨਾਲ ਹੋਰ ਵਿਭਿੰਨ ਭਾਸ਼ਾ-ਸਿੱਖਣ ਦੇ ਮੌਕਿਆਂ ਦੀ ਮੰਗ ਵਧ ਗਈ ਹੈ।



