SKIP TO MAIN CONTENT

ਪ੍ਰਵਾਸੀਆਂ ਦੀ ਮਾਂ ਬੋਲੀ ਨੂੰ ਜ਼ਿੰਦਾ ਰੱਖਣ ਲਈ ਆਸਟ੍ਰੇਲੀਅਨ ਸਰਕਾਰ ਦੇ ਚਲੰਤ ਉਪਰਾਲੇ

picture punjabi.png
Children at a Punjabi writing workshop in Melbourne. Source: Supplied

ਵਿਕਟੋਰੀਆ ਸਰਕਾਰ ਨੇ 2023-24 ਦੇ ਬਜਟ ਵਿੱਚ ਪੰਜਾਬੀ ਸਿਖਾਉਣ ਲਈ ਤਿੰਨ ਬੀਕਨ ਸਕੂਲ ਬਣਾਉਣ ਲਈ 3.5 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ ਜਿਸ ਅਨੁਸਾਰ ਸਰਕਾਰ ਭਾਸ਼ਾ ਨੂੰ ਪੜ੍ਹਾਉਣ ਲਈ ਵਜ਼ੀਫੇ ਦੀ ਪੇਸ਼ਕਸ਼ ਵੀ ਕਰੇਗੀ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ...


Published

Updated

By Sumeet Kaur

Source: SBS


Skip to podcast episode content

ਵਿਕਟੋਰੀਆ ਸਰਕਾਰ ਨੇ 2023-24 ਦੇ ਬਜਟ ਵਿੱਚ ਪੰਜਾਬੀ ਸਿਖਾਉਣ ਲਈ ਤਿੰਨ ਬੀਕਨ ਸਕੂਲ ਬਣਾਉਣ ਲਈ 3.5 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ ਜਿਸ ਅਨੁਸਾਰ ਸਰਕਾਰ ਭਾਸ਼ਾ ਨੂੰ ਪੜ੍ਹਾਉਣ ਲਈ ਵਜ਼ੀਫੇ ਦੀ ਪੇਸ਼ਕਸ਼ ਵੀ ਕਰੇਗੀ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ...


ਆਸਟ੍ਰੇਲੀਆ ਭਰ ਵਿੱਚ ਲਗਭਗ 1400 ਕਮਿਊਨਿਟੀ ਭਾਸ਼ਾ ਸਕੂਲ ਹਨ। ਪ੍ਰਵਾਸੀਆਂ ਦੇ ਬੱਚਿਆਂ ਨੂੰ ਆਪਣੇ ਪਰਿਵਾਰ ਅਤੇ ਵਿਰਸੇ ਨਾਲ ਜੋੜਨ ਵਿੱਚ ਮਦਦ ਕਰਨ ਲਈ ਕਮਿਊਨਿਟੀ ਭਾਸ਼ਾ ਪ੍ਰੋਗਰਾਮਾਂ ਦੀ ਲੋੜ ਤੇਜ਼ੀ ਨਾਲ ਵਧ ਰਹੀ ਹੈ।

ਜਨਗਣਨਾ ਅਨੁਸਾਰ ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਣ ਵਾਲੇ ਆਸਟ੍ਰੇਲੀਅਨਾਂ ਦੀ ਗਿਣਤੀ ਵਿੱਚ ਲਗਭਗ 8 ਲੱਖ ਦਾ ਵਾਧਾ ਹੋਇਆ ਹੈ - ਯਾਨੀ ਕਿ ਹੁਣ ਕੁੱਲ 5.5 ਮਿਲੀਅਨ ਲੋਕ ਹਨ ਜੋ ਕਿ ਅਸਟਰੇਲੀਅਨ ਘਰਾਂ 'ਚ ਦੂਜੀ ਭਾਸ਼ਾ ਵਰਤਦੇ ਹਨ।

ਵਿਕਟੋਰੀਆ ਸਰਕਾਰ ਨੇ 2023-24 ਦੇ ਬਜਟ ਪੇਪਰ ਵਿਚ ਪੱਧਰ 'ਤੇ ਪੰਜਾਬੀ ਸਿਖਾਉਣ ਲਈ ਤਿੰਨ ਬੀਕਨ ਸਕੂਲ ਬਣਾਉਣ ਲਈ 3.5 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ ਜਿਸ ਅਨੁਸਾਰ ਸਰਕਾਰ ਸਿਖਲਾਈ ਅਤੇ ਭਾਸ਼ਾ ਨੂੰ ਪੜ੍ਹਾਉਣ ਲਈ ਵਜ਼ੀਫੇ ਦੀ ਪੇਸ਼ਕਸ਼ ਵੀ ਕਰੇਗੀ।

ਉੱਧਰ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਵੀ 18 ਜੂਨ ਨੂੰ ਸਾਲਾਨਾ ਕਮਿਊਨਿਟੀ ਲੈਂਗੂਏਜ ਸਕੂਲ ਗਾਲਾ ਡਿਨਰ ਨੂੰ ਸੰਬੋਧਨ ਕਰਦਿਆਂ ਪਰਵਾਸੀ ਭਾਈਚਾਰਿਆਂ ਨੂੰ ਆਪਣੀ ਬੋਲੀ ਨੂੰ ਕਾਇਮ ਰੱਖਣ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਵਧਦੀ ਗਲੋਬਲਾਈਜ਼ਡ ਅਰਥਵਿਵਸਥਾ ਲਈ ਤਿਆਰ ਕਰਨ ਦੇ ਯਤਨਾਂ ਵਿੱਚ ਫੈਡਰੇਸ਼ਨ ਨੂੰ ਵਧੇਰੇ ਫੰਡ ਅਤੇ ਸਹਾਇਤਾ ਸਮਰਪਿਤ ਕਰਨ ਦਾ ਵਾਅਦਾ ਵੀ ਕੀਤਾ।

ਨਿਊ ਸਾਊਥ ਵੇਲਜ਼ ਫੈਡਰੇਸ਼ਨ ਆਫ਼ ਕਮਿਊਨਿਟੀ ਲੈਂਗੂਏਜ ਸਕੂਲਾਂ ਦੇ ਪ੍ਰਧਾਨ, ਲੂਸੀਆ ਜੌਨਸ ਲਈ, ਪਰਿਵਾਰਕ ਪਰੰਪਰਾਵਾਂ ਨੂੰ ਜ਼ਿੰਦਾ ਰੱਖਣ ਦਾ ਮਿਸ਼ਨ ਇੱਕ ਨਿੱਜੀ ਹੈ।

ਸ਼੍ਰੀਮਤੀ ਜੌਨਜ਼ ਦਾ ਕਹਿਣਾ ਹੈ ਕਿ ਉਹ ਮੰਨਦੀ ਹੈ ਕਿ ਬੱਚੇ ਦੇ ਇੱਕ ਤੋਂ ਵੱਧ ਭਾਸ਼ਾ ਸਿੱਖਣ ਅਤੇ ਵੱਖ-ਵੱਖ ਸੱਭਿਆਚਾਰਕ ਦ੍ਰਿਸ਼ਟੀਕੋਣਾਂ ਵਿੱਚ ਸ਼ਾਮਲ ਹੋਣ ਨਾਲ ਸਮਾਜਿਕ ਏਕਤਾ ਅਤੇ ਸਾਂਝੀ ਸਮਝ ਵਿੱਚ ਮਦਦ ਮਿਲਦੀ ਹੈ।

ਇਹ ਸਕੂਲ, ਸਕੂਲੀ ਘੰਟਿਆਂ ਤੋਂ ਬਾਅਦ ਭਾਸ਼ਾ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੇ ਹਨ ਅਤੇ ਅਧਿਆਪਨ ਤੇ ਸੱਭਿਆਚਾਰਕ ਰੱਖ-ਰਖਾਅ ਦੇ ਯਤਨ ਪ੍ਰਦਾਨ ਕਰਦੇ ਹਨ ਤਾਂ ਜੋ ਪਰਵਾਸੀ ਆਸਟ੍ਰੇਲੀਅਨ ਭਾਈਚਾਰੇ ਦੀਆਂ ਵਿਲੱਖਣ ਵਿਰਾਸਤਾਂ ਨੂੰ ਸਾਂਭਿਆ ਜਾ ਸਕੇ।

ਮੁੱਖ ਉਦੇਸ਼, ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਸੱਭਿਆਚਾਰਕ ਅਤੇ ਭਾਸ਼ਾਈ ਵਿਰਸੇ ਨਾਲ ਜੋੜੀ ਰੱਖਣਾ ਹੈ।

ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ....


Latest podcast episodes

Follow SBS Punjabi

Download our apps

Watch on SBS

Punjabi News

Stream now