ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਮੁਤਾਬਕ ਸਾਲ 2021 ਵਿੱਚ ਹੋਏ ਤਲਾਕ ਦੇ ਮਾਮਲਿਆਂ ਦਾ ਅੰਕੜਾ 2020 ਵਿੱਚ ਹੋਏ ਮਾਮਲਿਆਂ ਦੇ ਅੰਕੜੇ ਤੋਂ 13 ਫੀਸਦ ਵੱਧ ਦਰਜ ਕੀਤਾ ਗਿਆ ਸੀ।
ਮੈਲਬੌਰਨ ਦੇ ਨਈਮ ਰਾਨਾ ਪਿਛਲੇ 12 ਸਾਲਾਂ ਤੋਂ ਕਾਊਂਸਲਿੰਗ ਰਾਹੀਂ ਜੋੜਿਆਂ ਦੇ ਰਿਸ਼ਤੇ ਨੂੰ ਬਹਿਤਰ ਬਣਾਉਣ ਲਈ ਕੰਮ ਕਰ ਰਹੇ ਹਨ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਭਾਈਚਾਰੇ ਵਿੱਚ ਇਹ ਸਮੱਸਿਆ ਦਿਨੋਂ ਦਿਨ ਵੱਧ ਰਹੀ ਹੈ।
Naeem Rana, Registered couple counsellor, Melbourne. Credit: Supplied by Naeem Rana
ਸ਼੍ਰੀਮਾਨ ਰਾਨਾ ਮੁਤਾਬਕ ਇੱਕ ਦੂਸਰੇ ਨਾਲ ਬੈਠ ਕੇ ਗੱਲ ਨਾ ਕਰਨਾ ਅਤੇ ਦੂਸਰੇ ਦੀ ਗੱਲ ਨਾ ਸੁਣਨਾ ਹੀ ਲੜਾਈ ਵੱਧਣ ਦਾ ਸਭ ਤੋਂ ਆਮ ਕਾਰਨ ਹੈ।
ਉਹਨਾਂ ਦਾ ਕਹਿਣਾ ਹੈ ਕਿ ਭਾਈਚਾਰੇ ਵਿੱਚ ਉਹਨਾਂ ਅਕਸਰ ਦੇਖਿਆ ਹੈ ਕਿ ਕੁੱਝ ਜੋੜੇ ਆਪਣੇ ਰਿਸ਼ਤੇ ਨੂੰ ਬਹਿਤਰ ਬਣਾਉਣ ਲਈ ਕਾਊਂਸਲਿੰਗ ਦਾ ਸਹਾਰਾ ਲੈਣ ਤੋਂ ਝਿਜਕਦੇ ਹਨ।
ਉਹਨਾਂ ਮੁਤਾਬਕ ਇੱਕ ਰਿਸ਼ਤੇ ਨੂੰ ਬਚਾਉਣ ਲਈ ਸਭ ਤੋਂ ਪਹਿਲਾ ਕਦਮ ਇਹੀ ਸਮਝਣਾ ਹੈ ਕਿ ਤੁਹਾਨੂੰ ਮਦਦ ਦੀ ਲੋੜ ਹੈ ਜਾਂ ਨਹੀਂ ਅਤੇ ਤੁਹਾਨੂੰ ਲੋੜੀਂਦੀ ਸਹਾਇਤਾ ਕਿਥੋਂ ਮਿਲ ਸਕਦੀ ਹੈ।
ਆਪਣੇ ਪਿਆਰ ਦੇ ਰਿਸ਼ਤੇ ਵਿੱਚ ਆਉਂਦੀਆਂ ਨਿੱਕੀਆਂ-ਨਿੱਕੀਆਂ ਮੁਸ਼ਕਿਲਾਂ ਕਿਵੇਂ ਹੱਲ ਹੋ ਸਕਦੀਆਂ ਹਨ ਇਸ ਲਈ ਉਹਨਾਂ ਕੁੱਝ ਸੁਝਾਅ ਵੀ ਸਾਂਝੇ ਕੀਤੇ।
ਮਾਹਰ ਨਈਮ ਰਾਨਾ ਵਲੋਂ ਸਾਂਝੇ ਕੀਤੇ ਗਏ ਇਹ ਸੁਝਾਅ ਜਾਨਣ ਲਈ ਇਹ ਇੰਟਰਵਿਊ ਸੁਣੋ..