ਸ਼ੈਡੋ ਖਜਾਨਾ ਮੰਤਰੀ, ਕਰਿਸ ਬੋਵਨ ਨੇ ਹਾਲ ਵਿੱਚ ਹੀ ਕੀਤੀ ਗਈ ਆਪਣੀ ਭਾਰਤ ਯਾਤਰਾ ਬਾਬਤ ਗੱਲ ਕਰਦੇ ਹੋਏ ਦੱਸਿਆ ਕਿ ਆਸਟ੍ਰੇਲੀਆ ਇੰਡੀਆ ਲੀਡਰਸ਼ਿੱਪ ਡਾਇਲਾਗ ਨਾਲ ਦੋਹਾਂ ਮੁਲਕਾਂ ਨੂੰ ਦੁਵੱਲੇ ਲਾਭ ਹੋਣਗੇ। ਇੱਕ ਦਿੰਨ ਦੀ ਦਿੱਲੀ ਵਿੱਚ ਹੋਈ ਇਸ ਬੈਠਕ ਤੋਂ ਬਾਅਦ ਸ਼੍ਰੀ ਬੋਵਨ ਇੱਕ ਦਿੰਨ ਵਾਸਤੇ ਅਹਿਮਦਾਬਾਦ ਵੀ ਗਏ।
ਲ਼ੇਬਰ ਪਾਰਟੀ ਦੀ ਮੂਹਰਲੀ ਕਤਾਰ ਦੇ ਫੇਅਰਫੀਲਡ ਤੋਂ ਮੈਂਬਰ ਸ਼੍ਰੀ ਬੋਵਨ ਨੇ ਦੱਸਿਆ ਕਿ ਉਹਨਾਂ ਇਸ ਤੋਂ ਪਹਿਲੀਆਂ ਤਿੰਨ ਬੈਠਕਾਂ ਵਿੱਚ ਵੀ ਸ਼ਮੂਲੀਅਤ ਕੀਤੀ ਹੋਈ ਹੈ ਜਿਨਾਂ ਵਿੱਚ ਕਈ ਮਸਲਿਆਂ ਦੇ ਹੱਲ ਬਾਬਤ ਸੰਧੀਆਂ ਕੀਤੀਆਂ ਜਾਂਦੀਆਂ ਹਨ।
ਸ਼੍ਰੀ ਬੋਵਨ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਭਾਰਤ ਅਤੇ ਭਾਰਤੀ ਮੂਲ ਦੇ ਆਸਟ੍ਰੇਲੀਅਨ ਲੋਕਾਂ ਨਾਲ ਬਹੁਤ ਹੀ ਨਿੱਘੇ ਸਬੰਧ ਰਹੇ ਹਨ। ਉਹਨਾਂ ਨੇ ਭਾਰਤ ਦੀ ਯਾਤਰਾ ਪਹਿਲੀ ਵਾਰ 20 ਸਾਲ ਪਹਿਲਾਂ ਕੀਤੀ ਸੀ ਅਤੇ ਉਹਨਾਂ ਮੁਤਾਬਕ ਹੁਣ ਭਾਰਤ ਵਿੱਚ ਬਹੁਤ ਬਦਲਾਅ ਦੇਖਣ ਨੂੰ ਮਿਲ ਰਹੇ ਹਨ।
ਜਦੋਂ ਉਹਨਾਂ ਨੂੰ ਪੱਛਿਆ ਗਿਆ ਕਿ ਅਗਰ ਸਰਕਾਰ ਆਣ ਵਾਲੇ ਸਮੇਂ ਵਿੱਚ ਨਾਗਰਿਕਤਾ ਬਾਬਤ ਕੁੱਝ ਬਦਲਾਅ ਲੈ ਕਿ ਦੁਬਾਰਾ ਆਉਂਦੀ ਹੈ ਤਾਂ ਲੇਬਰ ਪਾਰਟੀ ਦਾ ਕੀ ਸਟੈਂਡ ਹੋਵੇਗਾ? ਸ਼੍ਰੀ ਬੋਵਨ ਨੇ ਬਿਲਕੁਲ ਸਾਫ ਸ਼ਬਦਾਂ ਵਿੱਚ ਕਿਹਾ ਕਿ ਲੇਬਰ ਪਾਰਟੀ ਇਸ ਦਾ ਇੱਕ ਵਾਰ ਵਿਰੋਧ ਕਰ ਕੇ ਨਾਕਾਮ ਬਣਾ ਚੁੱਕੀ ਹੈ ਅਤੇ ਅਗਰ ਸਰਕਾਰ ਇਸ ਨੂੰ ਮੁੜ ਦੁਬਾਰਾ ਲੈ ਕੇ ਆਉਂਦੀ ਹੈ ਤਾਂ ਲੇਬਰ ਪਾਰਟੀ ਹਰ ਵਾਰ ਹੀ ਇਸ ਦਾ ਡੱਟ ਕੇ ਵਿਰੋਧ ਕਰੇਗੀ।
.
To see stories from SBS Punjabi on top of your Facebook news feed, click on three dots next to News Feed icon on the top left corner of the screen, click on Edit preferences, then Prioritise who to see first and select SBS Punjabi. 
