ਵਕਤ ਹੈ ਕਿ ਖੰਭ ਲਾ ਉੱਡੀ ਜਾ ਰਿਹਾ ਹੈ,
ਘੜੀਆਂ,ਦਿਨ, ਮਹੀਨੇ ਕਿੱਥੇ ਭੱਜੇ ਜਾ ਰਹੇ ਨੇ ਪਤਾ ਹੀ ਨਹੀਂ ਲੱਗਦਾ।
ਇਸ ਸਾਲ ਆਏ ਕੁਦਰਤੀ ਠਹਿਵਾਰ ਨੇ ਸਾਨੂੰ ਇੱਕ ਦੂਜੇ ਦੇ ਹੋਰ ਵੀ ਨੇੜੇ ਲੈ ਆਉਂਦਾ ਹੈ,
ਇੱਕ ਦੂਜੇ ਦੀ ਇਹਮੀਅਤ ਤੋਂ ਹੋਰ ਵੀ ਜਾਣੂ ਹੋ ਏ ਹਾਂ।
ਰਿਸ਼ਤੇਆਂ ਦੀਆਂ ਇਹ ਰੁੱਤਾਂ ਕਿੰਨੀਆਂ ਕੁ ਸੋਹਣੀਆਂ ਹਨ ਸਾਨੂੰ ਹੁਣ ਪਤਾ ਲੱਗ ਗਿਆ ਹੈ
ਤੁਹਾਨੂੰ ਪਤਾ ਹੈ ਜੰਗਾਲ਼ ਲੱਗ ਜਾਣ ਨਾਲ਼ੋਂ ਘਸ ਜਾਣਾ ਜ਼ਿਆਦਾ ਚੰਗਾ ਹੁੰਦਾ ਹੈ ਤਾਹੀਂ ਖੜਕਾਉਂਦੇ ਰਹਿਣਾ ਚਾਹੀਦਾ ਹੈ ਸਾਨੂੰ ਇੱਕ ਦੂਜੇ ਦੇਦਿਲ ਦੇ ਦਰਵਾਜ਼ੇ |
ਇੱਕੋ ਗਾਨੀ ਦੇ ਮੰਨਕੇ ਹੋ ਕੇ ਇੱਕ ਦੂਜੇ ਨਾਲ ਖਹਿਣ ਦੀ ਬਜਾਏ ਇਸ ਢਿੱਲੀ ਹੋਈ ਗਾਨੀ ਨੂੰਕੱਸ ਪਵਾਉ।
ਆਉ ਰੱਲ ਕੇ ਜੀਅ ਆਇਆ ਕਹੀਏ ਨਵੇਂ ਸਾਲ ਨੂੰ।
ਇਸ ਬਾਰੇ ਵਿਸਥਾਰਤ ਪੇਸ਼ਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਸੁਣੀ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।