ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

Credit: Facebook/Government of Punjab, AAP Image/Neda Vanovac, AAP / MICK TSIKAS, Supplied by Masood Mallhi
ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ ਪੰਜਾਬ ਦੀਆਂ ਖ਼ਬਰਾਂ ਦੀ ਖਾਸ ਪੇਸ਼ਕਾਰੀ ਪੰਜਾਬੀ ਡਾਇਰੀ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਹਾਲ ਹੀ ਵਿੱਚ ਵਾਇਰਲ ਹੋਏ ਬ੍ਰਿਸਬੇਨ ਦੇ 'ਪੋਸਟੀ' ਗੁਰਪ੍ਰੀਤ ਸਿੰਘ ਨਾਲ ਗੱਲਬਾਤ ਵੀ ਸ਼ਾਮਿਲ ਹੈ ਜੋ ਇੱਕ ਮਹਿਲਾ ਦੇ ਘਰ ਪਾਰਸਲ ਡਿਲੀਵਰ ਕਰਨ ਸਮੇਂ ਤਾਰ ‘ਤੇ ਸੁੱਕਣ ਲਈ ਪਾਈਆਂ ਚਾਦਰਾਂ ਸੰਭਾਲਦੇ ਨਜ਼ਰ ਆਏ ਸਨ। ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਇਹ ਵੀ ਜਾਣੋ ਕਿ ਆਸਟ੍ਰੇਲੀਆ ਵਿੱਚ ਆਦਿਵਾਸੀ ਜ਼ਮੀਨੀ ਅਧਿਕਾਰ ਕੀ ਹਨ ਅਤੇ ਇਨ੍ਹਾਂ ਦੇ ਆਸਟ੍ਰੇਲੀਆਈ ਲੋਕਾਂ ਲਈ ਕੀ ਮਾਇਨੇ ਹਨ। ਇੱਥੇ ਹੀ ਬੱਸ ਨਹੀਂ ਪ੍ਰੋਗਰਾਮ ਦੇ ਆਖਿਰ ਵਿੱਚ ਫਰੂਖ ਹੁਮਾਯੂੰ ਦੀ ਕਿਤਾਬ “ਆਪਣੇ ਅੰਦਰ ਦੀ ਤਰਥੱਲੀ” ਦੀ ਕਿਤਾਬ ਪੜਚੋਲ ਵੀ ਸ਼ਾਮਿਲ ਹੈ। ਪੂਰਾ ਪ੍ਰੋਗਰਾਮ ਸੁਣੋ ਇਸ ਪੌਡਾਕਸਟ ਰਾਹੀਂ ...
Share