ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

Credit: Facebook/Government of Punjab, Australian Sikh Association, Getty Images/SBS, Rajesh Kumar Singh/AP
ਇਸ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ-ਨਾਲ ਚੜਦੇ ਪੰਜਾਬ ਦੀਆਂ ਤਾਜ਼ਾ ਘਟਨਾਵਾਂ ਦੀ ਪੇਸ਼ਕਾਰੀ ਪੰਜਾਬੀ ਡਾਇਰੀ ਦੇ ਰੂਪ ਵਿੱਚ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ, ਕਿਸੇ ਬਦਸਲੂਕੀ ਦੀ ਘਟਨਾ ਦੇਖਣ ‘ਤੇ ਦਖ਼ਲ ਦੇਣਾ ਸੁਰੱਖਿਅਤ ਹੈ ਜਾਂ ਨਹੀਂ, ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇੱਕ ਮੁਲਾਕਾਤ ਕਰਦੇ ਹੋਏ, ਸਿਡਨੀ ਦੇ ਗਲੈਨਵੁੱਡ ਗੁਰਦੁਆਰਾ ਸਾਹਿਬ ਵਿੱਚ ਪਿਛਲੇ 20 ਸਾਲਾਂ ਤੋਂ ਆਯੋਜਿਤ ਹੁੰਦੇ ਆ ਰਹੇ ਨਗਰ ਕੀਰਤਨ ਲਈ 5 ਅਕਤੂਬਰ ਵਾਲੀ ਨਵੀਂ ਤਰੀਕ ਦੇ ਮੱਦੇਨਜ਼ਰ ਲਾਗੂ ਕੀਤੀਆਂ ਨਵੀਆਂ ਸ਼ਰਤਾਂ ਅਤੇ ਭਾਈਚਾਰੇ ਲਈ ਪ੍ਰਬੰਧਕਾਂ ਦੀਆਂ ਅਪੀਲਾਂ ਬਾਰੇ ਵੀ ਸਾਂਝ ਪਾਈ ਗਈ ਹੈ।
Share