ਐਸਬੀਐਸ ਪੰਜਾਬੀ ਰੇਡੀਓ ਪ੍ਰੋਗਰਾਮ ਵਿੱਚ ਅਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਤਾਜ਼ਾ ਖ਼ਬਰਾਂ ਅਤੇ ਤਤਕਾਲੀ ਮੁੱਦਿਆਂ ‘ਤੇ ਪੰਜਾਬੀ ਵਿੱਚ ਵਿਸਥਾਰ ਨਾਲ ਚਰਚਾ ਕਰਦੇ ਹਾਂ। ਇਸ ਐਪੀਸੋਡ ਵਿੱਚ ਸੁਣੋ ਕਿ ਕਿਵੇਂ ਆਰਟਿਸਟ ਪੀਟਰ ਡ੍ਰਿਊ ਦੇ ‘ਔਜ਼ੀ’ ਅੰਦਾਜ਼ ਦੀ ਨਕਲ ਕਰਦਿਆਂ ਬੋਂਡਾਈ ਹਮਲੇ ਦੇ ਕਥਿਤ ਦੋਸ਼ੀ ਦੇ ਪੋਸਟਰ ਲਗਾਏ ਜਾਣ ‘ਤੇ ਵਿਰੋਧ ਉਭਰਿਆ। ਨਾਲ ਹੀ ਜਾਣੋ ਭਾਰਤ ਵੱਲੋਂ ਤੋਹਫ਼ੇ ਵਜੋਂ ਦਿੱਤੀ ਗਈ 400 ਕਿਲੋ ਤੋਂ ਵੱਧ ਭਾਰ ਵਾਲੀ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦੀ ਕਥਿਤ ਚੋਰੀ ਬਾਰੇ ਨਵੇਂ ਵੇਰਵੇ। ਇਸਦੇ ਇਲਾਵਾ, ਆਸਟ੍ਰੇਲੀਆ ਡੇਅ ਮੌਕੇ ਸਨਮਾਨਿਤ ਹੋਏ ਭਾਰਤੀ ਮੂਲ ਦੇ ਪ੍ਰਵਾਸੀਆਂ ਨਾਲ ਖਾਸ ਗੱਲਬਾਤ ਵੀ ਸੁਣੋ। ਇਹ ਸਭ ਅਤੇ ਹੋਰ ਦਿਲਚਸਪ ਚਰਚਾਵਾਂ ਲਈ ਸੁਣੋ ਇਹ ਪੌਡਕਾਸਟ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





