ਇਸ ਰੇਡੀਓ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਮੁੱਖ ਖ਼ਬਰਾਂ ਅਤੇ ਲਹਿੰਦੇ ਪੰਜਾਬ ਦੀ ਖਬਰਸਾਰ ਤੋਂ ਇਲਾਵਾ 37ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀਆਂ ਚੱਲ ਰਹੀਆਂ ਤਿਆਰੀਆਂ ਬਾਰੇ ਪ੍ਰਬੰਧਕਾਂ ਨਾਲ ਇੰਟਰਵਿਊ ਪੇਸ਼ ਕੀਤੀ ਗਈ ਹੈ ਅਤੇ ਨਾਲ ਹੀ ਅਸੀਂ ਗੱਲ ਕੀਤੀ ਹੈ ਨਵੇਂ ਮਾਪਿਆਂ ਵਿੱਚ ਹੁੰਦੀ 'ਪੈਰੀਨੇਟਲ ਡਿਪਰੈੱਸ਼ਨ ਐਂਡ ਐਂਗਜ਼ਾਈਟੀ' ਦੀ। ਪ੍ਰੋਗਰਾਮ ਵਿੱਚ ਮੈਲਬਰਨ ਵਿੱਚ 3 ਹਫ਼ਤੇ ਚੱਲੇ 'ਏਸ਼ੀਆ ਟੋਪਾ' ਫੈਸਟੀਵਲ ਵਿੱਚ ਭਾਰਤੀ ਕਲਾਕਾਰਾਂ ਵੱਲੋਂ ਕੀ ਕਮਾਲ ਦਿਖਾਇਆ ਗਿਆ ਇਸ ਬਾਰੇ ਰਿਪੋਰਟ ਵੀ ਤੁਸੀਂ ਸੁਣੋਗੇ। ਪੂਰੇ ਪ੍ਰੋਗਰਾਮ ਦਾ ਆਨੰਦ ਇਸ ਪੌਡਕਾਸਟ ਰਾਹੀਂ ਮਾਣੋ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।




