ਇਹ ਮਾਮਲਾ ਮਨਜੀਤ ਕੌਰ ਦਾ ਹੈ, ਜੋ ਅੱਠ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ ਅਤੇ ਖੇਤਰੀ ਵਿਕਟੋਰੀਆ ਵਿੱਚ 'ਲਿਟਲ ਸਵੈਲੋ' ਨਾਮ ਦੇ ਕੈਫੇ ਵਿੱਚ ਸ਼ੈੱਫ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦਾ ਅਸਥਾਈ ਵਰਕ ਵੀਜ਼ਾ ਹੁਣ ਖਤਮ ਹੋਣ ਵਾਲਾ ਹੈ ਅਤੇ ਦੋ ਹੁਨਰ ਵੀਜ਼ਿਆਂ ਲਈ ਅਰਜ਼ੀ ਦੇਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਰਕਾਰ ਕੋਲੋਂ ਕੋਈ ਵੀ ਜਵਾਬ ਨਹੀਂ ਮਿਲ ਸਕਿਆ ਹੈ। ਉਨ੍ਹਾਂ ਦੇ ਰੁਜ਼ਗਾਰਦਾਤਾ ਦਾ ਮੰਨਣਾ ਹੈ ਕਿ ਮਨਜੀਤ ਨੂੰ ਗੁਆਉਣ ਨਾਲ ਉਸ ਦੇ ਵਪਾਰ ਨੂੰ ਨੁਕਸਾਨ ਹੋ ਸਕਦਾ ਹੈ। ਹੁਣ ਮਨਜੀਤ ਦੇ ਆਸਟ੍ਰੇਲੀਅਨ ਰੁਜ਼ਗਾਰਦਾਤਾ ਨੇ ਉਨ੍ਹਾਂ ਲਈ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਹੈ। ਪੂਰੀ ਗੱਲਬਾਤ ਸਮਝਣ ਲਈ ਇਹ ਪੌਡਕਾਸਟ ਸੁਣੋ......
ਇੱਕ ਪਾਸੇ ਆਸਟ੍ਰੇਲੀਆ ਵਿੱਚ ਹੁਨਰ ਦੀ ਘਾਟ ਹੈ ਅਤੇ ਦੂਜੇ ਪਾਸੇ, ਬਹੁਤ ਸਾਰੇ ਹੁਨਰਮੰਦ ਲੋਕਾਂ ਦਾ ਦਾਅਵਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਕੰਮ ਕਰਨ ਅਤੇ ਇੱਥੇ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਦੇ ਬਾਵਜੂਦ ਵੀ ਪੱਕੇ ਤੌਰ ਤੇ ਉਹ ਕੰਮ ਨਹੀਂ ਕਰ ਪਾਉਂਦੇ ਜਿਸ ਵਿੱਚ ਉਹ ਮਾਹਿਰ ਹਨ।
ਕੈਫੇ ਦੇ ਮਾਲਕ, ਡੇਨੀਅਲ ਰਿਚਰਡਸ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ ਸ਼ੈੱਫ ਨੂੰ ਗੁਆਉਣ ਦਾ ਮਤਲਬ ਵਪਾਰਕ ਘੰਟੇ ਘਟਾਉਣਾ ਹੈ।
"ਇਨ੍ਹਾਂ ਸ਼ੈੱਫਾਂ ਨੂੰ ਗੁਆਉਣ ਨਾਲ 22 ਹੋਰ ਸਟਾਫ ਮੈਂਬਰਾਂ ਲਈ ਸ਼ਿਫਟਾਂ ਦਾ ਨੁਕਸਾਨ ਵੀ ਹੋਵੇਗਾ; ਇਹ 22 ਲੋਕ ਆਸਟ੍ਰੇਲੀਆ ਵਿੱਚ ਹੀ ਜੰਮੇ-ਪਲੇ ਹਨ।"
ਰਿਚਰਡਸ ਨੇ ਕਿਹਾ ਕਿ ਕੈਫੇ ਨੇ ਸ਼ੈੱਫ ਦੀਆਂ ਨੌਕਰੀਆਂ ਭਰਨ ਲਈ ਇਸ਼ਤਿਹਾਰ ਦਿੱਤਾ ਸੀ। ਪਰ ਉਨ੍ਹਾਂ ਮੁਤਾਬਕ ਨੌਕਰੀਆਂ ਲਈ ਸਾਰੀਆਂ ਅਰਜ਼ੀਆਂ ਪਰਵਾਸੀਆਂ ਕੋਲੋਂ ਹੀ ਆਈਆਂ ਸਨ।
"ਮੈਨੂੰ ਸਮਝ ਨਹੀਂ ਆਉਂਦੀ ਕਿ ਸਰਕਾਰ ਉਨ੍ਹਾਂ ਲੋਕਾਂ ਨੂੰ ਕਿਉਂ ਇੱਥੇ ਰਹਿਣ ਦੀ ਇਜਾਜ਼ਤ ਨਹੀਂ ਦੇ ਰਹੀ ਹੈ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਨੌਕਰੀ ਹੈ, ਜੋ ਟੈਕਸ ਅਦਾ ਕਰਦੇ ਹਨ ਅਤੇ ਸਮਾਜ ਵਿੱਚ ਯੋਗਦਾਨ ਪਾਉਂਦੇ ਹਨ ਜਦੋਂ ਕਿ ਉਨ੍ਹਾਂ ਦੀ ਥਾਂ ਲੈਣ ਲਈ ਕੋਈ ਹੋਰ ਮੌਜੂਦ ਨਹੀਂ ਹੈ?"
ਪੂਰੀ ਗੱਲਬਾਤ ਸਮਝਣ ਲਈ ਇਹ ਪੌਡਕਾਸਟ ਸੁਣੋ......
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





