ਹਾਲ ਵਿੱਚ ਹੀ ਪ੍ਰਾਈਵੇਟ ਹੈਲਥ ਇਨਸ਼ੋਰੈਂਸ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਨਾਂ ਵਿੱਚ ਇੱਕ ਨਵੀਂ ਕਲਾਸੀਫੀਕੇਸ਼ਨ ਵੀ ਸ਼ਾਮਲ ਕੀਤੀ ਗਈ ਹੈ, ਜੋ ਕਿ ਬੀਮੇ ਨੂੰ ਚਾਰ ਵੱਖਰੇ ਵਰਗਾਂ ਵਿੱਚ ਵੰਡਦੀ ਹੈ।
ਇਸ ਸਾਲ ਸਿਹਤ ਬੀਮਾ ਪ੍ਰੀਮੀਅਮ ਔਸਤਨ 3.25% ਦੀ ਦਰ ਨਾਲ ਵਧੇਗਾ, ਜੋ ਕਿ ਮੁਦਰਾਸਫੀਤੀ ਦੀ ਦਰ ਨਾਲੋਂ ਵਧ ਅਤੇ ਤਨਖਾਹਾਂ ਵਿਚਲੇ ਵਾਧੇ ਨਾਲੋਂ ਵੀ ਜਿਆਦਾ ਹੈ।
ਹਰ ਸਾਲ ਜਦੋਂ ਪ੍ਰਾਈਵੇਟ ਸਿਹਤ ਬੀਮੇ ਦੀ ਲਾਗਤ ਵਧਦੀ ਹੈ ਤਾਂ, ਪ੍ਰੀਮੀਅਮ ਭਰਨ ਵਾਲੇ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਕਿ ਇਹ ਵਾਧਾ ਜਾਇਜ ਵੀ ਹੈ ਕਿ ਨਹੀਂ? ਲਿਜ਼ ਬਰੁੱਕ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਤੀ ਦੀ ਸਹਿਮਤੀ ਨਾਲ, ਆਪਣੇ ਨਿਜੀ ਸਿਹਤ ਵਾਲੇ ਕਵਰ ਨੂੰ ਬਰਕਰਾਰ ਰਖਣ ਦਾ ਫੈਸਲਾ ਕੀਤਾ ਹੈ।
ਕੀਤੇ ਗਏ ਬਦਲਾਵਾਂ ਤਹਿਤ, ਹਰੇਕ ਨਿਜੀ ਸਿਹਤ ਬੀਮਾ ਪਾਲਿਸੀ ਹੁਣ ਚਾਰ ਭਾਗਾਂ ਵਿੱਚੋਂ ਕੋਈ ਇੱਕ ਹੋਵੇਗੀ। ਸਭ ਤੋਂ ਸਿਖਰਲੀ ਜੋ ਕਿ ਗੋਲਡ ਪਾਲਿਸੀ ਦੇ ਨਾਮ ਹੇਠ ਹੋਵੇਗੀ ਵਿੱਚ ਹਸਪਤਾਲਾਂ ਦੀਆਂ 38 ਸ਼੍ਰੇਣੀਆਂ ਦੀ ਸੇਵਾ ਉਪਲਬਧ ਹੋਵੇਗੀ, ਸਿਲਵਰ ਵਿੱਚ 26 ਸ਼੍ਰੇਣੀਆਂ ਨੂੰ ਕਵਰ ਕੀਤਾ ਜਾਵੇਗਾ, ਜਦਕਿ ਬਰੋਨਜ਼ ਵਿੱਚ ਸਿਰਫ 18 ਅਤੇ ਬੇਸਿਕ ਕਵਰ ਹੇਠ ਬਹੁਤ ਹੀ ਹਲਕੇ ਦਰਜੇ ਦੀ ਸੇਵਾ ਕਵਰ ਕੀਤੀ ਜਾਵੇਗੀ।
ਇਸ ਨਵੇਂ ਵਰਗੀਕਰਣ ਨੂੰ ਇਸ ਲਈ ਤਿਆਰ ਕੀਤਾ ਗਿਆ ਹੈ ਤਾਂ ਕਿ ਇਸ ਦੁਆਰਾ ਲੋਗ ਸਹੀ ਰੂਪ ਵਿੱਚ ਇਹ ਸਮਝ ਸਕਣ ਕਿ ਉਹਨਾਂ ਦੀ ਪਾਲਿਸੀ ਵਿੱਚ ਕੀ ਕੀ ਕਵਰ ਕੀਤਾ ਜਾ ਰਿਹਾ ਹੈ। ਅਤੇ ਉਹ ਆਪਣੇ ਲਈ ਇੱਕ ਢੁੱਕਵੀ ਪਾਲਿਸੀ ਦੀ ਚੋਣ ਸਹਿਜੇ ਹੀ ਕਰ ਸਕਣ। ਰੌਏ ਮੋਰਗਨ ਰਿਸਰਚ ਦੀ ਮੁੱਖ ਕਾਰਜਕਾਰੀ ਅਫਸਰ ਮਿਸ਼ੇਲ ਲੇਵੀਨ ਆਖਦੇ ਹਨ ਕਿ ਅਜਿਹੇ ਬਦਲਾਅ ਉਸ ਸਮੇਂ ਆਉਂਦੇ ਹਨ ਜਦੋਂ ਬਹੁਤ ਥੋੜੇ ਆਸਟ੍ਰੇਲੀਅਨ ਲੋਗ ਨਿਜੀ ਸਿਹਤ ਬੀਮਾ ਲੈ ਰਹੇ ਹੁੰਦੇ ਹਨ।
ਸੁਧਾਰਾਂ ਅਧੀਨ ਹੇਠ ਲਿਖੀਆਂ ਸੇਵਾਵਾਂ ਹੁਣ ਐਕਸਟਰਾ ਕਵਰਾਂ ਵਿੱਚ ਸ਼ਾਮਲ ਨਹੀਂ ਹੋਣਗੀਆਂ; ਅਰੋਮਾਥਿਰੈਪੀ, ਵੈਸਟਰਨ ਹਰਬਲਿਜ਼ਮ, ਕੀਨੇਸ਼ੋਲੋਜੀ, ਪਾਈਲੇਟਸ, ਸ਼ੀਆਤਸੂ, ਤਾਈ-ਚੀ ਅਤੇ ਯੋਗਾ।
ਫੈਡਰਲ ਸਰਕਾਰ ਦਾ ਮੰਨਣਾ ਹੈ ਕਿ ਇਹਨਾਂ ਸੇਵਾਵਾਂ ਨੂੰ ਬਾਹਰ ਕੱਢਣ ਨਾਲ ਭਵਿੱਖ ਵਿੱਚ ਹੋਣ ਵਾਲੇ ਪ੍ਰੀਮੀਅਮ ਵਾਧੇ ਰੋਕੇ ਜਾ ਸਕਣਗੇ। ਪ੍ਰਾਈਵੇਟ ਹੈਲਥ ਕੇਅਰ ਆਸਟ੍ਰੇਲੀਆ ਦੇ ਚੀਫ ਐਗਜ਼ੀਕਿਊਟਿਵ ਡਾਕਟਰ ਰਾਚੇਲ ਡੇਵਿਡ ਦਾ ਕਹਿਣਾ ਹੈ ਕਿ ਇਹ ਵਾਲਾ ਨਿਜੀ ਸਿਹਤ ਬੀਮਾ ਕਵਰ ਬਾਕੀ ਦੇ ਬੀਮਾਂ ਪਾਲਿਸੀਆਂ ਦੇ ਮੁਕਾਬਲੇ, ਪੈਸੇ ਦਾ ਮੁੱਲ ਵਧ ਤਾਰਦਾ ਹੈ।
ਰੌਏ ਮੋਰਗਨ ਰਿਸਰਚ ਦੇ ਮਿਚੇਲ ਲੇਵਿਨ ਵੀ ਮੰਨਦੇ ਹਨ ਇਹਨਾਂ ਬਦਲਾਵਾਂ ਨਾਲ ਲੋਗਾਂ ਨੂੰ ਜਿਆਦਾ ਸੂਝਵਾਨ ਹੋ ਕਿ ਫੈਸਲੇ ਕਰਨ ਵਿੱਚ ਮਦਦ ਮਿਲੇਗੀ।