ਸਿਡਨੀ ਯੂਨਿਵਰਸਿਟੀ ਦੇ ਬਿਜ਼ਨਸ ਸਕੂਲ ਵਲੋਂ ਕਰਵਾਏ ਇੱਕ ਤਾਜ਼ੇ ਸਰਵੇਖਣ ਵਿੱਚ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਦੇ ਬਹੁਤ ਸਾਰੇ ਕਰਮਚਾਰੀ ਕੋਵਿਡ-19 ਮਹਾਂਮਾਰੀ ਦੇ ਖਤਮ ਹੋਣ ਤੋਂ ਬਾਅਦ ਵੀ ਘਰਾਂ ਤੋਂ ਹੀ ਕੰਮ ਕਰਨ ਦੇ ਚਾਹਵਾਨ ਹਨ। ਐਸੋਸ਼ਿਏਟ ਪ੍ਰੋਫੈਸਰ ਮੈਥਿਊ ਬੈੱਕ ਦਾ ਕਹਿਣਾ ਹੈ ਅਜੋਕੇ ਕੋਵਿਡ-19 ਵਾਲੇ ਹਾਲਾਤ, ਪਹਿਲਾਂ ਕੰਮਾਂ ਵਿੱਚ ਪੈਣ ਵਾਲੀਆਂ ਰੁਕਾਵਟਾਂ ਤੋਂ ਕਾਫੀ ਹੱਟ ਕੇ ਹਨ, ਕਿਉਂਕਿ ਇਸ ਵਾਰ ਇਹ ਹਾਲਾਤ ਕਾਫੀ ਲੰਬਾ ਸਮਾਂ ਚੱਲੇ ਹਨ।
ਇਸ ਰਿਪੋਰਟ ਮੁਤਾਬਕ ਮਹਾਂਮਾਰੀ ਕਾਰਨ ਮੈਨੇਜਰਾਂ ਨੇ ਪਹਿਲਾਂ ਨਾਲੋਂ ਦੋ ਗੁਣਾਂ ਅਤੇ ਕਲਰਕਾਂ ਨੇ ਤਿੰਨ ਗੁਣਾਂ ਸਮਾਂ ਘਰਾਂ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅਤੇ ਕੰਮ ਵਾਲੀਆਂ ਥਾਵਾਂ ਤੇ ਜਾਣ ਵਾਲੀ ਯਾਤਰਾ ਨਾ ਹੋਣ ਕਰਕੇ ਲੋਕਾਂ ਨੂੰ ਬੱਚਤ ਵੀ ਹੋਈ ਹੈ।
ਵੋਰੈਲ ਸੋਲਵੈਂਸੀ ਐਂਡ ਫੌਰੈਂਸਿਕ ਅਕਾਊਂਟੈਟ ਨਾਮੀ ਕੰਪਨੀ ਕੋਲ ਆਸਟ੍ਰੇਲੀਆ ਭਰ ਵਿੱਚਲੀਆਂ 33 ਸ਼ਾਖਾਵਾਂ ਵਿੱਚ ਕੋਈ 200 ਤੋਂ ਜਿਆਦਾ ਕਰਮਚਾਰੀ ਹਨ। ਮੈਲਬਰਨ ਵਿੱਚ ਲੱਗੀ 16 ਹਫਤਿਆਂ ਦੀ ਤਾਲਾਬੰਦੀ ਕਾਰਨ ਇਸ ਅਦਾਰੇ ਨੂੰ ਡਰ ਸੀ ਕਿ ਉਹਨਾਂ ਦੀ ਉੱਤਪਾਦਕਾ ਵਿੱਚ ਕਮੀ ਆਏਗੀ, ਪਰ ਹੋਇਆ ਇਸ ਤੋਂ ਉਲਟ।
ਰੈੱਡਬੈਕ ਕੂਨੈੱਕਟ ਨਾਮੀ ਕੰਪਨੀ ਜੋ ਕਿ ਡਿਜੀਟਲ ਈਵੈਂਟਸ ਕਰਵਾਉਣ ਵਿੱਚ ਮਹਾਰਤ ਰੱਖਦੀ ਹੈ ਵਲੋਂ ਵੀ ਕੀਤੇ ਗਏ ਇੱਕ ਹੋਰ ਸਰਵੇਖਣ ਵਿੱਚ ਪਤਾ ਚੱਲਿਆ ਹੈ ਕਿ 86% ਕਰਮਚਾਰੀ ਪੱਕੇ ਤੌਰ ਤੇ ਘਰਾਂ ਤੋਂ ਹੀ ਕੰਮ ਕਰਨ ਦੇ ਚਾਹਵਾਨ ਹਨ। ਇਸ ਅਦਾਰੇ ਦੇ ਮੁਖੀ ਜੈੱਫ ਡਾਊਨਸ ਨੂੰ ਕਈ ਹੈਰਾਨੀ ਭਰੇ ਤੱਥ ਵੀ ਦੇਖਣੇ ਪਏ ਹਨ।
ਜੈੱਫ ਡਾਊਨਜ਼ ਦਾ ਕਹਿਣਾ ਹੈ ਕਿ ਘਰਾਂ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਭਰੋਸਾ ਕਰਨ ਨਾਲ ਉਹ ਹੋਰ ਵੀ ਉਤਸ਼ਾਹਤ ਮਹਿਸੂਸ ਕਰਦੇ ਹਨ।
ਆਊਟਕਮਸ ਬਿਜ਼ਨਸ ਗਰੁੱਪ ਦੀ ਸਿੰਡੀ ਡਰੇਕ ਦਾ ਕਹਿਣਾ ਹੈ ਕਿ ਅਦਾਰਿਆਂ ਦੇ ਮੁਖੀਆਂ ਨੂੰ ਘਰਾਂ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਟੀਮਾਂ ਨੂੰ ਦਾ ਸਹੀ ਪ੍ਰਬੰਧ ਕਰਨ ਵਾਸਤੇ ਨਿਵੇਕਲੇ ਤਰੀਕੇ ਅਮਲ ਵਿੱਚ ਲਿਆਉਣੇ ਚਾਹੀਦੇ ਹਨ।
ਪਰ ਨਾਲ ਹੀ ਘਰਾਂ ਤੋਂ ਕੰਮ ਕਰਨਾ ਇੱਕ ਦੋਧਾਰੀ ਤਲਵਾਰ ਵਾਂਗ ਵੀ ਸਿੱਧ ਹੋ ਸਕਦਾ ਹੈ, ਖਾਸ ਕਰਕੇ ਉਹਨਾਂ ਕਰਮਚਾਰੀਆਂ ਲਈ ਜੋ ਕਿ ਆਪਣੇ ਨਤੀਜਿਆਂ ਨੂੰ ਹੋਰ ਸੁਧਾਰਨ ਦੇ ਚੱਕਰ ਵਿੱਚ ਬਹੁਤ ਲੰਬਾ ਸਮਾਂ ਕੰਮ ਕਰਦੇ ਰਹਿੰਦੇ ਹਨ। ਇਰਾਨੀ ਭਾਸ਼ਾ ਜਾਨਣ ਅਤੇ ਨਿਊ ਸਾਊਥ ਵੇਲਜ਼ ਸਰਕਾਰ ਦੇ ਬਿਜ਼ਨਸ ਕੂਨੈੱਕਟ ਨਾਲ ਕੰਮ ਕਰਨ ਵਾਲੀ ਨਾਜ਼ਨੀਨ ਮਾਜੀਦੀ ਕਹਿੰਦੀ ਹੈ ਕਿ ਘਰ ਤੋਂ ਕੰਮ ਕਰਨ ਨਾਲ ਉਹ ਕੰਮ ਵਿੱਚ ਕਾਫੀ ਜਿਆਦਾ ਧਿਆਨ ਦੇ ਪਾਉਂਦੀ ਹੈ।
ਘਰਾਂ ਤੋਂ ਕੰਮ ਕਰਨ ਵਾਲਿਆਂ ਦਾ ਕੰਮ ਅਤੇ ਨਿਜ਼ੀ ਜਿੰਦਗੀ ਵਿੱਚਲਾ ਪਾੜਾ ਬਹੁਤ ਘੱਟ ਹੋ ਜਾਂਦਾ ਹੈ। ਇਸ ਲਈ ਅਦਾਰਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਰਮਚਾਰੀਆਂ ਉੱਤੇ ਜਾਣੇ ਅਣਜਾਣੇ ਵਿੱਚ ਪੈਣ ਵਾਲੇ ਦਬਾਵਾਂ ਬਾਰੇ ਵੀ ਗੰਭੀਰਤਾ ਨਾਲ ਸੋਚਣ।
ਬੰਦਸ਼ਾਂ ਖਤਮ ਹੋਣ ਦੇ ਨਾਲ ਹੀ ਕਈ ਅਦਾਰੇ ਮੁੜ ਤੋਂ ਕਰਮਚਾਰੀਆਂ ਨੂੰ ਦਫਤਰਾਂ ਤੋਂ ਕੰਮ ਕਰਨ ਬਾਰੇ ਸੋਚ ਰਹੇ ਹਨ। ਰੈੱਡਬੈਕ ਦੇ ਜੈਫ ਬਰਾਊਨ ਕਹਿੰਦੇ ਹਨ ਕਿ ਕਿਸੇ ਵਿਚਕਾਰਲੇ ਰਸਤੇ ਨੂੰ ਅਪਨਾਉਣਾ ਕਾਫੀ ਕਾਰਗਰ ਸਿੱਧ ਹੋ ਸਕਦਾ ਹੈ।
ਬੇਸ਼ਕ ਘਰਾਂ ਤੋਂ ਕੰਮ ਕਰਨ ਦੇ ਕਈ ਕਾਰਨ ਹੋ ਸਕਦੇ ਹਨ, ਪਰ ਯਾਦ ਰੱਖਣਾ ਹੋਵੇਗਾ ਕਿ ਬਹੁਤ ਸਾਰੇ ਕੰਮ ਅਜਿਹੇ ਵੀ ਜੋ ਕਿ ਘਰਾਂ ਤੋਂ ਬਿਲਕੁਲ ਨਹੀਂ ਹੋ ਸਕਦੇ। ਘਰਾਂ ਤੋਂ ਕੰਮ ਕਰਨ ਸਮੇਂ ਆਪਣੇ ਕੰਮ ਕਰਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਬਾਰੇ ਵੀ ਨਹੀਂ ਭੁੱਲਣਾ ਚਾਹੀਦਾ। ਸਿੰਡੀ ਡਰੇਕ ਕਹਿੰਦੀ ਹੈ ਕਿ ਕਿਸੇ ਵੀ ਕਿਸਮ ਦਾ ਸ਼ੱਕ ਦੂਰ ਕਰਨ ਲਈ ਫੇਅਰ ਵਰਕ ਓਮਬੁੱਡਸਨ ਦੀ ਵੈਬਸਾਈਟ ਤੋਂ ਆਪਣੇ ਹੱਕਾਂ ਅਤੇ ਜਿੰਮੇਵਾਰੀਆਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ।
ਆਪਣੀ ਭਾਸ਼ਾ ਵਿੱਚ ਜਾਣਕਾਰੀ ਹਾਸਲ ਕਰਨ ਲਈ ਦੇਸ਼ ਵਿਆਪੀ ਦੁਭਾਸ਼ੀਏ ਦੀ ਸੇਵਾ ਨੂੰ 13 14 50 ਉੱਤੇ ਫੋਨ ਕਰੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।