ਸਤਵੀਰ ਸਿੰਘ ਮੰਡ COX ਆਰਕੀਟੈਕਚਰ ਵਿੱਚ ਪ੍ਰੋਜੈਕਟ ਡਿਜ਼ਾਈਨ ਟੀਮ ਦੇ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਇਨ੍ਹਾਂ ਕੋਲ 35 ਸਾਲਾਂ ਤੋਂ ਵੱਧ ਦਾ ਤਜੁਰਬਾ ਹੈ।
ਸਤਵੀਰ ਅਫ਼ਰੀਕਾ ਦੇ ਕੀਨੀਆ ਵਿੱਚ ਜੰਮੇ ਤੇ ਇਨ੍ਹਾਂ ਨੇ ਲੰਡਨ ਵਿੱਚ ਪੜ੍ਹਾਈ ਕੀਤੀ ਹੈ, ਜਿਸ ਕਾਰਨ ਇਨ੍ਹਾਂ ਦੇ ਮਨ ਵਿੱਚ ਭਾਰਤ ਲਈ ਇੱਕ ਖਿੱਚ ਸੀ। ਭਾਰਤ ਦਾ ਤਜੁਰਬਾ ਕਰਨ ਲਈ ਸਤਵੀਰ ਜੀ ਨੇ ਚੰਡੀਗੜ੍ਹ ਵਿੱਚ ਜਾ ਕੇ ਵੀ ਕੰਮ ਕੀਤਾ ਹੈ।

ਭਾਰਤ ਵਿੱਚ ਪੱਛਮੀ ਆਰਕੀਟੈਕਚਰ ਵੱਲ ਝੁਕਾਵ ਹੋ ਗਿਆ ਹੈ ਜੋ ਕਿ ਹਰ ਵਾਰ ਉੱਥੋਂ ਦੇ ਮੌਸਮ ਦੇ ਅਨੁਕੂਲ ਨਹੀਂ ਹੁੰਦਾ।ਸਤਵੀਰ ਮੰਡ , ਡਾਇਰੇਕਟਰ COX ਆਰਕੀਟੈਕਚਰ
ਸਿਡਨੀ ਮੈਟਰੋ ਸਿਟੀ , ਸਾਊਥ ਵੇਸਟ ਤੇ ਸੈਂਟਰਲ ਸਟੇਸ਼ਨ , ਚੈਟਸਵੁੱਡ ਟ੍ਰਾੰਸਪੋਰਟ ਇਨ੍ਹਾਂ ਦੇ ਕੰਮ ਦੇ ਕੁੱਝ ਉਦਾਹਰਣ ਹਨ।
ਸਤਵੀਰ ਜੀ ਕੁਆਲਾਲੰਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀਨੀਅਰ ਆਰਕੀਟੈਕਟ ਵੀ ਰਹਿ ਚੁੱਕੇ ਨੇ।

ਸਤਵੀਰ ਜੀ ਦੇ ਕਿੱਤਿਆਂ ਨੂੰ ਵੇਖ ਕੇ ਉਨ੍ਹਾਂ ਨੂੰ ਸਿੱਖ ਐਵਾਰਡ ਔਫ ਐਕਸੀਲੈਂਸ ਵਿੱਚ ਪ੍ਰੋਫੈਸ਼ਨਲ ਸ਼੍ਰੇਣੀ ਲਈ ਨਾਮਜ਼ਦ ਕੀਤਾ ਗਿਆ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।





