ਆਪਣੇ ਸਾਲ 2009 ਅਤੇ 2015 ਵਿੱਚ ਕੀਤੇ ਬੜੇ ਹੀ ਕਾਮਯਾਬ ਅਤੇ ਮਸ਼ਹੂਰ ਦੋਰਿਆਂ ਤੋ ਬਾਦ ਇਕ ਵਾਰ ਫੇਰ ਮਲੇਸ਼ੀਆ ਦਾ ਸਿੱਖ ਬੈਂਡ ਮਿਤੀ 21 ਮਾਰਚ ਤੋਂ 29 ਮਾਰਚ 2018 ਤਕ ਦੇ ਸਿਡਨੀ ਦੇ ਦੋਰੇ ਉਤੇ ਮੁੜ ਪਰਤਿਆ।
ਆਸਟ੍ਰੇਲੀਆ ਦੀ ਮਸ਼ਹੂਰ ਸੰਸਥਾ ‘ਸਿੱਖ ਯੂਥ ਆਸਟ੍ਰੇਲੀਆ’ ਵਲੋਂ ਕੀਤੇ ਗਏ ਉਦਮਾਂ ਦੇ ਸਦਕਾ, ਪਿਛਲੀ ਵਾਰ ਦੀ ਤਰਾਂ ਇਸ ਵਾਰ ਵੀ ਇਹ ਬੈਂਡ ਖਾਸਮ ਖਾਸ ਤੋਰ ਤੇ ਮਿਤੀ 25 ਮਾਰਚ ਵਾਲੀ ਮਸ਼ਹੂਰ ‘ਐਨਸੈਕ ਪਰੇਡ / ਅਂਗ਼ਅਛ ਪੳਰੳਦੲ’ ਵਿਚ ਤਾਂ ਹਿਸਾ ਲਵੇਗਾ ਹੀ, ਉਥੇ ਨਾਲ ਹੀ ਸਿਡਨੀ ਅਤੇ ਹੋਰ ਸ਼ਹਿਰਾਂ ਵਿਚ ਰੋਜਾਨਾਂ ਹੀ ਪਰਦਰਸ਼ਨ ਕਰਦਾ ਰਹੇਗਾ। ਯਾਦ ਰਹੇ ਕਿ ਪਿਛਲੀ ਵਾਰ ਇਸ ਬੈਂਡ ਨੂੰ ਦੇਖਣ ਲਈ ਸਿਡਨੀ ਵਿਚ ‘ਐਨਜ਼ੈਕ ਪਰੇਡ / ਅਂਗ਼ਅਛ ਪੳਰੳਦੲ’ ਵਾਲੇ ਪਰਦਰਸ਼ਨ ਦੋਰਾਨ ਹਜਾਰਾਂ ਲੋਕਾਂ ਨੇ ਸਰਾਹਿਆ ਸੀ ਅਤੇ ਇਹਨਾਂ ਨੂੰ ਕਈ ਮਾਨ ਸਨਮਾਨ ਵੀ ਦਿਤੇ ਗਏ ਸਨ। ਆਸਟ੍ਰੇਲੀਅਨ ਭਾਈਚਾਰੇ ਦੀ ਪੁਰਜੋਰ ਮੰਗ ਉਤੇ ਇਹਨਾਂ ਦਾ ਇਕ ਪਰਦਰਸ਼ਨ ਖਾਸ ਤੋਰ ਤੇ ਪਰੇਡ ਮੁਕਣ ਤੋਂ ਬਾਦ ਵੀ ਕਰਵਾਇਆ ਗਿਆ ਸੀ।
ਸਿੱਖ ਯੂਥ ਆਸਟ੍ਰੇਲੀਆ ਦੇ ਮਨਜੀਤ ਸਿੰਘ ਗਿੱਲ ਜੋ ਕਿ ਇਸ ਬੈਂਡ ਨੂੰ ਇਥੇ ਲਿਆਉਣ ਅਤੇ ਉਹਨਾਂ ਦੇ ਪਰੋਗਰਾਮਾਂ ਨੂੰ ਉਲੀਕਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ ਦਾ ਕਹਿਣਾ ਹੈ ਕਿ ਇਸ ਬੈਂਡ ਦੇ ਪਰਦਰਸ਼ਨਾਂ ਦੀ ਮੰਗ ਸਿੱਖ ਭਾਈਚਾਰੇ ਤੋਂ ਅਲਾਵਾ ਵਿਆਪਕ ਆਸਟ੍ਰੇਲੀਅਨ ਭਾਈਚਾਰੇ ਵਿਚ ਵੀ ਬਹੁਤ ਹੀ ਜਿਆਦਾ ਹੈ । ਇਸ ਬੈਂਡ ਦੇ ਤਕਰੀਬਨ ਹਰ ਰੋਜ ਹੀ ਕਈ ਕਈ ਪਰਦਰਸ਼ਨ ਬੁੱਕ ਹੋ ਚੁੱਕੇ ਹਨ ਜਿਨਾਂ ਵਿਚ ਆਰ ਐਸ ਐਲ ਕਲਬਾਂ, ਕਰੋਨਾਲਾ ਵਿਖੇ ਫੁੱਟੀ ਦੀ ਖੇਡ ਦੋਰਾਨ ਅਤੇ ਗੁਰੁ ਘਰਾਂ ਵਿਚ ਕੀਤੇ ਜਾਣ ਵਾਲੇ ਪਰਦਰਸ਼ਨ ਅਹਿਮ ਹਨ।
ਸਿੱਖ ਪਾਈਪ ਐਂਡ ਡਰਮ ਬੈਂਡ ਦੇ ਮੁਖੀ ਸ ਹਰਵਿੰਦਰ ਸਿੰਘ ਜੀ ਦਾ ਕਹਿਣਾ ਹੈ ਕਿ ਇਸ ਬੈਂਡ ਦੇ ਸਾਰੇ ਹੀ ਮੈਂਬਰ ਪੂਰਨ ਗੁਰਸਿੱਖ ਅਤੇ ਅੰਮ੍ਰਿਤਧਾਰੀ ਹਨ ਅਤੇ ਇਸ ਵਿਚ ਮਰਦਾਂ ਅਤੇ ਬੀਬੀਆਂ ਨੂੰ ਬਰਾਬਰੀ ਨਾਲ ਸ਼ਾਮਲ ਕੀਤਾ ਗਿਆ ਹੈ। ਸ ਹਰਵਿੰਦਰ ਸਿੰਘ ਜੀ ਨੇ ਦੱਸਿਆ ਕਿ ਸਾਲ 2015 ਵਿੱਚ, ਸ਼੍ਰੀ ਦਸ਼ਮੇਸ਼ ਪਾਈਪ ਬੈਂਡ ਨੇ ਗਲਾਸਗੋ ਵਿੱਚ ਹੋਏ ਸਲਾਨਾ ਪਾਈਪ ਬੈਂਡ ਦੇ ਸੰਸਾਰ ਪੱਧਰ ਤੇ ਕੀਤੇ ਜਾਂਦੇ ਮੁਕਾਬਲਿਆਂ ਵਿੱਚ ਹਿਸਾ ਲਿਆ ਅਤੇ ਸਾਊਥ ਈਸਟ ਏਸ਼ੀਆ ਦਾ ਪਹਿਲਾ ਸਿੱਖ ਬੈਂਡ ਹੋਣ ਦਾ ਮਾਣ ਵੀ ਹਾਸਲ ਕੀਤਾ। ਇਹਨਾਂ ਮੁਕਾਬਲਿਆਂ ਵਿਚ 16 ਦੇਸ਼ਾਂ ਤੋਂ ਤਕਰੀਬਨ 230 ਪਾਈਪ ਬੈਂਡਾਂ ਨੂੰ ਲੈ ਕੇ 8000 ਦੇ ਕਰੀਬ ਪਾਈਪਰਸ ਅਤੇ ਬੈਂਡਰਸ ਪਹੁੰਚੇ ਹੋਏ ਸਨ ਅਤੇ ਇਹ ਬੜੇ ਫਕਰ ਦੀ ਗਲ ਹੈ ਕਿ ਕੇਵਲ ਅਤੇ ਕੇਵਲ ਇਕੋ ਹੀ ਪੂਰਨ ਗੁਰਸਿੱਖੀ ਸਰੂਪ ਵਿਚ ਭਾਗ ਲੈਣ ਵਾਲੇ ਇਸ ਬੈਂਡ ਨੂੰ ਇਹਨਾਂ ਸਾਰਿਆਂ ਵਿਚੋਂ 15ਵਾਂ ਸਥਾਨ ਹਾਸਲ ਹੋਇਆ ਸੀ।

was liked so much that RSL requested them to march three times in the ANZAC parade. Source: SBS Punjabi
ਸਿੱਖ ਇਤਿਹਾਸਕਾਰਾਂ ਅਨੁਸਾਰ ਸਿੱਖੀ ਵਿਚ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਨੇ ਨਗਾਰਾ ਸ਼ਾਮਲ ਕਰ ਕੇ ਸਿੱਖੀ ਦੀ ਵੱਖਰੀ ਹੋਂਦ ਦਾ ਸੁਨੇਹਾ ਦਿਤਾ ਸੀ। ਉਦੋਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਕ ਹਰ ਗੁਰੂਦੁਆਰੇ ਵਿਚ ਅਤੇ ਹਰ ਲੜਾਈ ਵਿਚ ਨਗਾਰਾ ਵਜਾ ਕੇ ਸਿੱਖੀ ਦੀ ਅਜਾਦ ਪਹਿਚਾਣ ਦਾ ਐਲਾਨ ਕੀਤਾ ਜਾਂਦਾ ਰਿਹਾ ਸੀ। ਅਤੇ ਫੇਰ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਕ ਪੂਰਾ ਬੈਂਡ ਬਣਾਇਆ ਸੀ ਜੋ ਕਿ ਇਕ ਪ੍ਰਥਾ ਵਜੋਂ ਸਿੱਖ ਫੋਜੀ ਯੂਨਟਾਂ ਵਿਚ ਚਲਦਾ ਚਲਦਾ ਸੰਸਾਰ ਮਹਾਂਯੁਧਾਂ ਤਕ ਵੀ ਸਿੱਖ ਫੋਜੀਆਂ ਦੇ ਨਾਲ ਹੀ ਰਿਹਾ।
ਬੜੇ ਮਾਣ ਦੀ ਗੱਲ ਹੈ ਕਿ ਮਲੇਸ਼ੀਆ ਦੀਆਂ ਸਿੱਖ ਸੰਗਤਾਂ ਨੇ ਇਸ ਵਿਰਸੇ ਨੂੰ ਮੁੜ ਤੋਂ ਸੁਰਜੀਵ ਕੀਤਾ ਹੈ। ਇਸ ਬੈਂਡ ਦੇ ਪਰਦਰਸ਼ਨਾਂ ਦੁਆਰਾ ਜਿਥੇ ਮਨੋਰੰਜਨ ਤਾਂ ਹੁੰਦਾ ਹੀ ਹੈ ਉਥੇ ਨਾਲ ਹੀ ਅਮੀਰ ਸਿੱਖ ਵਿਰਸੇ ਅਤੇ ਸਿੱਖੀ ਸਰੂਪ ਬਾਰੇ ਵੀ ਸੰਦੇਸ਼ ਸਹਿਜੇ ਹੀ ਪਹੁੰਚਾਇਆ ਜਾਂਦਾ ਹੈ।