ਵਿਆਹ ਸਮੇਂ ਜੌੜਿਆਂ ਵਲੋਂ ਆਪਣੇ ਸੁਨਿਹਰੇ ਭਵਿੱਖ ਦੀ ਹੀ ਕਲਪਨਾ ਕੀਤੀ ਜਾਂਦੀ ਹੈ। ਪਰ ਕੋਵਿਡ-19 ਮਹਾਂਮਾਰੀ ਕਾਰਨ ਘਰੇਲੂ ਹਾਲਾਤਾਂ ਉੱਤੇ ਪਏ ਮਾੜੇ ਅਸਰ ਦਾ ਨਤੀਜ਼ਾ ਤੇਜ਼ੀ ਨਾਲ ਸਾਹਮਣੇ ਆ ਰਿਹਾ ਹੈ। ਰਿਲੇਸ਼ਨਸ਼ਿੱਪ ਆਸਟ੍ਰੇਲੀਆ ਵਿਕਟੋਰੀਆ ਦੀ ਅਨਾਸਟੇਸ਼ੀਆ ਪੈਨੇਓਡਿਟੀਜ਼ ਕਹਿੰਦੀ ਹੈ ਕਿ ਘਰਾਂ ਵਿੱਚ ਜਿਆਦਾ ਸਮਾਂ ਬਿਤਾਉਣ ਕਾਰਨ ਮਸਲੇ ਅੱਗੇ ਨਾਲੋਂ ਹੋਰ ਵੀ ਵਧੇ ਹਨ।
ਖਾਸ ਨੁੱਕਤੇ:
- ਤਾਜ਼ੀ ਕੀਤੀ ਖੋਜ ਵਿੱਚ ਪਤਾ ਚੱਲਿਆ ਹੈ ਕਿ ਆਸਟ੍ਰੇਲੀਅਨ ਲੋਕ ਤਲਾਕ ਦੀਆਂ ਅਰਜ਼ੀਆਂ ਉੱਤੇ ਤਕਰੀਬਨ 45 ਮਿਲੀਅਨ ਡਾਲਰ ਅਤੇ ਕਾਨੂੰਨੀ ਫੀਸਾਂ ਉੱਤੇ 3.7 ਬਿਲੀਅਨ ਡਾਲਰ ਸਲਾਨਾਂ ਖਰਚ ਕਰਦੇ ਹਨ।
- ਤਲਾਕ ਕਾਰਨ ਅਲੱਗ ਹੋਏ ਦੱਸਾਂ ਵਿੱਚੋਂ 9 ਲੋਕਾਂ ਨੇ ਮੰਨਿਆ ਹੈ ਕਿ ਆਪਣੇ ਸਾਥੀ ਤੋਂ ਅਲੱਗ ਹੋਣਾ ਉਹਨਾਂ ਲਈ ਬਹੁਤ ਹੀ ਸੰਵੇਦਨਸ਼ੀਲ ਮਸਲਾ ਸੀ।
- ਤਕਰੀਬਨ 60% ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ‘ਤੇ ਤਲਾਕ ਦੇ ਪੈਣ ਵਾਲੇ ਪ੍ਰਭਾਵਾਂ ਬਾਰੇ ਚਿੰਤਾ ਸੀ।
ਪੈਨੇਓਡਿਟੀਜ਼ ਦਾ ਕਹਿਣਾ ਹੈ ਕਿ ਕੋਵਿਡ-19 ਦੌਰਾਨ ਰਿਸ਼ਤਿਆਂ ਵਿੱਚ ਦਰਾਰਾਂ ਵਧੀਆਂ ਹਨ, ਅਤੇ ਕਈ ਕੇਸਾਂ ਵਿੱਚ ਅਲੱਗ ਹੋਣ ਦੇ ਨਾਲ ਨਾਲ ਹਾਲਾਤ ਹਿੰਸਕ ਵੀ ਹੋਏ ਹਨ।
ਪੈਨਿਓਡਿਟਿਸ ਸਲਾਹ ਦਿੰਦੀ ਹੈ ਕਿ ਕਾਨੂੰਨੀ ਅਤੇ ਹੋਰ ਖਰਚਿਆਂ ਨੂੰ ਘੱਟ ਕਰਨ ਲਈ, ਆਪਸੀ ਰਜ਼ਾਮੰਦੀ ਨਾਲ ਅਲਿਹਦਗੀ ਅਤੇ ਤਲਾਕ ਵਰਗੇ ਮਸਲੇ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਵਿਆਹ ਖਤਮ ਕਰਨਾ ਇੱਕ ਬਹੁਤ ਹੀ ਭਾਵਨਾਤਮਕ ਫੈਸਲਾ ਹੁੰਦਾ ਹੈ। ਇਸ ਰਿਪੋਰਟ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਤਲਾਕ ਜਾਂ ਅਲੱਗ ਹੋਣ ਤੋਂ ਬਾਅਦ 90% ਵਿਅਕਤੀ ਭਾਵਨਾਤਮਕ ਤੌਰ ਤੇ ਲਚਕਦਾਰ ਬਣ ਜਾਂਦੇ ਹਨ ਅਤੇ ਹਾਲਾਤਾਂ ਨਾਲ ਸਮਝੌਤਾ ਕਰਦੇ ਕਰਦੇ ਕਮਜ਼ੋਰ ਵੀ ਪੈ ਜਾਂਦੇ ਹਨ।
ਲੀਗਲ ਏਡ ਐਨ ਐਸ ਡਬਲਿਊ ਦੇ ਕਰੂਜ਼ ਮੈਨਟਾਲਵੋ ਕਹਿੰਦੇ ਹਨ ਕਿ ਇੱਕ ਨਵੀਂ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰਨ ਸਮੇਂ ਹੋਣ ਵਾਲੇ ਖਰਚੇ ਵੀ ਬਹੁਤ ਚਿੰਤਾ ਪੈਦਾ ਕਰਦੇ ਹਨ। ਇਸ ਲਈ ਅਲੱਗ ਹੋਣ ਦਾ ਫੈਸਲਾ ਕਰਨ ਤੋਂ ਪਹਿਲਾਂ ਹੋਣ ਵਾਲੇ ਖਰਚਿਆਂ ਬਾਰੇ ਗੌਰ ਕਰ ਲੈਣਾ ਜ਼ਰੂਰੀ ਹੁੰਦਾ ਹੈ।
ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨ ਸਮੇਂ ਸੈਂਟਰਲਿੰਕ ਨਾਲ ਸੰਪਰਕ ਕਰਨਾ ਲਾਹੇਵੰਦ ਹੁੰਦਾ ਹੈ ਜੋ ਕਿ ਰਿਹਾਇਸ਼ ਵਾਸਤੇ ਮਦਦ ਵੀ ਪ੍ਰਦਾਨ ਕਰ ਸਕਦਾ ਹੈ। ਕਈ ਮਾਪਿਆਂ ਨੂੰ ਸਾਂਝੇ ਤੌਰ ਤੇ ਬੱਚਿਆਂ ਦੀ ਦੇਖਭਾਲ ਕਰਨ ਸਮੇਂ ਬਹੁਤ ਮੁਸ਼ਕਲ ਹੁੰਦੀ ਹੈ, ਖਾਸ ਕਰਕੇ ਮਹਾਂਮਾਰੀ ਦੌਰਾਨ ਲੱਗੀਆਂ ਬੰਦਸ਼ਾ ਦੇ ਮੱਦੇਨਜ਼ਰ। ਕਈ ਮਾਪੇ ਇੱਕ ਦੂਜੇ ਤੋਂ ਦੂਰ ਰਹਿੰਦੇ ਹੋਏ ਬੱਚਿਆਂ ਨੂੰ ਆਪਸ ਵਿੱਚ ਨਹੀਂ ਮਿਲਾ ਸਕਦੇ। ਅਤੇ ਹਾਲਾਤ ਹੋਰ ਵੀ ਜਿਆਦਾ ਗੁੰਝਲਦਾਰ ਬਣ ਜਾਂਦੇ ਹਨ ਜਦੋਂ ਮਾਪੇ ਕਿਸੇ ਦੂਜੇ ਰਾਜ ਜਾਂ ਸੂਬੇ ਵਿੱਚ ਚਲੇ ਜਾਂਦੇ ਹਨ। ਅਜਿਹੇ ਹਾਲਾਤਾਂ ਵਿੱਚ, ਬੱਚਿਆਂ ਨਾਲ ਲਾਜ਼ਮੀ ਸਮਾਂ ਬਤੀਤ ਕਰਨ ਵਾਲੇ ਹੁਕਮਾਂ ਤੋਂ ਛੋਟ ਲੈ ਲੈਣੀ ਚਾਹੀਦੀ ਹੈ।
ਜਿਹੜੇ ਜੋੜਿਆਂ ਨੇ ਆਪਣੇ ਸਾਥੀਆਂ ਤੋਂ ਦੂਰੀ ਬਣਾ ਲਈ ਹੈ, ਵਿੱਚੋਂ ਦੋ ਤਿਹਾਈ ਨੇ ਮੰਨਿਆ ਹੈ ਕਿ ਉਹਨਾਂ ਨੂੰ ਇਸ ਅਲਹਿਦਗੀ ਤੋਂ ਬੇਅੰਤ ਮਾਨਸਿਕ ਪ੍ਰੇਸ਼ਾਨੀ ਹੋਈ ਸੀ। ਪੈਨੇਓਡਿਟੀਜ਼ ਕਹਿੰਦੀ ਹੈ ਕਿ ਅਗਰ ਵਿਆਹ ਦੇ ਸਬੰਧ ਵਿੱਚ ਰਹਿਣਾ ਹਰ ਹਾਲਾਤ ਵਿੱਚ ਨਾਮੁਮਕਿਨ ਹੋ ਜਾਵੇ ਤਾਂ ਚਿੰਤਾ, ਮਾਨਸਿਕ ਪ੍ਰੇਸ਼ਾਨੀਆਂ ਅਤੇ ਕਈ ਹਾਲਾਤਾਂ ਵਿੱਚ ਆਪਣੀ ਜਾਨ ਨੂੰ ਵੀ ਜੋਖਿਮ ਵਿੱਚ ਪਾਉਣ ਨਾਲੋਂ ਅਲੱਗ ਹੋ ਜਾਣਾ ਹੀ ਠੀਕ ਰਹਿੰਦਾ ਹੈ।
ਅਜੋਕੇ ਮਹਾਂਮਾਰੀ ਵਾਲੇ ਹਾਲਾਤਾਂ ਦੌਰਾਨ ਅਲੱਗ ਹੋਣ ਤੋਂ ਬਾਅਦ ਕਾਂਊਸਲਿੰਗ ਵਰਗੀ ਮਦਦ ਪ੍ਰਾਪਤ ਕਰਨੀ ਵੀ ਔਖੀ ਹੁੰਦੀ ਹੈ ਅਤੇ ਨਤੀਜੇ ਵਜੋਂ ਆਪਣੀ ਅਤੇ ਬੱਚਿਆਂ ਦੀ ਸਿਹਤ ਵਿਗੜ ਵੀ ਸਕਦੀ ਹੈ।
ਇਸ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਦੱਸਾਂ ਵਿੱਚੋਂ ਛੇ ਅਲੱਗ ਹੋਏ ਲੋਕਾਂ ਨੂੰ ਆਪਣੇ ਬੱਚਿਆਂ ਉੱਤੇ ਪੈਣ ਵਾਲੇ ਮਾੜੇ ਅਸਰ ਦੀ ਚਿੰਤਾ ਸੀ। ਮਨੋਚਕਿਤਸਕ ਡਾ ਐਂਡਰਿਊ ਫੂੱਲਰ ਸਲਾਹ ਦਿੰਦੇ ਹਨ ਕਿ ਆਪਣੇ ਬੱਚਿਆਂ ਦੇ ਦੂਜੇ ਪਾਸੇ ਰਹਿਣ ਵਾਲੇ ਮਾਪੇ ਨੂੰ ਪੂਰਾ ਮਾਣ ਦੇਣਾ ਚਾਹੀਦਾ ਹੈ।
ਕਾਂਉਸਲਿੰਗ ਅਤੇ ਸਲਾਹ ਲਈ ਆਪਣੇ ਨੇੜਲੇ ਰਿਲੇਸ਼ਨਸ਼ਿੱਪ ਆਸਟ੍ਰੇਲੀਆ ਦੇ ਦਫਤਰ ਨਾਲ ਜੁੜਨ ਲਈ 1300 364 277 ਉੱਤੇ ਫੋਨ ਕੀਤਾ ਜਾ ਸਕਦਾ ਹੈ।
ਕਾਨੂੰਨੀ ਮਦਦ ‘ਲੀਗਲ ਏਡ’ ਦੇ ਦਫਤਰ ਤੋਂ ਲਈ ਜਾ ਸਕਦੀ ਹੈ।
ਜੇ ਤੁਸੀਂ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੇ ਹੋ ਤਾਂ 1800 ਰਿਸਪੈਕਟ ਨੂੰ 1800 737 732 ‘ਤੇ ਫੋਨ ਕਰੋ।
ਅਗਰ ਤੁਹਾਡੀ ਜ਼ਿੰਦਗੀ ਨੂੰ ਇੱਕਦਮ ਖਤਰਾ ਪੈਦਾ ਹੋ ਰਿਹਾ ਹੈ ਤਾਂ, ਤੁਰੰਤ 000 ‘ਤੇ ਫੋਨ ਕਰੋ।
ਆਪਣੀ ਭਾਸ਼ਾ ਵਿੱਚ ਸਹਾਇਤਾ ਲੈਣ ਲਈ, ਰਾਸ਼ਟਰੀ ਅਨੁਵਾਦ ਅਤੇ ਦੁਭਾਸ਼ੀਏ ਦੀ ਸੇਵਾ ਨੂੰ 13 14 50 ‘ਤੇ ਫੋਨ ਕਰਕੇ ਆਪਣੀ ਲੋੜੀਂਦੀ ਸੰਸਥਾ ਨਾਲ ਜੁੜਨ ਲਈ ਕਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।