ਡਾ. ਬਲਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਇੱਕ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਸੰਗੀਤ ਅਤੇ ਕਵਿਤਾ ਵਿੱਚ ਉਨ੍ਹਾਂ ਨੂੰ ਬਚਪਨ ਤੋਂ ਹੀ ਰੁਚੀ ਸੀ ਪਰੰਤੂ ਉਨ੍ਹਾਂ ਨੇ ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਉਨ੍ਹਾਂ ਦਾ ਇਹ ਸ਼ੌਕ ਕਦੇ ਪੇਸ਼ੇ ਵਿੱਚ ਵੀ ਬਦਲ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਆਉਣ ਮਗਰੋਂ ਜਦੋਂ ਉਹ ਇੱਕ ਲੈਕਚਰਾਰ ਵਜੋਂ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਦਾ ਰੁਝਾਨ ਲਿਖਾਈ ਵੱਲ ਵੀ ਵਧਣ ਲੱਗਿਆ ਜਿਸਦੇ ਚਲਦਿਆਂ ਉਨ੍ਹਾਂ ਨੇ ਪਬਲਿਕ ਹੈਲਥ ਦੇ ਵਿਸ਼ੇ 'ਤੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਜੋ ਕਿ ਆਬਾਦੀ ਅਤੇ ਸਿਹਤ ਬਾਰੇ ਉਨ੍ਹਾਂ ਦੁਆਰਾ ਕੀਤੀ ਗਈ ਖੋਜ 'ਤੇ ਅਧਾਰਤ ਸੀ।
ਲਿਖਣ ਵਿੱਚ ਆਪਣੀ ਰੁਚੀ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਨੇ ਕੁਦਰਤੀ ਝਲਕ, ਇਨਸਾਨ ਦੀ ਭਾਵਨਾਵਾਂ, ਹਕੀਕਤ, ਅਤੇ ਆਸ਼ਾਵਾਦੀ ਸੋਚ ਬਾਰੇ ਕਈ ਕਵਿਤਾਵਾਂ ਲਿਖੀਆਂ ਜੋ ਉਨ੍ਹਾਂ ਦੁਆਰਾ ਲਿਖੀ ਗਈ ਕਿਤਾਬ 'ਦ ਮੇਨੀਫੈਸਟੇਸ਼ਨ ਆਫ਼ ਬੀਂਗ' ਵਿੱਚ ਸ਼ਾਮਲ ਹਨ।
ਡਾ. ਬਲਜੀਤ ਸਿੰਘ ਨਾਲ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।