SKIP TO MAIN CONTENT

'ਯੂਟਿਊਬ ਤੋਂ ਢੋਲ ਸਿੱਖ ਕੇ ਸ਼੍ਰੇਆ ਘੋਸ਼ਾਲ ਨਾਲ ਸਟੇਜ ਸਾਂਝੀ ਕਰਨ ਤੱਕ', ਮਿਲੋ ਆਸਟ੍ਰੇਲੀਆ ਦੀ 'ਢੋਲਵਾਲੀ' ਪ੍ਰਿਆ ਗੱਖੜ ਨੂੰ

From learning dhol through YouTube to sharing the stage with Shreya Ghoshal, meet Australia’s ‘DholWali’.jpg
From learning dhol through YouTube to sharing the stage with Shreya Ghoshal, meet Australia’s ‘DholWali’ Priya Gakhar. Credit: Insta/DholWali

ਆਸਟ੍ਰੇਲੀਆ ਦੀ ਜੰਮ-ਪਲ ਪ੍ਰਿਆ ਗੱਖੜ, ਜੋ 'ਢੋਲਵਾਲੀ' ਦੇ ਨਾਮ ਨਾਲ ਜਾਣੀ ਜਾਂਦੀ ਹੈ, ਨੇ ਇੱਕ ਮਹਿਲਾ ਢੋਲ ਵਾਦਕ ਵਜੋਂ ਆਪਣੀ ਵੱਖਰੀ ਪਛਾਣ ਬਣਾਉਂਦੇ ਹੋਏ ਢੋਲ ਵਜਾਉਣ ਦੇ ਖੇਤਰ ਵਿੱਚ ਮਰਦ-ਪ੍ਰਧਾਨ ਸਮਝੀ ਜਾਂਦੀ ਸਟੀਰੀਓਟਾਈਪ ਨੂੰ ਤੋੜਿਆ ਹੈ। SBS Punjabi ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਕੋਵਿਡ ਦੌਰਾਨ ਯੂਟਿਊਬ ਰਾਹੀਂ ਢੋਲ ਸਿੱਖਣ ਤੋਂ ਲੈ ਕੇ ਵਿਆਹਾਂ, ਵੱਡੇ ਸੰਗੀਤ ਸਮਾਗਮਾਂ ਅਤੇ ਮਸ਼ਹੂਰ ਬਾਲੀਵੁੱਡ ਗਾਇਕਾ ਸ਼੍ਰੇਆ ਘੋਸ਼ਾਲ ਨਾਲ ਪ੍ਰਦਰਸ਼ਨ ਕਰਨ ਤੱਕ ਦੇ ਆਪਣੇ ਸਫ਼ਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

Published

Updated

By Puneet Dhingra

Presented by Puneet Dhingra

Source: SBS

Skip to podcast episode content

ਆਸਟ੍ਰੇਲੀਆ ਦੀ ਜੰਮ-ਪਲ ਪ੍ਰਿਆ ਗੱਖੜ, ਜੋ 'ਢੋਲਵਾਲੀ' ਦੇ ਨਾਮ ਨਾਲ ਜਾਣੀ ਜਾਂਦੀ ਹੈ, ਨੇ ਇੱਕ ਮਹਿਲਾ ਢੋਲ ਵਾਦਕ ਵਜੋਂ ਆਪਣੀ ਵੱਖਰੀ ਪਛਾਣ ਬਣਾਉਂਦੇ ਹੋਏ ਢੋਲ ਵਜਾਉਣ ਦੇ ਖੇਤਰ ਵਿੱਚ ਮਰਦ-ਪ੍ਰਧਾਨ ਸਮਝੀ ਜਾਂਦੀ ਸਟੀਰੀਓਟਾਈਪ ਨੂੰ ਤੋੜਿਆ ਹੈ। SBS Punjabi ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਕੋਵਿਡ ਦੌਰਾਨ ਯੂਟਿਊਬ ਰਾਹੀਂ ਢੋਲ ਸਿੱਖਣ ਤੋਂ ਲੈ ਕੇ ਵਿਆਹਾਂ, ਵੱਡੇ ਸੰਗੀਤ ਸਮਾਗਮਾਂ ਅਤੇ ਮਸ਼ਹੂਰ ਬਾਲੀਵੁੱਡ ਗਾਇਕਾ ਸ਼੍ਰੇਆ ਘੋਸ਼ਾਲ ਨਾਲ ਪ੍ਰਦਰਸ਼ਨ ਕਰਨ ਤੱਕ ਦੇ ਆਪਣੇ ਸਫ਼ਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

ਪ੍ਰਿਆ ਢੋਲ ਨੂੰ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਅਤੇ ਤਣਾਅ ਤੋਂ ਰਾਹਤ ਦਾ ਸਾਧਨ ਦੱਸਦੀ ਹੈ। ਫੁੱਟਬਾਲਰ ਰਹਿ ਚੁੱਕੀ ਪ੍ਰਿਆ ਨੇ ਆਸਟ੍ਰੇਲੀਆ ਦੀਆਂ ਪਰਵਾਸੀ ਕੁੜੀਆਂ ਨੂੰ ਢੋਲ ਵਜਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਨਸਲਵਾਦ, ਆਪਣੇ ਟੈਟੂਆਂ ਪਿੱਛੇ ਦੀਆਂ ਭਾਵਨਾਤਮਕ ਕਹਾਣੀਆਂ ਅਤੇ 'ਢੋਲਵਾਲੀ' ਨਾਮ ਦੇ ਪਿੱਛੇ ਦੀ ਸੋਚ ਵੀ ਸਾਂਝੀ ਕੀਤੀ ਹੈ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ...

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now