ਬੇਸ਼ਕ ਭਾਰਤੀ ਫੋਜ ਦੇ ਅਧਿਕਾਰੀ ਦੇ ਸੰਤਾਨ ਹੋਣ ਦੇ ਨਾਤੇ ਜਿੰਦਗੀ ਮਨਦੀਪ ਜੀ ਦੀ ਜਿੰਦਗੀ ਵੀ ਬੜੀਆਂ ਚੁਣੋਤੀਆਂ ਭਰੀ ਸੀ, ਪਰ ਫੇਰ ਵੀ ਇਹਨਾਂ ਦੀ ਮਾਤਾ, ਬਾਕੀ ਦੀਆਂ ਮਾਤਾਵਾਂ ਦੀ ਤਰਾਂ ਮੰਮਤਾ ਵਸ਼ ਇਹਨਾਂ ਨੂੰ ਖਤਰਿਆਂ ਅਤੇ ਜੋਖਮਾਂ ਤੋਂ ਦੂਰ ਹੀ ਰਖਣਾ ਚਾਹੁੰਦੀ ਸੀ। ਸਕੂਲ ਵਿਚ ਕੀਤੀ ਜਾਣ ਵਾਲੀ ਪਹਾੜਾਂ ਦੀਆਂ ਚੋਟੀਆਂ ਦੀ ਯਾਤਰਾ, ਵੇਲੇ ਆਪਣੀ ਮਾਤਾ ਨੂੰ ਦਿਤੇ ਵਾਦੇ ਕਿ ਇਸ ਤੋਂ ਬਾਦ ਕਦੀ ਵੀ ਖਤਰਿਆ ਵਾਲੇ ਕੰਮ ਨਹੀਂ ਕਰਨੇ ਹਨ, ਨੂੰ ਪਿਛਲੇ 50 ਸਾਲਾਂ ਦੋਰਾਨ ਲਗਾਤਾਰ, ਹਰ ਵਾਰ ਤੋੜਦੇ ਹੋਏ ਆਪਣੀ ਉਸੇ ਮਾਤਾ ਨੂੰ ਹਰ ਵਾਰ ਇਕ ਨਵੇਂ ਗਰਵ ਨਾਲ ਭਰਨ ਵਾਲੇ ਮਨਦੀਪ ਸਿੰਘ ਸੋਇਨ ਦਾ ਕਹਿਣਾ ਹੈ ਕਿ, ਕਈ ਵਾਰ ਅਜਿਹੇ ਮੋਕੇ ਵੀ ਆਏ ਜਦੋਂ ਜਿੰਦਗੀ ੳਤੇ ਮੋਤ ਵਾਲੇ ਹਾਲਾਤਾਂ ਦਾ ਸਾਹਮਣਾ ਵੀ ਕਰਨਾ ਪਿਆ ਤੇ ਹਰ ਵਾਰ ਉਹਨਾਂ ਦੀ ਮਾਤਾ ਦੀਆਂ ਦੁਆਵਾਂ ਹੀ ਕੰਮ ਆਈਆਂ।

Receiving award from President of India Source: soin
ਇਹ ਪ੍ਰੇਰਣਾ ਦੇ ਸਰੋਤ, ਮਨਦੀਪ ਸਿੰਘ ਸੋਇਨ ਹਾਲ ਵਿਚ ਹੀ ਆਸਟ੍ਰੇਲੀਆ ਦੀ ਫੇਰੀ ਉਤੇ ਆਏ ਸਨ ਅਤੇ ਇਥੋਂ ਦੇ ਲਗਭਗ ਸਾਰੇ ਹੀ ਵੱਡੇ ਮਹਾਂਨਗਰਾਂ ਵਿਚ ਸੈਮੀਨਾਰ ਆਦਿ ਕਰਕੇ ਲੋਕਾਂ ਨੂੰ ਆਪਣੇ ਤਜਰਬਿਆਂ ਨਾਲ ਸਾਂਝਿਆਂ ਕਰਦੇ ਹੋਏ ਉਹਨਾਂ ਵਿਚ ਪ੍ਰੇਰਨਾਂ ਭਰਦੇ ਰਹੇ ਸਨ।