ਧਨੀਆ ਵਿਸ਼ਵ ਭਰ ਵਿੱਚ ਬਹੁਤ ਸਾਰੇ ਪਕਵਾਨਾਂ ਵਿੱਚ ਵਰਤਿਆ ਜਾਂਦਾ ਹੈ। ਇਸਦੇ ਤਾਜ਼ੇ ਪੱਤੇ ਅਤੇ ਸੁੱਕੇ ਬੀਜ ਅਕਸਰ ਇਸਦੀ ਵਧੀਆ ਖੁਸ਼ਬੂ ਅਤੇ ਸਿਹਤ ਲਈ ਫਾਇਦਿਆਂ ਦੇ ਚਲਦਿਆਂ ਭਾਰਤੀ ਪਕਵਾਨਾਂ ਵਿੱਚ ਵਰਤੇ ਜਾਂਦੇ ਹਨ।
ਮੈਲਬੌਰਨ ਦੇ ਉੱਤਰੀ ਸਬਰਬ ਮਿਕਲਮ ਦੇ ਰਹਿਣ ਵਾਲ਼ੇ ਦਲਬੀਰ ਮਾਨ ਵੱਲੋਂ ਆਪਣੇ ਵਿਹੜੇ ਵਿੱਚ ਉਗਾਏ ਦੇਸੀ ਧਨੀਏ ਦੇ ਇੱਕ ਬੂਟੇ ਨੂੰ ਅੰਤਰਰਾਸ਼ਟਰੀ ਪਹਿਚਾਣ ਦਿਵਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਮੈਲਬੌਰਨ ਦੇ ਸਖ਼ਤ ਗਰਮੀ-ਸਰਦੀ, ਮੀਂਹ ਅਤੇ ਹਵਾਵਾਂ ਵਾਲ਼ੇ ਮੌਸਮ ਦੇ ਬਾਵਜੂਦ ਇਸ ਬੂਟੇ ਦਾ ਇੰਨੀ ਉਚਾਈ ਦਾ ਹੋਣਾ ਇੱਕ ਜ਼ਿਕਰਯੋਗ ਤੇ ਵੱਖਰੀ ਪਹਿਚਾਣ ਰੱਖਦਾ ਹੈ।

Source: Supplied by Mr Maan
ਸ਼੍ਰੀ ਮਾਨ ਜੋ ਬਾਗਬਾਨੀ ਦਾ ਸ਼ੌਕ ਰੱਖਦੇ ਹਨ, ਹੁਣ ਆਪਣਾ 7 ਫੁੱਟ 7 ਇੰਚ ਦਾ ਧਨੀਏ ਦਾ ਬੂਟਾ ਗਿੰਨੀਜ਼ ਵਰਲਡ ਰਿਕਾਰਡ, ਏਸ਼ੀਆ ਬੁੱਕ ਆਫ਼ ਰਿਕਾਰਡਸ ਅਤੇ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਦਰਜ ਕਰਾਉਣ ਲਈ ਯਤਨਸ਼ੀਲ ਹਨ।
ਪਿਛਲਾ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ 7 ਫੁੱਟ 1 ਇੰਚ ਉੱਚੇ ਧਨੀਏ ਦੇ ਬੂਟੇ ਦੇ ਨਾਂ ਹੈ ਜੋ ਭਾਰਤ ਵਿੱਚ ਉੱਤਰਾਖੰਡ ਦੇ ਗੋਪਾਲ ਉਪਰੇਤੀ ਦੁਆਰਾ 21 ਅਪ੍ਰੈਲ 2020 ਨੂੰ ਦਰਜ ਕਰਾਇਆ ਗਿਆ ਸੀ।

Mr and Mrs Maan have a passion for gardening. Source: Supplied by Mr Maan
ਦਲਬੀਰ ਮਾਨ ਨਾਲ਼ ਇਸ ਬਾਰੇ ਪੂਰੀ ਇੰਟਰਵਿਊ ਸੁਣਨ ਲਈ ਇਥੇ ਜਾਂ ਉੱਪਰ ਫੋਟੋ ਉੱਤੇ ਬਣੇ ਆਡੀਓ ਬਟਨ ਉੱਤੇ ਕ੍ਲਿਕ ਕਰੋ
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ