ਹਜ਼ਾਰਾਂ ਪੁਰਾਣੇ ਪੰਜਾਬੀ ਗੀਤਾਂ ਦੇ ਤਵੇ ਅਤੇ ਕੈਸੇਟਾਂ ਦਾ ਖ਼ਜ਼ਾਨਾ ਸਾਂਭੀ ਬੈਠਾ ਹੈ ਮੈਲਬੌਰਨ ਦਾ ਸੁਰਜੀਤ ਪਾਂਗਲੀ

Pangli Surjit.jpg

Melbourne's Surjit Pangli has a treasure trove of thousands of old Punjabi songs and cassettes. Credit: Preetinder Singh/SBS Punjabi

ਮੈਲਬੌਰਨ ਦੇ ਰਹਿਣ ਵਾਲ਼ੇ ਸੁਰਜੀਤ ਪਾਂਗਲੀ ਭਾਵੇਂ ਸਨ 1979 ਵਿੱਚ ਤਕਰੀਬਨ 10 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਆ ਗਏ ਸਨ ਪਰ ਉਨ੍ਹਾਂ ਦਾ ਪੰਜਾਬੀ ਗੀਤ-ਸੰਗੀਤ ਪ੍ਰਤੀ ਲਗਾਅ ਹਮੇਸ਼ਾਂ ਵਧਦਾ ਹੀ ਰਿਹਾ। ਆਪਣੇ ਇਸੇ ਪ੍ਰੇਮ ਸਦਕੇ ਉਨ੍ਹਾਂ ਵਿੱਚ ਪੁਰਾਣੇ ਪੰਜਾਬੀ ਗੀਤਾਂ ਦੇ ਰਿਕਾਰਡ (ਤਵੇ) ਅਤੇ ਕੈਸੇਟਾਂ ਇਕੱਠੇ ਕਰਨ ਅਤੇ ਉਨ੍ਹਾਂ ਨੂੰ ਆਪਣੀ ਸੰਗੀਤ ਲਾਇਬ੍ਰੇਰੀ ਵਿੱਚ ਸਾਂਭਣ ਦਾ ਸ਼ੌਕ ਪੈਦਾ ਹੋਇਆ।


ਸੁਰਜੀਤ ਪਾਂਗਲੀ ਪਿਛਲੇ 33-ਸਾਲ ਤੋਂ ਯਾਰਾ-ਟਰੈਮ ਮੈਲਬੌਰਨ ਲਈ ਇੱਕ ਡਰਾਈਵਰ ਵਜੋਂ ਕੰਮ ਕਰ ਰਹੇ ਹਨ।

ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਵਿੱਚ ਉਨ੍ਹਾਂ ਨੂੰ ਇੱਕ ਕਬੱਡੀ ਕੋਚ ਅਤੇ ਬੌਡੀਬਿਲਡਰ ਵਜੋਂ ਵੀ ਜਾਣਿਆ ਜਾਂਦਾ ਹੈ।

ਪਰ ਇਸਦੇ ਨਾਲ਼ ਉਹਨਾਂ ਨੂੰ ਇੱਕ ਹੋਰ ਸ਼ੌਕ ਵੀ ਹੈ - ਅਤੇ ਉਹ ਹੈ ਪੁਰਾਣੇ ਪੰਜਾਬੀ ਗੀਤ ਸੰਭਾਲਣ ਦਾ ਅਤੇ ਉਨ੍ਹਾਂ ਨੂੰ ਦੂਜੇ ਲੋਕਾਂ ਤੱਕ ਪਹੁੰਚਦੇ ਕਰਨ ਦਾ।

ਲੰਘੇ ਕਰੀਬ 40-45 ਸਾਲਾਂ ਦੌਰਾਨ ਉਨ੍ਹਾਂ ਤਕਰੀਬਨ 150 ਦੇ ਕਰੀਬ ਪੁਰਾਣੇ ਤਵੇ ਅਤੇ 1500 ਦੇ ਕਰੀਬ ਕੈਸੇਟਾਂ ਜਾਂ ਰੀਲਾਂ ਇਕੱਠੀਆਂ ਕੀਤੀਆਂ ਹਨ।

ਇਸਤੋਂ ਇਲਾਵਾ ਜਲੰਧਰ ਦੂਰਦਰਸ਼ਨ ਉੱਤੇ ਆਓਂਦੇ ਰੰਗਾ-ਰੰਗ ਪ੍ਰੋਗਰਾਮ ਲਿਸ਼ਕਾਰਾ ਅਤੇ ਸੰਦਲੀ ਪੈੜ੍ਹਾਂ ਦੇ ਅਣਗਿਣਤ ਐਪੀਸੋਡ ਵੀ ਉਨ੍ਹਾਂ ਰਿਕਾਰਡਿੰਗ ਵਜੋਂ ਸਾਂਭੇ ਹੋਏ ਹਨ।

ਇਹਨਾਂ ਵਿਚਲੇ ਗੀਤ ਉਹ ਅਕਸਰ ਆਪਣੇ ਯੂਟਿਊਬ ਚੈਨਲ ਉੱਤੇ ਲੋਡ ਕਰਦੇ ਹਨ।
ਸ਼੍ਰੀ ਪਾਂਗਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਗੀਤ ਪ੍ਰਤੀ ਸ਼ੌਕ ਆਪਣੇ ਪਿਤਾ ਜੀ ਕੋਲੋਂ ਪਿਆ ਜੋ ਧਾਰਮਿਕ ਗੀਤ ਅਤੇ ਢਾਡੀ ਵਾਰਾਂ ਪ੍ਰਤੀ ਖਾਸ ਲਗਾਅ ਰੱਖਦੇ ਸਨ।

"ਮੈਂ ਹੁਣ ਤਕ ਜੋ ਰਿਕਾਰਡ (ਤਵੇ) ਇਕੱਠੇ ਕੀਤੇ ਹਨ ਉਨ੍ਹਾਂ ਵਿੱਚ ਸਾਡੀ ਪੁਰਾਣੀ ਪੰਜਾਬੀ ਲੋਕ ਗਾਇਕੀ ਦੇ ਚੇਹਰਾ-ਮੋਹਰਾ ਦਾ ਪਤਾ ਲੱਗਦਾ ਹੈ ਜਦਕਿ ਇਸਤੋਂ ਇਲਾਵਾ ਰੀਲਾਂ ਜ਼ਰੀਏ ਮੈਂ ਅੱਜ ਦੇ ਕਈ ਮਕਬੂਲ ਗਾਇਕਾਂ ਦੇ ਗੀਤ ਸਾਂਭੇ ਹੋਏ ਹਨ," ਉਨ੍ਹਾਂ ਕਿਹਾ।

ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਸੰਗੀਤ ਲਾਇਬ੍ਰੇਰੀ ਵਿੱਚ ਮਕਬੂਲ ਲੋਕ ਗਾਇਕ ਕੁਲਦੀਪ ਮਾਣਕ, ਗੁਰਦਾਸ ਮਾਨ, ਮੁਹੰਮਦ ਸਦੀਕ, ਰਣਜੀਤ ਕੌਰ, ਦੀਦਾਰ ਸੰਧੂ, ਹਜ਼ਾਰਾ ਸਿੰਘ, ਸਨੇਹ ਲਤਾ, ਆਸਾ ਸਿੰਘ ਮਸਤਾਨਾ, ਕਰਮਜੀਤ ਧੂਰੀ, ਹਰਚਰਨ ਗਰੇਵਾਲ, ਕਰਤਾਰ ਰਮਲਾ, ਅਮਰ ਸਿੰਘ ਚਮਕੀਲਾ, ਲਾਲ ਚੰਦ ਯਮਲਾ ਜੱਟ, ਕੇ.ਦੀਪ ਜਗਮੋਹਨ, ਸੁਰਿੰਦਰ ਛਿੰਦਾ ਸਮੇਤ ਹੋਰਨਾਂ ਸੈਂਕੜੇ ਗਾਇਕਾਂ ਦੇ ਗੀਤ ਵੀ ਸ਼ਾਮਲ ਹਨ।
WhatsApp Image 2023-11-23 at 1.58.41 PM (1).jpeg
Surjit Pangli (R) at SBS Studios, Melbourne - with SBS Punjabi host Preetinder Singh Grewal. Credit: Supplied
ਸ਼੍ਰੀ ਪਾਂਗਲੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਸ ਸ਼ੌਕ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦੇ ਪੰਜਾਬ ਰਹਿੰਦੇ ਮਿੱਤਰਾਂ ਦਾ ਕਾਫੀ ਯੋਗਦਾਨ ਹੈ ਜੋ ਉਨ੍ਹਾਂ ਨੂੰ ਪੁਰਾਣੇ ਗੀਤ, ਕੈਸੇਟਾਂ ਜਾਂ ਤਵੇ ਖਰੀਦਣ ਵਿੱਚ ਮਦਦ ਕਰਦੇ ਹਨ।

ਮੈਲਬੌਰਨ ਰਹਿੰਦਿਆਂ ਛੁੱਟੀ ਵਾਲ਼ੇ ਦਿਨ ਉਨ੍ਹਾਂ ਘਰ ਮਹਿਮਾਨਾਂ ਦਾ ਵੀ ਤਾਂਤਾ ਲੱਗਿਆ ਰਹਿੰਦਾ ਹੈ ਜੋ ਉਨ੍ਹਾਂ ਦੇ ਸਾਂਭੇ ਤਵਿਆਂ ਅਤੇ ਰੀਲਾਂ ਦੇ ਖ਼ਜ਼ਾਨੇ ਨੂੰ ਵੇਖਣ ਤੇ ਪੁਰਾਣੇ ਗੀਤ ਸੁਣਨ ਲਈ ਅਕਸਰ ਆਓਂਦੇ-ਜਾਂਦੇ ਰਹਿੰਦੇ ਹਨ।

"ਇਸ ਸਿਲਸਿਲੇ 'ਚ ਸਾਡਾ ਪਰਿਵਾਰ ਆਪਣੇ-ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਕਿ ਅਸੀਂ ਲੋਕਾਂ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਗੀਤ-ਸੰਗੀਤ ਜ਼ਰੀਏ ਕੁਝ ਰੰਗ ਭਰ ਸਕੀਏ, ਕਿਸੇ ਨੂੰ ਖੁਸ਼ ਕਰ ਸਕੀਏ," ਉਨਾਂ ਕਿਹਾ।

ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ…..

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand