ਉਦਾਸੀ ਤੇ ਚਿੰਤਾ ਵਰਗੇ ਸੰਕੇਤਾਂ ਦੀ ਪਛਾਣ ਅਤੇ ਸਮਾਧਾਨ ਬਾਰੇ ਜਾਣੋ

Punjabi Mental health Awareness

Ritu Kukreja has been trying to spread awareness on mental health issues. Source: Getty / Ritu Kukreja

ਸੱਭਿਆਚਾਰਕ ਵਖਰੇਵੇਂ ਕਾਰਨ ਕਈ ਵਾਰ ਪ੍ਰਵਾਸੀ ਭਾਈਚਾਰੇ ਦੇ ਲੋਗ ਡਿਪਰੈਸ਼ਨ ਵਰਗੇ ਮਾਨਸਿਕ ਸਿਹਤ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕਰਨਾ ਪਸੰਦ ਨਹੀਂ ਕਰਦੇ। ਮੈਂਟਲ ਹੈਲਥ ਫਾਊਂਡੇਸ਼ਨ ਆਫ਼ ਆਸਟ੍ਰੇਲੀਆ ਦੀ ਮਲਟੀਕਲਚਰਲ ਰਾਜਦੂਤ ਰਿਤੂ ਕੁਕਰੇਜਾ ਅਨੁਸਾਰ ਪਰਵਾਸ ਨਾਲ ਜੁੜੀਆਂ ਚੁਣੌਤੀਆਂ ਕਾਰਨ ਪ੍ਰਵਾਸੀ ਭਾਈਚਾਰੇ ਕੋਵਿਡ ਦੇ ਮਾੜੇ ਪ੍ਰਭਾਵਾਂ ਕਾਰਨ ਮਾਨਸਿਕ ਪੱਖੋਂ ਕਮਜ਼ੋਰ ਹੋ ਸਕਦੇ ਹਨ।


ਅਕਤੂਬਰ ਦਾ ਮਹੀਨਾ ਵਿਸ਼ਵ ਮਾਨਸਿਕ ਸਿਹਤ ਨੂੰ ਸਮਰਪਿਤ ਹੈ ਜਿਸ ਦਾ ਸਮੁੱਚਾ ਉਦੇਸ਼ ਵਿਸ਼ਵ ਭਰ ਵਿੱਚ ਮਾਨਸਿਕ ਸਿਹਤ ਦੇ ਮੁੱਦਿਆਂ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਮਾਨਸਿਕ ਸਿਹਤ ਦੇ ਸਮਰਥਨ ਵਿੱਚ ਯਤਨਾਂ ਨੂੰ ਲਾਮਬੰਦ ਕਰਨਾ ਹੈ।

ਮੈਂਟਲ ਹੈਲਥ ਫਾਊਂਡੇਸ਼ਨ ਆਫ਼ ਆਸਟ੍ਰੇਲੀਆ (ਐਮ ਐਚ ਐਫ ਏ) ਦੀ ਮਲਟੀਕਲਚਰਲ ਬ੍ਰਾਂਡ ਐਮਬਸੇਡਰ ਵਜੋਂ, ਰਿਤੂ ਕੁਕਰੇਜਾ ਬਹੁਸਭਿਆਚਾਰਕ ਭਾਈਚਾਰੇ ਵਿੱਚ ਵੱਖੋ -ਵੱਖ ਮਾਨਸਿਕ ਸਥਿਤੀਆਂ ਬਾਰੇ ਜਾਗਰੂਕਤਾ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ, ਰਿਤੂ ਨੇ ਕਿਹਾ ਕਿ ਮਾਨਸਿਕ ਸਿਹਤ ਨਾਲ ਜੁੜਿਆ ਵਿਆਪਕ ਕਲੰਕ, ਸਮਾਜ ਦੇ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਸਹਾਇਤਾ ਪ੍ਰਾਪਤ ਕਰਣ ਦੇ ਤਰੀਕਿਆਂ ਤੋਂ ਅਨਜਾਣ ਬਣਾ ਸਕਦਾ ਹੈ ਜਿਸ ਨਾਲ ਉਹ ਸਮਾਂ ਰਹਿੰਦੇ ਸਿਹਤ ਸੰਭਾਲ ਸਹੂਲਤਾਂ ਨਹੀਂ ਲੈ ਪਾਉਂਦੇ। 
ਮੈਂਟਲ ਹੈਲਥ ਫਾਊਂਡੇਸ਼ਨ, ਆਸਟਰੇਲੀਆ ਦੀ ਪਹਿਲੀ ਮਾਨਸਿਕ ਸਿਹਤ ਸੰਸਥਾ ਹੈ, ਜੋ 1930 ਵਿੱਚ ਮਾਨਸਿਕ ਸਮੱਸਿਆਵਾਂ ਲਈ ਵਿਕਟੋਰੀਅਨ ਕੌਂਸਲ ਵਜੋਂ ਸਥਾਪਤ ਕੀਤੀ ਗਈ ਸੀ। ਇਹ ਸੰਸਥਾ 90 ਸਾਲਾਂ ਤੋਂ ਮਾਨਸਿਕ ਸਿਹਤ ਖੇਤਰ ਦੇ ਵਿੱਚ ਵਿਕਾਸ ਵਿੱਚ ਮੋਹਰੀ ਰਹੀ ਹੈ।

ਰਿਤੂ ਨੇ ਦੱਸਿਆ ਕਿ ਬਹੁ -ਸਭਿਆਚਾਰਕ ਭਾਈਚਾਰਿਆਂ ਦੇ ਬਹੁਤ ਸਾਰੇ ਪਰਵਾਸੀ ਲੋਕ ਮਾਨਸਿਕ ਬਿਮਾਰੀਆਂ ਬਾਰੇ ਜਾਗਰੂਕਤਾ ਅਤੇ ਸੱਭਿਆਚਾਰਕ ਤੌਰ ਤੇ ਢੁਕਵੇਂ ਸਰੋਤਾਂ ਰਾਹੀਂ ਸੇਵਾਵਾਂ ਪਹੁੰਚਾਉਣਾ ਉਸ ਦੇ ਕੰਮ ਦਾ ਹਿੱਸਾ ਹੈ।

"ਕਈ ਵਾਰ ਪ੍ਰਵਾਸ ਦੇ ਤਿੱਖੇ ਕਾਰਨਾਂ ਦੇ ਨਾਲ ਵੀ ਮਾਨਸਿਕ ਸਿਹਤ ਬਹੁਤ ਪ੍ਰਭਾਵਿਤ ਹੁੰਦੀ ਹੈ," ਰਿਤੂ ਨੇ ਕਿਹਾ।
ਅਸੀਂ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਵੱਖ ਨਹੀਂ ਕਰ ਸਕਦੇ ਅਤੇ ਸਾਨੂੰ ਦੋਵਾਂ ਨੂੰ ਬਰਾਬਰ ਧਿਆਨ ਅਤੇ ਦੇਖਭਾਲ ਦੇਣੀ ਚਾਹੀਦੀ ਹੈ
ਰਿਤੂ ਅਨੁਸਾਰ ਕੋਈ ਵਿਅਕਤੀ ਕਿਵੇਂ ਮਹਿਸੂਸ ਕਰਦਾ ਹੈ, ਸੋਚਦਾ ਹੈ, ਵਿਵਹਾਰ ਕਰਦਾ ਹੈ, ਅਤੇ ਹੋਰਨਾਂ ਲੋਕਾਂ ਨਾਲ ਅੰਤਰਕਿਰਿਆ ਕਰਦਾ ਹੈ, ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਲਾਜ਼ਮੀ ਹੈ ਕਿਓਂਕਿ ਮਾਨਸਿਕ ਤਣਾਅ ਤੋਂ ਜੂਝ ਰਹੇ ਲੋਕਾਂ ਦੇ ਚਿਹਰੇ ਤੋਂ ਉਨ੍ਹਾਂ ਦੀ ਸਥਿਤੀ ਨਹੀਂ ਪਹਿਚਾਣੀ ਜਾ ਸਕਦੀ।
Punjabi Mental Health
If you’re not feeling well, it’s important that you talk to a doctor or a mental health organization. Source: Getty Momen RF
"ਕਰੋਨਾਵਾਇਰਸ ਦੁਆਰਾ ਪੈਦਾ ਹੋਈਆਂ ਚੁਣੌਤੀਆਂ, ਪਾਬੰਦੀਆਂ ਤੇ ਬਾਰਡਰ ਬੰਦ ਦਾ ਅਸਰ ਲੋਕਾਂ ਦੇ ਦਿਲ-ਦਿਮਾਗ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਸ ਲਈ ਡਿਪਰੈਸ਼ਨ ਵਰਗੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਹੈ," ਉਸ ਨੇ ਕਿਹਾ।

ਰਿਤੂ ਨੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਨਿੱਕੀਆਂ-ਨਿੱਕੀਆਂ ਸੋਧਾਂ ਕਰਨ ਦੇ ਨਾਲ ਮਾਨਸਿਕ ਸਿਹਤ ਸਮੱਸਿਆ ਨਾਲ ਨਜਿੱਠਣ ਦੇ ਉਪਾਅ ਵੀ ਦੱਸੇ।

ਮਾਨਸਿਕ ਸਿਹਤ ਸਮੱਸਿਆਵਾਂ ਦੀ ਸਹਾਇਤਾ ਅਤੇ ਜਾਣਕਾਰੀ ਪ੍ਰਾਪਤ ਕਰਨ ਲਈ ਪਾਠਕ 1300 224 636 'ਤੇ ਬਿਓਂਡ ਬਲੀਊ , 13 11 14' ਤੇ ਲਾਈਫਲਾਈਨ, 1300 659 467 'ਤੇ ਸੁਸਾਈਡ ਕਾਲ ਬੈਕ ਸਰਵਿਸ ਅਤੇ 1800 55 1800 (25 ਸਾਲ ਦੀ ਉਮਰ ਤੱਕ)' ਤੇ ਕਿਡਜ਼ ਹੈਲਪਲਾਈਨ ਨਾਲ ਸੰਪਰਕ ਕਰ ਸਕਦੇ ਹਨ।

ਹੋਰ ਜਾਨਣ ਲਈ ਰਿਤੂ ਕੁਕਰੇਜਾ ਨਾਲ਼ ਕੀਤੀ ਇਹ ਇੰਟਰਵਿਊ ਸੁਣੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਉਦਾਸੀ ਤੇ ਚਿੰਤਾ ਵਰਗੇ ਸੰਕੇਤਾਂ ਦੀ ਪਛਾਣ ਅਤੇ ਸਮਾਧਾਨ ਬਾਰੇ ਜਾਣੋ | SBS Punjabi