ਲੇਖਾਕਾਰੀ ਫਰਮ ਪ੍ਰਾਈਸ ਵਾਟਰਹਾਊਸ ਕੂਪਰਜ਼ ਦੇ ਇੱਕ ਰਾਸ਼ਟਰੀ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਦੇ 13 ਪ੍ਰਤੀਸ਼ਤ ਕਰਮਚਾਰੀ ਘੱਟ ਅਦਾਇਗੀ ਮਿਲਣ ਨਾਲ ਪ੍ਰਭਾਵਿਤ ਹੁੰਦੇ ਹਨ, ਜਿਸ ਨਾਲ ਕਾਮਿਆਂ ਨੂੰ ਇੱਕ ਸਾਲ ਵਿੱਚ $1.35 ਬਿਲੀਅਨ ਦਾ ਘਾਟਾ ਸਹਿਣਾ ਪੈਂਦਾ ਹੈ।
ਪਰ ਸਿਸਟਮ ਦੁਆਰਾ ਸਭ ਤੋਂ ਵੱਧ ਪ੍ਰਭਾਵਿਤ ਕੁੱਝ ਖਾਸ ਸਮੂਹ ਹਨ ਜੋ ਪਹਿਲਾਂ ਹੀ ਸਥਿਰ ਰੁਜ਼ਗਾਰ ਲੱਭਣ ਲਈ ਸੰਘਰਸ਼ ਕਰ ਰਹੇ ਹਨ।
ਯੂਨੀਅਨਜ਼ ਨਿਊ ਸਾਊਥ ਵੇਲਜ਼ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਇੱਕ ਤਿਹਾਈ ਤੋਂ ਵੱਧ ਕਾਮਿਆਂ ਨੂੰ ਉਹਨਾਂ ਦੇ ਵੀਜ਼ਾ ਕਿਸਮ ਦੇ ਕਾਰਨ ਤੇ ਇੱਕ ਚੌਥਾਈ ਤੋਂ ਵੱਧ ਕਾਮਿਆਂ ਨੂੰ ਉਹਨਾਂ ਦੀ ਕੌਮੀਅਤ ਕਾਰਨ ਘੱਟ ਤਨਖਾਹ ਦਿੱਤੀ ਗਈ ਸੀ ਜਾਂ ਉਹਨਾਂ ਨੂੰ ਘੱਟ ਤਨਖਾਹ ਦੀ ਪੇਸ਼ਕਸ਼ ਕੀਤੀ ਗਈ ਸੀ।
ਯੂਨੀਅਨ ਦੇ ਸਕੱਤਰ ਮਾਰਕ ਮੋਰੇ ਦਾ ਕਹਿਣਾ ਹੈ ਕਿ ਰੁਜ਼ਗਾਰਦਾਤਾ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਪਿਛੋਕੜ ਵਾਲੇ ਕਾਮਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਹੋਰ ਜਾਣਕਾਰੀ ਲਈ ਸਾਡੀ ਇਹ ਆਡੀਓ ਰਿਪੋਰਟ ਸੁਣੋ.....