ਲੱਖਾਂ ਆਸਟ੍ਰੇਲੀਆ ਵਾਸੀਆਂ ਲਈ, ਉਨ੍ਹਾਂ ਦੀ ਤਨਖਾਹ ਉਨ੍ਹਾਂ ਦੇ ਬੌਸ ਦੁਆਰਾ ਨਹੀਂ ਬਦਲੀ ਜਾਂਦੀ, ਬਲਕਿ ਇਸਦਾ ਫੈਸਲਾ ਫੇਅਰ ਵਰਕ ਕਮਿਸ਼ਨ ਦੁਆਰਾ ਕੀਤਾ ਜਾਂਦਾ ਹੈ।
ਸਲਾਨਾ ਉਜਰਤ ਸਮੀਖਿਆ ਅਵਾਰਡ ਉਜਰਤਾਂ ਨੂੰ ਬਦਲਦੀ ਹੈ, ਜੋ ਹਰੇਕ ਨੌਕਰੀ ਅਤੇ ਉਦਯੋਗ ਲਈ ਘੱਟੋ-ਘੱਟ ਭੁਗਤਾਨਯੋਗ ਤਨਖਾਹ ਨੂੰ ਨਿਯੰਤ੍ਰਿਤ ਕਰਦੀ ਹੈ।
ਪਹਿਲੀ ਜੁਲਾਈ ਤੋਂ ਅਵਾਰਡ ਵੇਜ ਅਤੇ ਨਿਊਨਤਮ ਉਜਰਤ ਵਿੱਚ 3.75 ਫੀਸਦੀ ਦਾ ਵਾਧਾ ਹੋਵੇਗਾ।
ਵਰਕਪਲੇਸ ਰਿਲੇਸ਼ਨਜ਼ ਮੰਤਰੀ ਟੋਨੀ ਬਰਕ ਦਾ ਕਹਿਣਾ ਹੈ ਕਿ ਇਹ ਵਰਕਰਾਂ ਦੀ ਜਿੱਤ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।