ਵਿਵਾਦਪੂਰਨ ਆਸਟ੍ਰੇਲੀਅਨ ਬਿਲਡਿੰਗ ਐਂਡ ਕੰਨਸਟਰਕਸ਼ਨ ਕਮਿਸ਼ਨ ਜਾਂ ਏ ਬੀ ਸੀ ਸੀ, ਦੀਆਂ ਤਾਕਤਾਂ ਇਸ ਹਫਤੇ ਤੋਂ ਖਤਮ ਹੋ ਸਕਦੀਆਂ ਹਨ।
ਇਹ ਅਜਿਹੀ ਸੰਸਥਾ ਹੈ ਜਿਸ ਦੀ ਸਥਾਪਨਾ ਕਰਨ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ, ਕੁੱਝ ਫੇਰਬਦਲ ਕਰਨ ਤੋਂ ਬਾਅਦ ਇਸ ਨੂੰ ਮੁੜ ਤੋਂ ਸਥਾਪਿਤ ਕੀਤਾ ਗਿਆ, ਅਤੇ ਇੱਥੋਂ ਤੱਕ ਕਿ ਸਾਲ 2016 ਵਿੱਚ ਇਸ ਨੂੰ ਦੋ ਵਾਰ ਖਤਮ ਕੀਤੇ ਜਾਣ ਦਾ ਫੈਸਲਾ ਵੀ ਕਰਨਾ ਪਿਆ, ਜਿਸ ਵਿੱਚ ਮੈਲਕਮ ਟਰਮਬੁੱਲ ਨੇ ਬਹੁਤ ਥੋੜੇ ਫਰਕ ਨਾਲ ਇਸ ਦਾ ਬਚਾਅ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਸੀ।
ਇਸ ਸੰਸਥਾ ਏ ਬੀ ਸੀ ਸੀ ਦੀ ਸਥਾਪਨਾ ਜੌਹਨ ਹੋਵਾਰਡ ਵਲੋਂ 2000 ਦੇ ਦਹਾਕੇ ਦੌਰਾਨ ਉਸਾਰੀ ਉਦਿਯੋਗ ਵਾਲੇ ਇੱਕ ਰੌਇਲ ਕਮਿਸ਼ਨ ਦੇ ਜਵਾਬ ਵਿੱਚ ਕੀਤੀ ਗਈ ਸੀ।
ਉਦੋਂ ਤੋਂ ਹੀ ਇਸ ਦੀ ਵਰਤੋਂ ਇੱਕ ਰਾਜਨੀਤਕ ਚਾਲ ਵਜੋਂ ਕੀਤੀ ਜਾਂਦੀ ਰਹੀ ਹੈ। ਇਸ ਨੂੰ ਰੱਡ-ਗਿਲਾਰਡ ਸਰਕਾਰ ਵਲੋਂ 2012 ਵਿੱਚ ਰੱਦ ਕਰਨ ਤੋਂ ਬਾਅਦ, ਕਾਫੀ ਬਦਲ ਦਿੱਤਾ ਗਿਆ ਸੀ, ਅਤੇ ਫਿਰ ਸਾਲ 2016 ਵਿੱਚ ਮੈਲਕਮ ਟਰਨਬੁੱਲ ਵਲੋਂ ਇਸ ਨੂੰ ਮੁੜ ਤੋਂ ਸੁਰਜੀਵ ਕਰ ਦਿੱਤਾ ਗਿਆ।
ਕੂਲੀਸ਼ਨ ਵਲੋਂ ਇਸ ਸੰਸਥਾ ਦਾ ਲਗਾਤਾਰ ਸਮਰਥਨ ਕੀਤਾ ਜਾ ਰਿਹਾ ਹੈ।
ਯੂਨਿਅਨਸ ਦਾ ਮੰਨਣਾ ਹੈ ਕਿ ਇਸ ਬਿਲਡਿੰਗ ਰੈਗੂਲੇਟਰ ਕਾਰਨ ਬਹੁਤ ਸਾਰੇ ਕਾਮਿਆਂ ਨੂੰ ਇਨਸਾਫ ਨਹੀਂ ਮਿਲ ਸਕਿਆ ਹੈ।
ਆਸਟ੍ਰੇਲੀਅਨ ਕਾਂਊਂਸਲ ਆਫ ਟਰੇਡ ਯੂਨਿਅਨਸ ਦੇ ਪ੍ਰਧਾਨ ਮਿਚੈਲ ਓ’ਨੀਲ ਦਾ ਕਹਿਣਾ ਹੈ ਕਿ ਏ ਬੀ ਸੀ ਸੀ ਸਿਆਸਤ ਦੀ ਭੇਂਟ ਚੜ੍ਹਦਾ ਰਿਹਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।