SKIP TO MAIN CONTENT

ਆਸਟ੍ਰੇਲੀਆ ਵਿੱਚ ਅੱਧੇ ਤੋਂ ਵੱਧ ਬੱਚੇ ਰਹਿ ਸਕਦੇ ਹਨ ਤੈਰਾਕੀ ਦੀ ਸਿਖਲਾਈ ਤੋਂ ਵਾਂਝੇ

Swimming teacher and children at a Melbourne pool November 20 2023 SBS.jpg
Source: SBS / SBS

ਚਿੰਤਾਜਨਕ ਗਿਣਤੀ ਵਿੱਚ ਬੱਚੇ ਆਸਟ੍ਰੇਲੀਆ ਦੀ ਤੈਰਾਕੀ ਸਿਖਲਾਈ ਕਲਾਸਾਂ ਵਿੱਚ ਦਾਖਲ ਨਹੀਂ ਹੋ ਰਹੇ ਹਨ, ਕਿਉਂਕਿ ਉਹਨਾਂ ਦੇ ਮਾਪੇ ਸੋਚਦੇ ਹਨ ਕਿ ਉਹ ਬਹੁਤ ਛੋਟੇ ਹਨ। ਇੱਕ ਨਵੀਂ ਮੁਹਿੰਮ ਦਾ ਉੱਦੇਸ਼ ਪੂਲ ਵਿੱਚ ਜਾਣ ਵਾਲੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਨੂੰ ਵਧਾਉਣਾ ਹੈ। ਜਦਕਿ ਇੱਕ ਜਾਂਚ ਇਹ ਵੀ ਸਬੂਤ ਪੇਸ਼ ਕਰਦੀ ਹੈ ਕਿ ਤੈਰਾਕੀ ਦੀ ਸਿਖਲਾਈ ਦੀ ਲਾਗਤ ਵੀ ਇੱਕ ਰੁਕਾਵਟ ਸਾਬਤ ਹੋ ਰਹੀ ਹੈ।

Published

Updated

By Tys Occhiuzzi

Presented by Paras Nagpal

Source: SBS

Skip to podcast episode content

ਚਿੰਤਾਜਨਕ ਗਿਣਤੀ ਵਿੱਚ ਬੱਚੇ ਆਸਟ੍ਰੇਲੀਆ ਦੀ ਤੈਰਾਕੀ ਸਿਖਲਾਈ ਕਲਾਸਾਂ ਵਿੱਚ ਦਾਖਲ ਨਹੀਂ ਹੋ ਰਹੇ ਹਨ, ਕਿਉਂਕਿ ਉਹਨਾਂ ਦੇ ਮਾਪੇ ਸੋਚਦੇ ਹਨ ਕਿ ਉਹ ਬਹੁਤ ਛੋਟੇ ਹਨ। ਇੱਕ ਨਵੀਂ ਮੁਹਿੰਮ ਦਾ ਉੱਦੇਸ਼ ਪੂਲ ਵਿੱਚ ਜਾਣ ਵਾਲੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਨੂੰ ਵਧਾਉਣਾ ਹੈ। ਜਦਕਿ ਇੱਕ ਜਾਂਚ ਇਹ ਵੀ ਸਬੂਤ ਪੇਸ਼ ਕਰਦੀ ਹੈ ਕਿ ਤੈਰਾਕੀ ਦੀ ਸਿਖਲਾਈ ਦੀ ਲਾਗਤ ਵੀ ਇੱਕ ਰੁਕਾਵਟ ਸਾਬਤ ਹੋ ਰਹੀ ਹੈ।

ਮੈਲਬੌਰਨ ਦੇ ਇਸ ਤੈਰਾਕੀ ਸਕੂਲ ਵਿੱਚ ਚਾਰ ਸਾਲਾ ਜੁੜਵਾ ਚੇਜ਼ ਅਤੇ ਸਿੰਥੀਆ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਹੈ।

ਉਹ ਇੱਕ ਮਹੱਤਵਪੂਰਨ ਸਮੂਹ ਦਾ ਹਿੱਸਾ ਹਨ, ਛਾਲਾਂ ਮਾਰਦੇ ਹਨ ਅਤੇ ਤੈਰਨਾ ਸਿੱਖਦੇ ਹਨ।

ਇਹਨਾਂ ਪਾਠਾਂ ਨੇ ਸਿਰਫ਼ ਉਹਨਾਂ ਦੀ ਹੀ ਨਹੀਂ ਸਗੋਂ ਉਨ੍ਹਾਂ ਦੀ ਮਾਂ ਚੈਰੀ ਲੀ ਦੀ ਵੀ ਪ੍ਰਵਾਨਗੀ ਪ੍ਰਾਪਤ ਕੀਤੀ ਹੈ।

ਵਾਟਰ ਸੇਫਟੀ ਗਰੁੱਪ AUSTSWIM ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਅੱਧੇ ਤੋਂ ਵੱਧ ਬੱਚੇ ਸਿਖਲਾਈ ਵਿੱਚ ਦਾਖਲ ਨਹੀਂ ਹਨ।

ਸਵਿਮ ਆਸਟ੍ਰੇਲੀਆ ਦੁਆਰਾ ਸੰਕਲਿਤ ਕੀਤਾ ਗਿਆ ਡੇਟਾ ਦਿਖਾਉਂਦਾ ਹੈ ਕਿ ਪੰਜ ਵਿੱਚੋਂ ਦੋ ਪਰਿਵਾਰਾਂ ਦੇ ਬੱਚੇ ਤੈਰਾਕੀ ਦੀ ਸਿਖਲਾਈ ਹਾਸਿਲ ਨਹੀਂ ਕਰ ਰਹੇ ਹਨ ਕਿਉਂਕਿ ਮਾਪੇ ਮੰਨਦੇ ਹਨ ਕਿ ਉਨ੍ਹਾਂ ਦੇ ਬੱਚੇ ਤੈਰਾਕੀ ਕਰਨ ਲਈ ਬਹੁਤ ਛੋਟੇ ਹਨ।

ਇਸਦੇ ਬਾਵਜੂਦ, ਅੱਧੇ ਤੋਂ ਵੱਧ ਮਾਤਾ-ਪਿਤਾ ਨੂੰ ਆਪਣੇ ਬੱਚੇ ਦੇ ਪਾਣੀ ਵਿੱਚ ਮੁਸੀਬਤ ਤੋਂ ਬਚਣ ਦੇ ਹੁਨਰਾਂ 'ਤੇ ਭਰੋਸਾ ਨਹੀਂ ਹੁੰਦਾ।

ਰਹਿਣ-ਸਹਿਣ ਦੀ ਵੱਧ ਰਹੀ ਲਾਗਤ ਦਾ ਵੀ ਇਸ ਸਿਖਲਾਈ ਤੇ ਅਸਰ ਪੈ ਰਿਹਾ ਹੈ, ਦਸਾਂ ਵਿੱਚੋਂ ਚਾਰ ਮੰਨਦੇ ਹਨ ਕਿ ਤੈਰਾਕੀ ਦੇ ਪਾਠ ਬਹੁਤ ਮਹਿੰਗੇ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  ਤੇ ਸੁਣੋ। ਸਾਨੂੰ  ਫੇਸਬੁੱਕ  ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now