ਪੋਰਟ ਅਗਸਟਾ, ਦੱਖਣੀ ਆਸਟ੍ਰੇਲੀਆ ਦਾ ਇੱਕ ਛੋਟਾ ਸ਼ਹਿਰ ਹੈ ਜੋ ਐਡੀਲੇਡ ਤੋਂ 300 ਕਿਲੋਮੀਟਰ ਦੀ ਦੂਰੀ ਉੱਤੇ ਹੈ।
ਹਾਲ ਹੀ ਵਿੱਚ ਉਥੇ ਸਥਾਪਿਤ ਕੀਤਾ ਗਿਆ ਇੱਕ ਵੱਡਾ ਕੰਧ-ਚਿੱਤਰ (ਮਿਊਰਲ) ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ।
ਪੋਰਟ ਅਗਸਟਾ ਤੋਂ ਕੌਂਸਲਰ ਸਨੀ ਸਿੰਘ ਇਸ ਮਿਊਰਲ ਦੀ ਸਥਾਪਤੀ ਲਈ ਯਤਨਸ਼ੀਲ ਸਨ।
ਹੁਣ ਸਥਾਨਿਕ ਕੌਂਸਲ ਦੇ ਸਹਿਯੋਗ ਨਾਲ਼ ਇਸਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ।




