ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
ਐਸ ਬੀ ਐਸ ਦੀ ‘ਬਰਿੰਗ ਏ ਪਲੇਟ’ ਸੀਰੀਜ਼ 'ਚ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਬਹੁ-ਪੱਖੀ ਸਖਸ਼ੀਅਤ ਨਿੰਮੀ ਬੇਦੀ

ਨਿੰਮੀ ਬੇਦੀ, ਐਸ ਬੀ ਐਸ ਦੇ ਪ੍ਰੋਗਰਾਮ 'ਬਰਿੰਗ ਏ ਪਲੇਟ' ਦੌਰਾਨ । Credit: SBS (Bring A Plate)
21 ਸਾਲ ਨਿਊਜ਼ੀਲੈਂਡ ਵਿੱਚ ਬਿਤਾਉਣ ਮਗਰੋਂ ਪ੍ਰਵਾਸ ਕਰ ਕੇ ਆਸਟ੍ਰੇਲੀਆ ਆਏ ਪੰਜਾਬੀ ਮੂਲ ਦੇ ਨਿੰਮੀ ਬੇਦੀ ਇਕ ਬਹੁ-ਪੱਖੀ ਸ਼ਖਸੀਅਤ ਹਨ। ਇੱਕ ਅਧਿਆਪਕ, ਕਮਿਊਨਿਟੀ ਐਡਵਾਈਜ਼ਰ ਅਤੇ ਟੈਲੀਵਿਜ਼ਨ ਕਲਾਕਾਰ ਦੇ ਨਾਲ-ਨਾਲ ਹੋਰ ਕਈ ਖੇਤਰਾਂ ਵਿੱਚ ਮੁਹਾਰਤ ਰੱਖਣ ਵਾਲੇ ਨਿੰਮੀ ਬੇਦੀ ਨੇ ਹਾਲ ਹੀ ਵਿੱਚ ਐਸ ਬੀ ਐਸ ਦੇ ਵਿਸ਼ੇਸ਼ ਪ੍ਰੋਗਰਾਮ ‘ਬਰਿੰਗ ਏ ਪਲੇਟ’ ਵਿੱਚ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਕੀਤੀ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਜਿੱਥੇ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ ਹਨ, ਉੱਥੇ ਨਾਲ ਹੀ ਭਾਈਚਾਰੇ ਦੇ ਉਮਰਦਰਾਜ ਲੋਕਾਂ ਤੇ ਨੌਜਵਾਨ ਪੀੜੀ ਨੂੰ ਖਾਸ ਸੁਨੇਹੇ ਵੀ ਦਿੱਤੇ ਹਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਇੰਟਰਵਿਊ..
Share






