ਇੱਕ ਪ੍ਰੋਫੈਸ਼ਨਲ ਨਾਟੀ ਇੰਟਰਪ੍ਰੇਟਰ ਭਾਵ ਕਿ ਪੇਸ਼ੇਵਰ ਅਨੁਵਾਦਕ ਜਾਂ ਤਰਜ਼ਮਾਨ ਦੀ ਸਹੀ ਚੋਣ ਤੁਹਾਡੀ ਸਰੀਰਕ ਜਾਂਚ ਅਤੇ ਇਲਾਜ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ ਜਦਕਿ ਅੰਗਰੇਜ਼ੀ ਭਾਸ਼ਾ ਤੋਂ ਪੰਜਾਬੀ ਜਾਂ ਕਿਸੇ ਹੋਰ ਜ਼ੁਬਾਨ ਵਿੱਚ ਕੀਤਾ ਗਿਆ ਅਧੂਰਾ ਜਾਂ ਗਲਤ ਤਰਜ਼ਮਾ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ। ਇਹ ਕਹਿਣਾ ਹੈ ਸਿਡਨੀ ਤੋਂ ਪ੍ਰੋਫੈਸ਼ਨਲ ਨਾਟੀ ਇੰਟਰਪ੍ਰੇਟਰ ਸ਼ਿਵਾਲੀ ਵਰਮਾ ਦਾ।
ਪਿਛਲੇ ਕਰੀਬ 12 ਵਰ੍ਹਿਆਂ ਤੋਂ ਸਿਹਤ ਖੇਤਰ ਵਿੱਚ ਇੱਕ ਪੇਸ਼ੇਵਰ ਅਨੁਵਾਦਕ ਵਜੋਂ ਕੰਮ ਕਰ ਰਹੀ ਸ਼ਿਵਾਲੀ ਵਰਮਾ ਨੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਬੇਸ਼ੱਕ ਅਜੋਕੇ ਸਮੇਂ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਤਰਜਮੇ ਵਾਲੀਆਂ ਅਨੇਕਾਂ ਤਕਨਾਲੋਜੀਆਂ ਉਪਲਬਧ ਹਨ ਪਰ ਇਹ ਇਨਸਾਨੀ ਵਿਵੇਕ ਦਾ ਬਦਲ ਨਹੀਂ ਬਣ ਸਕਦੀਆਂ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ..
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।




