ਆਸਟ੍ਰੇਲੀਆ ਵਿੱਚ ਹਰ ਸਾਲ ‘ਪਲੈਨੇਟ ਆਰਕ’ ਨਾਂ ਦੀ ਸੰਸਥਾ ਵਲੋਂ ਰਾਸ਼ਟਰੀ ਰੁੱਖ ਦਿਵਸ ਮਨਾਇਆ ਜਾਂਦਾ ਹੈ।
ਇਸ ਦਿਵਸ ਮੌਕੇ ਦੇਸ਼ ਭਰ ਵਿੱਚ ਜੁਲਾਈ ਮਹੀਨੇ ਦੇ ਅਖ਼ੀਰਲੇ ਐਤਵਾਰ ਨੂੰ ਕੌਂਸਲਾਂ ਵਲੋਂ ਆਸਟ੍ਰੇਲੀਆ ਦੇ ਜੱਦੀ ਰੁੱਖ ਲਗਾਏ ਜਾਂਦੇ ਹਨ।
30 ਜੁਲਾਈ ਨੂੰ ਮਨਾਏ ਜਾਣ ਵਾਲੇ ਰਾਸ਼ਟਰੀ ਰੁੱਖ ਦਿਵਸ ਵਿੱਚ ਇਸ ਵਾਰ ਸਿਡਨੀ ਤੋਂ 'ਸਿੰਘਜ਼ ਸੋਸ਼ਲ ਮੋਟਰਸਾਈਕਲ ਕਲੱਬ' ਵੀ ਹਿੱਸਾ ਲੈ ਰਿਹਾ ਹੈ।
ਕਲੱਬ ਦੇ ਮੈਂਬਰ ਰੁਪਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਜਿੰਨ੍ਹਾਂ ਜ਼ਰੂਰੀ ਰੁੱਖ ਲਗਾਉਣਾ ਹੈ ਉਹਨਾਂ ਹੀ ਜ਼ਰੂਰੀ ਇਹ ਜਾਣਕਾਰੀ ਰੱਖਣਾ ਵੀ ਹੈ ਕਿ ਕਿਹੜੀ ਕਿਸਮ ਦੇ ਰੁੱਖ ਆਸਟ੍ਰੇਲੀਆ ਵਿੱਚ ਲਗਾਏ ਜਾਂਦੇ ਹਨ।

ਉਹਨਾਂ ਭਾਈਚਾਰੇ ਨੂੰ ਵੀ ਸੱਦਾ ਦਿੱਤਾ ਕਿ ਉਹ ਜਿਹੜੇ ਵੀ ਸ਼ਹਿਰ ਵਿੱਚ ਰਹਿੰਦੇ ਹਨ, ਉੱਥੋਂ ਦੀ ਕੌਂਸਲ ਨਾਲ ਗੱਲਬਾਤ ਕਰਨ ਅਤੇ ਇਸ ਨੇਕ ਮੁਹਿੰਮ ਵਿੱਚ ਯੋਗਦਾਨ ਪਾਉਣ।
ਰੁਪਿੰਦਰ ਸਿੰਘ ਨਾਲ ਕੀਤੀ ਗਈ ਪੂਰੀ ਗੱਲਬਾਤ ਸੁਣਨ ਲਈ ਇਸ ਆਡੀਓ ਉੱਤੇ ਕਲਿੱਕ ਕਰੋ…




