ਕੋਵਿਡ-19 ਦੇ ਨਵੇਂ ਵੇਰੀਐਂਟਸ ਵਿਰੁੱਧ ਬੇਅਸਰ ਸਾਬਿਤ ਹੋ ਸਕਦੀ ਹੈ ਵੈਕਸੀਨ ਸੁਰੱਖਿਆ

DNA Virus Wide

DNA Infection. Concept. 3D Render Source: Variants of Covid-19 - Getty Images

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਯੂਰਪ ਵਿੱਚ ਕਰੋਨਵਾਇਰਸ ਦੇ ਮਾਮਲਿਆਂ ਵਿੱਚ ਤਿੰਨ ਗੁਣਾ ਵਾਧਾ ਦੇਖਣ ਨੂੰ ਮਿਲਿਆ ਹੈ, ਜੋ ਕਿ ਵਿਸ਼ਵ ਪੱਧਰ 'ਤੇ ਹੋਣ ਵਾਲੀਆਂ ਸਾਰੀਆਂ ਲਾਗਾਂ ਦਾ ਲਗਭਗ ਅੱਧਾ ਹਿੱਸਾ ਹੈ। ਇਸ ਖੇਤਰ ਵਿੱਚ ਹਸਪਤਾਲ ਭਰਤੀਆਂ ਦੀ ਦਰ ਵੀ ਦੁੱਗਣੀ ਹੋ ਗਈ ਹੈ। ਵਿਗਿਆਨੀ ਨਵੀਂਆਂ ਓਮਈਕ੍ਰੋਨ ਕਿਸਮਾਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ।


ਵਿਗਿਆਨੀ ਕੋਵਿਡ-19 ਦੀਆਂ ਨਵੀਆਂ ਕਿਸਮਾਂ ਵਿੱਚ ਅਚਾਨਕ ਵਾਧੇ ਉੱਤੇ ਚਿੰਤਤ ਹਨ ਕਿਉਂਕਿ ਇਹ ਟੀਕਾਕਰਨ ਦੀ ਸੁਰੱਖਿਆ ਤੋਂ ਬਚਣ ਦੀ ਸਮਰੱਥਾ ਰੱਖਦੇ ਹਨ।

ਨਵੇਂ ਓਮੀਕ੍ਰੋਨ ਰੂਪ ਬੀ ਏ.4 ਅਤੇ ਬੀ ਏ.5, ਜੋ ਕਿ ਅਲਫ਼ਾ ਅਤੇ ਡੈਲਟਾ ਨਾਲੋਂ ਹਲਕੇ ਲੱਛਣਾਂ ਵਾਲੇ ਪ੍ਰਤੀਤ ਹੁੰਦੇ ਹਨ, ਅਜੇ ਵੀ ਅਮਰੀਕਾ ਵਰਗੇ ਦੇਸ਼ਾਂ ਲਈ ਚਿੰਤਾ ਦਾ ਕਾਰਨ ਬਣੇ ਹੋਏ ਹਨ, ਜਿੱਥੇ ਲਾਗ ਦੇ ਮਾਮਲਿਆਂ ਵਿੱਚ ਅਜੇ ਵੀ ਵਾਧਾ ਹੋ ਰਿਹਾ ਹੈ।

ਅਮਰੀਕਾ ਵਿੱਚ 65 ਪ੍ਰਤੀਸ਼ਤ ਮਾਮਲੇ ਕੋਵਿਡ ਦੀ ਬੀ ਏ.5 ਕਿਸਮ ਨਾਲ ਜੁੜੇ ਹੋਏ ਹਨ, ਅਤੇ ਹੋਰ 16 ਪ੍ਰਤੀਸ਼ਤ ਮਾਮਲੇ ਬੀ ਏ.4 ਕਿਸਮ ਨਾਲ ਸਬੰਧਤ ਦੱਸੇ ਜਾ ਰਹੇ ਹਨ।

ਈਸਟ ਐਂਗਲੀਆ ਯੂਨੀਵਰਸਿਟੀ ਦੇ ਇੱਕ ਮੈਡੀਕਲ ਸਕੂਲ ਦੇ ਪ੍ਰੋਫੈਸਰ ਪਾਲ ਹੰਟਰ, ਦਾਅਵਾ ਕਰਦੇ ਹਨ ਕਿ ਬੀ ਏ.5 ਵੀ ਕੋਰੋਨਵਾਇਰਸ ਦਾ ਤਣਾਅਪੂਰਨ ਵੇਰੀਐਂਟ ਹੈ। 

ਲਾਗ ਦੇ ਮਾਮਲਿਆਂ ਵਿੱਚ ਵਾਧੇ ਕਾਰਨ ਅਮਰੀਕਾ ਦੇ ਵੱਖ-ਵੱਖ ਰਾਜਾਂ ਅਤੇ ਇਲਾਕਿਆਂ ਵਿੱਚ ਹਸਪਤਾਲ ਭਰਤੀਆਂ ਅਤੇ ਮੌਤਾਂ ਵਿੱਚ ਵੀ ਵਾਧਾ ਹੋਇਆ ਹੈ।

ਵ੍ਹਾਈਟ ਹਾਊਸ ਵੀ ਆਮ ਲੋਕਾਂ ਨੂੰ ਸੁਚੇਤ ਕਰਨ ਲਈ ਹੋਰ ਉਪਰਾਲੇ ਕਰ ਰਿਹਾ ਹੈ।

ਲਾਸ ਐਂਜਲਸ ਕਾਉਂਟੀ ਦੇ ਸਿਹਤ ਨਿਰਦੇਸ਼ਕ ਬਾਰਬਰਾ ਫੇਰਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਚੇਤਾਵਨੀ ਦਿੱਤੀ ਸੀ ਕਿ ਜੇਕਰ ਮਹੀਨੇ ਦੇ ਅੰਤ ਤੱਕ ਮੌਜੂਦਾ ਹਸਪਤਾਲ ਭਰਤੀਆਂ ਦਾ ਰੁਝਾਨ ਜਾਰੀ ਰਹਿੰਦਾ ਹੈ, ਤਾਂ ਲਾਜ਼ਮੀ ਮਾਸਕ ਪਹਿਨਣਾ ਮੁੜ ਲਾਗੂ ਕੀਤਾ ਜਾ ਸਕਦਾ ਹੈ।

ਐਡਿਨਬਰਗ ਯੂਨੀਵਰਸਿਟੀ ਵਿੱਚ ਮਹਾਂਮਾਰੀ ਵਿਗਿਆਨੀ ਪ੍ਰੋਫੈਸਰ, ਮਾਰਕ ਵੂਲਹਾਊਸ, ਦਾ ਕਹਿਣਾ ਹੈ ਕਿ ਹਾਲਾਂਕਿ ਨਵੇਂ ਵੇਰੀਐਂਟਸ ਦੇ ਲੱਛਣ ਗੰਭੀਰ ਨਹੀਂ ਜਾਪਦੇ, ਪਰ ਚੌਕਸ ਰਹਿਣਾ ਜ਼ਰੂਰੀ ਹੈ ਕਿਉਂਕਿ ਇਹ ਵਧੇਰੇ ਛੂਤਕਾਰੀ ਹਨ।

ਟੈਸਟਿੰਗ ਪੱਧਰ ਘੱਟ ਹੋਣ ਦੇ ਬਾਵਜੂਦ ਪਿਛਲੇ ਪੰਜ ਹਫ਼ਤਿਆਂ ਵਿੱਚ ਵਿਸ਼ਵ ਪੱਧਰ 'ਤੇ ਕੋਵਿਡ-19 ਮਾਮਲਿਆਂ ਵਿੱਚ ਵਾਧਾ ਹੋਇਆ ਹੈ।

ਵਿਸ਼ਵ ਸਿਹਤ ਸੰਗਠਨ ਨੇ ਸਲਾਹ ਦਿੱਤੀ ਹੈ ਕਿ ਓਮਾਈਕ੍ਰੋਨ ਵੇਰੀਐਂਟ ਬੀ ਏ.5 ਪੂਰੇ ਯੂਰਪ ਵਿੱਚ ਲਾਗ ਦੇ ਫੈਲਾਅ ਦਾ ਕਾਰਨ ਬਣ ਰਿਹਾ ਹੈ। 

ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਉਨ੍ਹਾਂ ਦੇ ਯੂਰਪੀਅਨ ਖੇਤਰ ਦੇ 53 ਦੇਸ਼ਾਂ ਨੇ ਪਿਛਲੇ ਹਫਤੇ ਲਗਭਗ 3 ਮਿਲੀਅਨ ਨਵੇਂ ਕੋਰੋਨਾਵਾਇਰਸ ਮਾਮਲੇ ਦਰਜ ਕੀਤੇ ਹਨ, ਅਤੇ ਕਿਹਾ ਕਿ ਵਾਇਰਸ ਹਰ ਹਫ਼ਤੇ ਲਗਭਗ 3,000 ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਪੰਜ ਸਾਲ ਤੋਂ ਵੱਧ ਉਮਰ ਦੇ ਬਾਲਗਾਂ ਨੂੰ ਦੂਜੀ ਬੂਸਟਰ ਖੁਰਾਕ ਲੈਣ ਦੀ ਸਲਾਹ ਦਿੱਤੀ ਹੈ।

ਇਸਦੇ ਨਾਲ-ਨਾਲ ਘਰਾਂ ਅੰਦਰ ਅਤੇ ਜਨਤਕ ਆਵਾਜਾਈ 'ਤੇ ਮਾਸਕ ਪਹਿਨਣ ਅਤੇ ਬੰਦ ਥਾਵਾਂ 'ਤੇ ਹਵਾਦਾਰੀ ਨੂੰ ਬਿਹਤਰ ਬਣਾਉਣ ਦਾ ਵੀ ਸੁਝਾਅ ਦਿੱਤਾ ਗਿਆ ਹੈ।

ਸ਼੍ਰੀ ਵੂਲਹਾਊਸ ਦਾ ਕਹਿਣਾ ਹੈ ਕਿ ਇਹ ਮਹੱਤਵਪੂਰਨ ਹੈ ਕਿ ਯੂ-ਕੇ ਦੇ ਲੋਕ ਕੋਵਿਡ-19 ਨੂੰ ਸਰਦੀਆਂ ਦੇ ਮੌਸਮ ਦਾ ਵਾਇਰਸ ਨਾ ਸਮਝਣ।

ਸ੍ਰੀ ਹੰਟਰ ਦਾ ਦਾਅਵਾ ਹੈ ਕਿ ਹਸਪਤਾਲ ਭਰਤੀਆਂ ਵਿੱਚ ਵਾਧਾ ਲੋਕਾਂ ਵੱਲੋਂ ਲਾਗ ਦੇ ਸੰਕ੍ਰਮਣ ਬਾਰੇ ਅਣਜਾਣ ਹੋਣ ਦਾ ਨਤੀਜਾ ਹੈ।  

ਉਨ੍ਹਾਂ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਕੋਵਿਡ ਦੇ ਅੰਕੜੇ ਦਰਸਾਉਂਦੇ ਹਨ ਕਿ ਬੀ ਏ.5 ਵੇਰੀਐਂਟ ਕਾਰਨ ਲਾਗ ਦੇ ਮਾਮਲਿਆਂ ਵਿੱਚ ਹੋ ਰਿਹਾ ਵਾਧਾ ਸਿਖਰ 'ਤੇ ਹੈ।

ਵਿਸ਼ਵ ਸਿਹਤ ਸੰਗਠਨ ਨੇ ਬੀ ਏ 2.75 ਨਾਮਕ ਓਮੀਕ੍ਰੋਨ ਦੇ ਇੱਕ ਹੋਰ ਉਪ-ਵਰਗ ਦੀ ਖੋਜ ਕੀਤੀ ਹੈ, ਜੋ ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਵਿੱਚ ਦੇਖਿਆ ਗਿਆ ਸੀ।

ਦੋ ਵਿਗਿਆਨੀ, ਸ੍ਰੀ ਵੂਲਹਾਊਸ ਅਤੇ ਸ੍ਰੀ ਹੰਟਰ ਦਾ ਮੰਨਣਾ ਹੈ ਕਿ ਨਵੀਂ ਕਿਸਮ ਬਾਰੇ ਅਜੇ ਕੋਈ ਫੈਸਲਾ ਕਰਨਾ ਜਲਦਬਾਜ਼ੀ ਹੈ।

ਸ਼੍ਰੀ ਵੂਲਹਾਊਸ ਦਾ ਕਹਿਣਾ ਹੈ ਕਿ ਇਸਦਾ ਮੁਲਾਂਕਣ ਕਰਨ ਲਈ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਲਾਗ ਦੀ ਨਵੀਂ ਕਿਸਮ ਹੋਰ ਫੈਲ ਸਕਦੀ ਹੈ।

ਯੂਰਪ ਲਈ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਨਿਰਦੇਸ਼ਕ, ਡਾ. ਹੈਂਸ ਹੈਨਰੀ ਪੀ. ਕਲੂਗ, ਨੇ ਸਿਹਤ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਭਾਵਿਤ ਸਮਾਜਿਕ ਰੁਕਾਵਟਾਂ, ਜਿਵੇਂ ਕਿ ਸਿਹਤ ਕਰਮਚਾਰੀਆਂ ਦੀ ਗੈਰਹਾਜ਼ਰੀ ਅਤੇ ਜ਼ਿਆਦਾ ਬੋਝ ਵਾਲੀਆਂ ਸਿਹਤ ਪ੍ਰਣਾਲੀਆਂ ਨੂੰ ਘੱਟ ਕਰਨ ਲਈ ਨੀਤੀਆਂ ਅਪਣਾ ਕੇ ਤੁਰੰਤ ਕਾਰਵਾਈ ਕਰਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਕੋਵਿਡ-19 ਦੇ ਨਵੇਂ ਵੇਰੀਐਂਟਸ ਵਿਰੁੱਧ ਬੇਅਸਰ ਸਾਬਿਤ ਹੋ ਸਕਦੀ ਹੈ ਵੈਕਸੀਨ ਸੁਰੱਖਿਆ | SBS Punjabi