ਹੁਣ ਤੋਂ, ਹਰੇਕ ਪੇਰੈਂਟ ਵੀਜ਼ਾ ਅਰਜੀ ਨੂੰ ਪਰਥ ਦੇ ਵੀਜ਼ਾ ਸੈਂਟਰ ਵਿੱਚ ਹੀ ਸਿੱਧਾ ਦਾਖਲ ਕਰਨਾ ਹੋਵੇਗਾ। ਬੇਸ਼ਕ ਸੁਨਣ ਵਿੱਚ ਇਹ ਆਮ ਜਿਹਾ ਹੀ ਲਗਦਾ ਹੈ ਪਰ ਕਰਕਸ ਮਾਈਗ੍ਰੇਸ਼ਨ ਦੇ, ਇਮੀਗ੍ਰੇਸ਼ਨ ਲਾਇਰ ਅਤੇ ਮਾਈਗ੍ਰੇਸ਼ਨ ਏਜੈਂਟ ਕਰਿਸ ਆਹਨ ਦਾ ਕਹਿਣਾ ਹੈ ਕਿ ਇਸ ਨਾਲ ਸਾਰਾ ਪਰੋਸੈਸ ਥੋੜਾ ਹੋਰ ਗੁੰਝਲਦਾਰ ਹੋ ਜਾਵੇਗਾ।
ਅਰਜੀਆਂ ਦੀਆਂ ਫੀਸਾਂ ਵਿੱਚ ਵੀ ਤਕਰੀਬਨ 2% ਦਾ ਵਾਧਾ ਕੀਤਾ ਜਾ ਰਿਹਾ ਹੈ। ਜਿਹੜੇ ਮਾਪੇ ਵੀਸਾ ਸਬਕਲਾਸ 173 ਅਧੀਨ ਅਰਜੀਆਂ ਦੇਣਗੇ, ਹੁਣ 2,540 ਡਾਲਰਾਂ ਦੀ ਬਜਾਏ 2,595 ਡਾਲਰ ਭਰਨਗੇ। ਇਸੇ ਤਰਾਂ ਬਾਕੀ ਦੀਆਂ ਸਬਕਲਾਸਾਂ 143 ਪਰਮਾਨੈਂਟ ਕਾਂਨਟਰੀਬਿਊਟਰੀ ਪੇਰੇਂਟ ਵੀਜ਼ਾ, ਸਬਕਲਾਸ 884 ਟੈਂਪਰੇਰੀ ਏਜਡ ਪੇਰੇਂਟ ਕਾਂਟਰੀਬਿਊਟਰੀ ਵੀਜ਼ਾ ਆਦਿ ਨੂੰ ਵੀ ਹੁਣ ਵਧੀਆਂ ਹੋਈਆਂ ਫੀਸਾਂ ਭਰਨੀਆਂ ਪੈਣਗੀਆਂ। ਕਰਿਸ ਆਹਨ ਦਾ ਇਹ ਵੀ ਕਹਿਣਾ ਹੈ ਕਿ ਬੇਸ਼ਕ ਜਿਹੜੇ ਮਾਪੇ ਮਹਿੰਗੇ ਕਾਂਟਰੀਬਿਊਟਰੀ ਵੀਜ਼ੇ ਵਾਲੇ ਰਸਤੇ ਰਾਹੀਂ ਹੀ ਆਉਣਾ ਚਾਹੁੰਦੇ ਹਨ, ਉਹਨਾਂ ਨੂੰ ਵੀ ਲੰਬੀ ਉਡੀਕ ਤੋਂ ਬਾਅਦ ਹੀ ਵੀਜ਼ਾ ਮਿਲਿਆ ਕਰੇਗਾ।
ਆਹਨ ਦੀ ਵੀਜ਼ਾ ਅਜੈਂਸੀ ਵਿੱਚ ਪੇਰੇਂਟ ਵੀਜ਼ਿਆਂ ਸਬੰਧੀ ਪੁੱਛਗਿਛ ਕਰਨ ਲਈ ਬਹੁਤ ਜਿਆਦਾ ਫੋਨ ਆਉੇਣੇ ਸ਼ੁਰੂ ਹੋ ਗਏ ਹਨ। ਅਤੇ ਇਹ ਪੁੱਛਗਿਛ ਕਰਨ ਵਾਲਿਆਂ ਨੂੰ ਜਿਆਦਾ ਫਿਕਰ ਸਰਕਾਰ ਵਲੋਂ ਕਾਂਟਰੀਬਿਊਟਰੀ ਵੀਜ਼ੇ ਲਈ ਆਮਦਨ ਨੂੰ ਦੁੱਗਣਾ ਕਰਨ ਬਾਬਤ ਹੀ ਹੈ। ਬਹੁਤਿਆਂ ਨੂੰ ਕਾਹਲੀ ਹੈ ਕਿ ਉਹ ਅਗਲੇ ਹੋਣ ਵਾਲੇ ਬਦਲਾਵਾਂ ਤੋਂ ਪਹਿਲਾਂ ਪਹਿਲਾਂ ਹੀ ਆਪਣੀਆਂ ਅਰਜ਼ੀਆਂ ਦਾਖਲ ਕਰ ਦੇਣ।

Source: Getty Images
ਇਸੇ ਤਰਾਂ ਅਕੇਸ਼ੀਆ ਮਾਈਗ੍ਰੇਸ਼ਨ ਤੋਂ ਸੀਨੀਅਰ ਮਾਈਗ੍ਰੇਸ਼ਨ ਏਜੇਂਟ ਹਨ ਨਾਤਾਲੀਆ ਖੋਦਾਨ ਅਤੇ ਇਹਨਾਂ ਕੋਲੇ ਵੀ ਪੇਰੇਂਟ ਵੀਜ਼ਾ ਅਰਜੀਆਂ ਦੀ ਭਰਮਾਰ ਹੀ ਲੱਗ ਗਈ ਹੈ। ਇਹ ਵੀ ਸੋਚਦੀ ਹੈ ਕਿ ਆਣ ਵਾਲੇ ਸਮੇਂ ਵਿੱਚ ਪੇਰੇਂਟ ਵੀਜ਼ਾ ਕੈਟੇਗਰੀ ਵਿੱਚ ਹੋਰ ਬਦਲਾਅ ਕੀਤੇ ਜਾ ਸਕਦੇ ਹਨ।
ਮਾਪਿਆਂ ਲਈ 30 ਤੋਂ 50 ਸਾਲਾਂ ਦੀ ਉਡੀਕ ਕਰਨੀ ਕੋਈ ਸੋਖਾਲਾ ਕੰਮ ਨਹੀਂ ਹੈ। ਕਿਉਂਕਿ ਕਾਂਟਰੀਬਿਊਟਰੀ ਪੇਰੇਂਟ ਵੀਜ਼ਾ ਕੈਟੇਗਰੀ, ਜਿਸ ਵਿੱਚ ਵੀਜ਼ਾ ਜਲਦ ਮਿਲਣ ਦੀ ਉਮੀਦ ਹੁੰਦੀ ਹੈ, ਲਈ ਵੀ ਹੁਣ ਖਰਚੇ ਕਾਫੀ ਵਧਾ ਦਿੱਤੇ ਗਏ ਹਨ, ਇਸ ਕਰਕੇ ਖੋਦਾਨ ਦੇ ਬਹੁਤ ਸਾਰੇ ਕਲਾਇੰਟਸ ਹੁਣ ਦੋਹਾਂ ਵਿੱਚੋਂ ਆਪਣੇ ਇੱਕੋ ਮਾਪੇ ਨੂੰ ਹੀ ਇੱਥੇ ਆਸਟ੍ਰੇਲੀਆ ਸੱਦ ਰਹੇ ਹਨ।

Source: Pixabay
ਕਈ ਘੱਟ ਉਮਰ ਦੇ ਉਹਨਾਂ ਮਾਪਿਆਂ, ਜਿਨਾਂ ਨੇ ਵੀਜ਼ਾ ਤੇਜੀ ਨਾਲ ਹਾਸਲ ਕਰਨ ਵਾਸਤੇ ਸਕਿਲਡ ਮਾਈਗ੍ਰੇਸ਼ਨ, ਇੰਪਲਾਇਰ ਨੋਮੀਨੇਸ਼ਨ ਜਾਂ ਰੀਜਨਸ ਸਪੋਂਸਰਡ ਵਾਲੀ ਕੈਟੇਗਰੀ ਵਿੱਚ ਹੀ ਅਰਜੀਆਂ ਭਰ ਦਿੱਤੀਆਂ ਸਨ, ਲਈ ਵੀ ਹੁਣ ਕੰਮ ਔਖਾ ਹੋਇਆ ਜਾਪਦਾ ਹੈ ਕਿਉਂਕਿ ਇਹਨਾਂ ਕੈਟੇਗਰੀਆਂ ਲਈ ਵੀ ਉਮਰ ਦੀ ਸੀਮਾ 50 ਤੋਂ ਘਟਾ ਕੇ ਹੁਣ 45 ਕਰ ਦਿੱਤੀ ਗਈ ਹੈ। ਬਹੁਤ ਸਾਰੇ ਮਾਪਿਆਂ ਕੋਲ ਹੁਣ ਵੀਜ਼ੀਟਰ ਵੀਜ਼ੇ ਉੱਤੇ ਆਉਣਾ ਹੀ ਇੱਕ ਰਸਤਾ ਬਚਿਆ ਹੈ ਪਰ ਉਸ ਵਿੱਚ ਵੀ ਉਹਨਾਂ ਲੋਕਾਂ ਲਈ ਮੁਸ਼ਕਲ ਹੋ ਰਹੀ ਹੈ ਜੋ ਕਿ ਸੰਸਾਰ ਦੇ ਉਸ ਇਲਾਕੇ ਵਿੱਚ ਰਹ ਰਹੇ ਹਨ ਜਿਥੇ ਪੁਰ ਸਕੂਨ ਅਮਨ ਅਮਾਨ ਨਹੀਂ ਹੈ।
ਇਰਾਨ ਦੀ ਜਨਮੀ ਹੋਈ ਮਰੀਅਮ ਨੇ ਆਪਣੇ ਮਾਪਿਆਂ ਨੂੰ ਇੱਥੇ ਬੁਲਾਉਣ ਬਾਰੇ ਕਦੀ ਨਹੀਂ ਸੀ ਸੋਚਿਆ ਪਰ, ਪਿਛਲੇ ਦੋ ਸਾਲਾਂ ਦੌਰਾਨ ਉਸ ਦੇ ਮਾਪਿਆਂ ਦਾ ਦੋ ਵਾਰ ਵੀਜ਼ੀਟਰ ਵੀਜ਼ਾ ਰਿਜੈਕਟ ਹੋ ਜਾਣ ਕਾਰਨ ਹੁਣ ਮਰਿਅਮ ਆਪਣੀ ਮਾਂ ਲਈ ਕਾਂਟਰੀਬਿਊਟਰੀ ਪੇਰੇਂਟ ਵੀਜ਼ੇ ਤਹਿਤ ਅਪਲਾਈ ਕਰਨ ਬਾਰੇ ਸੋਚਣ ਤੇ ਮਜਬੂਰ ਹੋ ਗਈ ਹੈ।
ਸਾਲ 2017-18 ਦੌਰਾਨ ਆਸਟ੍ਰੇਲੀਅਨ ਸਰਕਾਰ ਨੇ 1500 ਨਾਨ ਕਾਂਟਰੀਬਿਊਟਰੀ ਅਤੇ 7,715 ਕਾਂਟਰੀਬਿਊਟਰੀ ਪੇਰੇਂਟ ਵੀਜ਼ਾ ਵਾਸਤੇ ਪ੍ਰਵਾਸ ਪ੍ਰਦਾਨ ਕਰਨੀ ਹੈ। ਅਤੇ ਇਹਨਾਂ ਵਾਸਤੇ ਆਹਨ ਸਲਾਹ ਦਿੰਦੇ ਹਨ ਕਿ ਆਪਣੀਆਂ ਅਰਜੀਆਂ ਨੂੰ ਜਿਨਾਂ ਚੰਗੀ ਤਰਾਂ ਹੋ ਸਕੇ ਉਨਾਂ ਜਿਆਦਾ ਸਹੀ ਤਰੀਕੇ ਨਾਲ ਭਰੋ ਤਾਂ ਕਿ ਕੋਈ ਸਮਾਂ ਅਜਾਈ ਨਾ ਚਲਾ ਜਾਵੇ।
If you need help in your language, contact the Translating and Interpreting Service by calling 13 14 50.