ਗਿਜੇਟ ਫਾਊਂਡੇਸ਼ਨ ਦੁਆਰਾ ਕੀਤੇ ਗਏ 'ਪੈਰੀਨੇਟਲ ਸੱਪੋਰਟ ਸਰਵਿਸ' ਨਾਮਕ ਇੱਕ ਸਰਵੇਖਣ ਅਨੁਸਾਰ ਨਵੇਂ ਮਾਪੇ ਅਕਸਰ ਕਹਿੰਦੇ ਹਨ ਕਿ ਬੱਚੇ ਹੋਣ ਤੋਂ ਬਾਅਦ, ਉਨ੍ਹਾਂ ਨੂੰ ਸਾਂਭਣ ਵੇਲੇ ਆਉਂਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਵਧੇਰੇ ਸਹਾਇਤਾ ਦੀ ਲੋੜ ਹੈ - ਤੇ ਖਾਸ ਕਰਕੇ ਪ੍ਰਵਾਸੀ ਇੱਥੇ ਮੌਜੂਦ ਵਿਕਲਪਾਂ ਤੋਂ ਅਨਜਾਣ ਮਹਿਸੂਸ ਕਰਦੇ ਹਨ।
ਸਰਵੇਖਣ ਅਨੁਸਾਰ ਮਾਪੇ ਬਣਨ ਤੋਂ ਬਾਅਦ ਔਖੇਆਈ ਮਹਿਸੂਸ ਕਰਨਾ ਨਵੇਂ ਮਾਪਿਆਂ 'ਚ ਆਮ ਵੇਖਣ ਨੂੰ ਮਿਲਦਾ ਹੈ। ਇਹ ਡੇਟਾ ਗਿਜੇਟ ਫਾਊਂਡੇਸ਼ਨ ਦੁਆਰਾ ਕਮਿਸ਼ਨ ਕੀਤੇ 508 ਮਾਪਿਆਂ ਦੇ ਇੱਕ ਸਰਵੇਖਣ ਤੋਂ ਸਾਹਮਣੇ ਆਇਆ ਹੈ ।
ਡੇਟਾ ਦਰਸਾਉਂਦਾ ਹੈ ਕਿ ਜ਼ਿਆਦਾਤਰ ਆਸਟ੍ਰੇਲੀਆਈ ਮਾਪਿਆਂ ਕੋਲ ਨਵ ਜੰਮੇ ਬੱਚੇ ਦੀ ਸਾਂਭ ਵੇਲੇ ਮਜ਼ਬੂਤ ਸਪੋਰਟ ਨੈੱਟਵਰਕ ਨਹੀਂ ਹੈ, ਮਤਲਬ ਕਿ ਉਹ ਸਹਾਇਤਾ ਲਈ ਦੂਜੇ ਮਾਪਿਆਂ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਹਨ।
ਇਸ ਬਾਰੇ ਮੈਲਬੌਰਨ ਦੇ ਡਾਕਟਰ ਜ਼ੀਸ਼ਨ ਅਕਰਮ ਦਾ ਕੀਹਣਾ ਹੈ ਕਿ ਆਸਟ੍ਰੇਲੀਆ 'ਚ ਇਸ ਨਾਲ ਜੂਝਣ ਲਈ ਵਿਕਲਪ ਮੌਜੂਦ ਨੇ ਤੇ ਨਵੇਂ ਮਾਪਿਆਂ ਨੂੰ ਇੰਨ੍ਹਾਂ ਸੇਵਾਵਾਂ ਦੀ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ।
ਪ੍ਰੈਗਨੈਂਸੀ ਐਂਡ ਚਾਈਲਡ ਬਰਥ ਜਰਨਲ ਵਿੱਚ ਪ੍ਰਕਾਸ਼ਿਤ ਖੋਜ ਦਰਸਾਉਂਦੀ ਹੈ ਕਿ ਪੈਰੀਨੇਟਲ ਮਾਨਸਿਕ ਸਿਹਤ ਵਿਕਾਰ ਬਹੁਤ ਜ਼ਿਆਦਾ ਪ੍ਰਚਲਤ ਹੈ ਅਤੇ ਦੁਨੀਆ ਭਰ ਵਿੱਚ 20 ਪ੍ਰਤੀਸ਼ਤ ਔਰਤਾਂ ਹੀ ਇਸ ਬਾਰੇ ਰਿਪੋਰਟ ਕਰਦੀਆਂ ਹਨ।
ਗਿਜੇਟ ਫਾਊਂਡੇਸ਼ਨ ਤੋਂ ਕਲੀਨਿਕਲ ਟੀਮ ਲੀਡਰ ਅਮੇਲੀਆ ਵਾਕਰ ਦਾ ਕਹਿਣਾ ਹੈ ਕਿ 56 ਪੈਰੀਨੇਟਲ, ਪੇਰੈਂਟਿੰਗ ਅਤੇ ਮਾਨਸਿਕ ਸਿਹਤ ਸੰਸਥਾਵਾਂ ਨੇ ਮਾਪਿਆਂ ਨੂੰ ਸਹਾਇਤਾ ਲੱਭਣ ਵਿੱਚ ਮਦਦ ਕਰਨ ਲਈ ਇੱਕ ਔਨਲਾਈਨ ਸਹਾਇਤਾ ਸਾਧਨ ਵਿੱਚ ਸੰਯੁਕਤ ਬਲ ਬਣਾਏ ਹਨ।
ਲੋਕ Gidget Foundation ਨੂੰ 1300 851 758 'ਤੇ ਸਿੱਧਾ ਕਾਲ ਕਰ ਸਕਦੇ ਹਨ।
ਇਸ ਸਬੰਧਿਤ ਵਿਸਥਾਰਿਤ ਵੇਰਵੇ ਜਾਨਣ ਲਈ ਇਹ ਰਿਪੋਰਟ ਸੁਣੋ: