ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
‘ਕਾਰਡੀਐਕ ਅਰੈਸਟ’ ਦੇ ਖਤਰਿਆਂ ਅਤੇ ਬਚਾਅ ਬਾਰੇ ਨਵੀਂ ਖੋਜ ਦੇ ਖੁਲਾਸੇ

Close up of man is heart attack Source: Moment RF / boonchai wedmakawand/Getty Images
ਆਸਟ੍ਰੇਲੀਆ ਵਿੱਚ ਹਰ ਸਾਲ, ਹਜ਼ਾਰਾਂ ਲੋਕ ਦਿਲ ਦੀ ਧੜਕਣ ਬੰਦ ਹੋ ਜਾਣ ਦਾ ਅਨੁਭਵ ਕਰਦੇ ਹਨ, ਜਦੋਂ ਬਿਨਾਂ ਕਿਸੇ ਚੇਤਾਵਨੀ ਦੇ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇੱਕ ਸਟੱਡੀ ਮੁਤਾਬਿਕ 95 ਫੀਸਦ ਲੋਕਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ। ਖੋਜਕਾਰਾਂ ਨੇ ਅਜਿਹੇ ‘ਆਸਟ੍ਰੇਲੀਅਨ ਲੋਕਲ ਗਵਰਨਮੈਂਟ ਏਰੀਆਜ਼’ (ਸਥਾਨਕ ਸਰਕਾਰੀ ਖੇਤਰਾਂ) ਦੀ ਸ਼ਨਾਖਤ ਕੀਤੀ ਹੈ ਜਿੱਥੇ ਦਿਲ ਦੀ ਧੜਕਣ ਬੰਦ ਹੋ ਜਾਣ ਦੇ ਮਾਮਲਿਆਂ ਦੀ ਔਸਤ ਸਭ ਤੋਂ ਵੱਧ ਹੈ ਅਤੇ ਸੀਪੀਆਰ ਦੀ ਦਰ ਸਭ ਤੋਂ ਘੱਟ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਇੱਕ ਟੀਚਾਗਤ ਵਿਦਿਅਕ ਦ੍ਰਿਸ਼ਟੀਕੋਣ ਦੀ ਲੋੜ ਹੈ ਕਿਉਂਕਿ ਜਦੋਂ ਮੌਕੇ ’ਤੇ ਮੌਜੂਦ ਲੋਕਾਂ ਦੁਆਰਾ ਸੀ-ਪੀ-ਆਰ ਦਿੱਤਾ ਜਾਂਦਾ ਹੈ ਤਾਂ ਬਚਾਅ ਦੀ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ।
Share