ਹਾਨਾਹ ਪਿਲਚਰ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਬੱਚਿਆਂ ਦੀ ਅਧਿਆਪਿਕਾ ਵਾਲੀ ਆਪਣੀ ਨੌਕਰੀ ਨੂੰ ਬਹੁਤ ਪਸੰਦ ਕਰਦੀ ਹੈ ਪਰ ਘੱਟ ਤਨਖਾਹ ਅਤੇ ਵਧਦੀਆਂ ਕੀਮਤਾਂ ਕਾਰਨ ਉਸ ਲਈ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ।
ਪਿਛਲੇ 30 ਸਾਲਾਂ ਵਿੱਚ ਪਹਿਲੀ ਵਾਰ ਨਿਊਜ਼ੀਲੈਂਡ ‘ਚ ਇੰਨੀ ਮਹਿੰਗਾਈ ਹੋਈ ਹੈ, ਜਿਸ ਪਿਛਲਾ ਇੱਕ ਕਾਰਨ ਪੈਟਰੋਲ ਦੀਆਂ ਕੀਮਤਾਂ ਦਾ ਵਧਣਾ ਵੀ ਹੈ।
ਹਾਲਾਂਕਿ ਨਿਊਜ਼ੀਲੈਂਡ ਸਰਕਾਰ ਨੇ ਕੁੱਝ ਥੋੜੇ ਸਮੇਂ ਦੇ ਉਪਾਅ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਈਂਧਨ ਦੀਆਂ ਕੀਮਤਾਂ ‘ਤੇ ਸਬਸਿਡੀ ਦੇਣਾ ਅਤੇ ਜਨਤਕ ਆਵਾਜਾਈ ਦੀ ਲਾਗਤ ਨੂੰ ਅੱਧਾ ਕਰਨਾ ਪਰ ਫਿਰ ਵੀ ਉਹ ਭੋਜਨ-ਕੀਮਤਾਂ ਬਾਰੇ ਕੁਝ ਖ਼ਾਸ ਨਹੀਂ ਕਰ ਸਕਦੇ।
ਵੈਲਿੰਗਟਨ ਨੂੰ ਘਰ ਖਰੀਦਣ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਘੱਟ ਕਿਫਾਇਤੀ ਸ਼ਹਿਰਾਂ ਵਿੱਚੋਂ ਇੱਕ ਹੈ।
ਕਿਰਾਏਦਾਰਾਂ ਲਈ ਵੀ ਤਸਵੀਰ ਚਿੰਤਾਜਨਕ ਹੈ ਕਿਉਂਕਿ ਕਿਰਾਏ ਵਿੱਚ ਪਿਛਲੇ ਸਾਲ 12 ਫੀਸਦ ਵਾਧਾ ਹੋਇਆ ਹੈ।
ਖ਼ਰਚਿਆਂ ਨਾਲ ਨਜਿੱਠਣ ਲਈ ਹਾਨਾਹ ਪਿਲਚਰ ਕੁੱਝ ਹੋਰ ਲੋਕਾਂ ਨਾਲ ਘਰ ਸਾਂਝਾ ਕਰ ਰਹੀ ਹੈ।
ਕ੍ਰਿਸ ਡਾਈ ਅਤੇ ਉਸ ਦੇ ਪਰਿਵਾਰ ਨੇ ਕੁੱਝ ਮਹੀਨੇ ਪਹਿਲਾਂ ਹੀ ਬ੍ਰਿਸਬੇਨ ਜਾਣ ਦਾ ਫੈਸਲਾ ਕੀਤਾ ਸੀ। ਮਿਸਟਰ ਡਾਈ ਪੇਸ਼ੇ ਵਜੋਂ ਇੱਕ ਬਿਲਡਰ ਹਨ।
ਆਪਣੇ ਖੁਦ ਦਾ ਘਰ ਹੋਣ ਦੇ ਬਾਵਜੂਦ ਅਤੇ ਵੈਲਿੰਗਟਨ ਵਿੱਚ ਕਾਫੀ ਚੰਗੀਆਂ ਤਨਖਾਹਾਂ ਕਮਾਉਣ ਦੇ ਬਾਵਜੂਦ, ਉਹ ਅਤੇ ਉਸਦੀ ਪਤਨੀ ਕਾਫੀ ਸੰਘਰਸ਼ ਵਾਲ਼ੇ ਪੜ੍ਹਾਅ ਵਿੱਚੋਂ ਲੰਘ ਰਹੇ ਹਨ। ਜ਼ਿਆਦਾ ਜਾਣਕਾਰੀ ਲਈ ਆਡੀਓ ਰਿਪੋਰਟ ਸੁਣੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।




