ਖਬਰਾਂ ਫਟਾਫੱਟ: ਰਾਜਵਿੰਦਰ ਸਿੰਘ 'ਤੇ ਕਤਲ ਦੋਸ਼ ਬਾਰੇ ਅਜੇ ਕੋਈ ਫੈਸਲਾ ਨਹੀਂ, ਸੁਨੀਤਾ ਵਿਲੀਅਮਜ਼ ਦੀ ਧਰਤੀ 'ਤੇ ਵਾਪਸੀ ਅਤੇ ਹੋਰ ਖ਼ਬਰਾਂ

Top News of the Week in Punjabi.jpg

Top news of the week. Credit: AAP / Mick Tsikas / Dinesh Joshi / Keegan Barber/NASA

ਇਸ ਹਫ਼ਤੇ ਦੀਆਂ ਵੱਡੀਆਂ ਕੌਮਾਂਤਰੀ, ਆਸਟ੍ਰੇਲੀਅਨ ਅਤੇ ਭਾਰਤ ਦੀਆਂ ਖ਼ਬਰਾਂ ਨਾਲ ਪੇਸ਼ ਹੈ ਵੀਕਲੀ ਨਿਊਜ਼ ਰੈਪ। ਰਾਜਵਿੰਦਰ ਸਿੰਘ ਉੱਪਰ ਲੱਗੇ ਕਤਲ ਦੇ ਦੋਸ਼ ਬਾਰੇ ਜਿਊਰੀ ਫੈਸਲਾ ਨਹੀਂ ਕਰ ਸਕੀ ਹੈ। 9 ਮਹੀਨੇ ਬਾਅਦ ਸੁਨੀਤਾ ਵਿਲੀਅਮਜ਼ ਅਤੇ ਬੁੱਚ ਦੀ ਧਰਤੀ 'ਤੇ ਵਾਪਸੀ ਹੋਈ ਹੈ ਅਤੇ ਨਾਲ ਹੀ ਪੰਜਾਬ ਦਾ ਰੁੱਖ ਕਰਾਂਗੇ ਜਿੱਥੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਬੈਰੀਕੇਡ ਹਟਾਏ ਜਾਣ ਤੋਂ ਬਾਅਦ ਕਿਸਾਨ ਰੋਸ ਵਿੱਚ ਆ ਗਏ ਹਨ। ਇਸ ਤੋਂ ਇਲਾਵਾ ਹੋਰ ਕਿਹੜੀਆਂ ਨੇ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ, ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...



  1. ਗਠਜੋੜ ਨੇ ਪੁਸ਼ਟੀ ਕੀਤੀ ਹੈ ਕਿ ਉਹ ਫਾਰਮਾ ਸਿਊਟਿਕਲ ਬੇਨੀਫਿਟਸ ਸਕੀਮ ਯਾਨੀ PBS 'ਤੇ ਸੂਚੀਬੱਧ ਦਵਾਈਆਂ ਦੀ ਕੀਮਤ ਘਟਾਉਣ ਲਈ ਲੇਬਰ ਦੀ ਵਚਨਬੱਧਤਾ ਦੇ ਨਾਲ ਮੇਲ ਕਰੇਗਾ।
  2. ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨੀ ਮਾਹਿਰ ਆਗਾਮੀ ਅਮਰੀਕੀ-ਰੂਸ ਵਾਰਤਾ ਵਿੱਚ ਸ਼ਾਮਲ ਹੋਣਗੇ।
  3. ਟੋਆਹ ਕੋਰਡਿੰਗਲੀ ਦੀ ਹੱਤਿਆ ਦੇ ਦੋਸ਼ ਹੇਠ ਰਾਜਵਿੰਦਰ ਸਿੰਘ 'ਤੇ ਕਤਲ ਦੇ ਮੁਕੱਦਮੇ ਦੀ ਇੱਕ ਜਿਊਰੀ ਨੂੰ ਕਿਸੇ ਫੈਸਲੇ 'ਤੇ ਪਹੁੰਚਣ ਵਿੱਚ ਅਸਮਰੱਥ ਹੋਣ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ।
  4. NASA ਦੇ ਦੋ ਐਸਟਰੌਨਾਟ ਬੁੱਚ ਅਤੇ ਸੁਨੀਤਾ ਆਖਿਰਕਾਰ ਬੁੱਧਵਾਰ ਨੂੰ ਧਰਤੀ ‘ਤੇ ਵਾਪਸ ਆ ਗਏ, ਜਿਸ ਨਾਲ ਉਨ੍ਹਾਂ ਦੀ ਨੌਂ ਮਹੀਨੇ ਲੰਬੀ ਮਿਸ਼ਨ ਯਾਤਰਾ ਸਮਾਪਤ ਹੋਈ।
  5. ਸ਼ੰਭੂ ਤੇ ਖਨੌਰੀ ਬਾਰਡਰਾਂ ਉਪਰੋਂ ਮੋਰਚੇ ਹਟਾਉਣ ਮਗਰੋਂ ਕਿਸਾਨਾਂ ਅੰਦਰ ਰੋਸ ਦੀ ਲਹਿਰ ਫੈਲ ਗਈ ਹੈ।
ਵਧੇਰੇ ਜਾਣਕਾਰੀ ਲਈ ਸੁਣੋ ਇਹ ਖਬਰਨਾਮਾ.....

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand