ਗੰਭੀਰ ਟ੍ਰੈਫਿਕ ਅਪਰਾਧਾਂ ਕਰਕੇ ਪਾਸਪੋਰਟ, ਆਸਟ੍ਰੇਲੀਅਨ ਜਾਂ ਕੈਨੇਡੀਅਨ ਵੀਜ਼ਾ ਲਈ ਹੋ ਸਕਦੀ ਹੈ ਮਨਾਹੀ: ਪੰਜਾਬ ਪੁਲਿਸ

Administrative Appeals Tribunal

Source: Supplied

ਪੰਜਾਬ ਪੁਲਿਸ, ਲੁਧਿਆਣਾ ਜ਼ਿਲ੍ਹੇ ਵਿੱਚ ਸੜਕ ਨਿਯਮਾਂ ਨੂੰ ਲਾਗੂ ਕਰਨ ਲਈ ਇੱਕ ਨਵੀਂ ਪਹੁੰਚ ਅਪਣਾ ਰਹੀ ਹੈ। ਪੁਲਿਸ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਗੰਭੀਰ ਟ੍ਰੈਫਿਕ ਅਪਰਾਧਾਂ ਦੇ ਕਾਰਣ ਕੁਝ ਲੋਕਾਂ ਦੀਆਂ ਪਾਸਪੋਰਟ ਅਤੇ ਵੀਜ਼ਾ ਲੈਣ ਦੀ ਸੰਭਾਵਨਾਵਾਂ ਉੱਤੇ ਅਸਰ ਪੈ ਸਕਦਾ ਹੈ। ਪੇਸ਼ ਹੈ ਇਸ ਬਾਰੇ ਗੁਰਦੇਵ ਸਿੰਘ, ਸਹਾਇਕ ਕਮਿਸ਼ਨਰ ਪੁਲਿਸ (ਟ੍ਰੈਫਿਕ), ਲੁਧਿਆਣਾ ਨਾਲ਼ ਕੀਤੀ ਇਹ ਗੱਲਬਾਤ...


ਲੁਧਿਆਣਾ ਪੁਲਿਸ ਜ਼ਿਲ੍ਹੇ ਵਿੱਚ ਟ੍ਰੈਫਿਕ ਦੀ ਉਲੰਘਣਾ ਦੀ ਵੱਧ ਰਹੀ ਸਮੱਸਿਆ ਨੂੰ ਰੋਕਣ ਲਈ ਇੱਕ ਨਵੀਂ ਮੁਹਿੰਮ ਚਲਾਈ ਹੈ।

ਨਵੇਂ ਨਿਯਮ ਦੇ ਅਨੁਸਾਰ, ਸੰਗੀਨ ਟ੍ਰੈਫਿਕ ਜੁਰਮ ਕਰਨ ਵਾਲਿਆਂ ਲਈ ਪਾਸਪੋਰਟ ਲੈਣ ਵੇਲ਼ੇ ਜਾਂ ਨਵਿਆਓਣ ਵੇਲ਼ੇ ਸਮੱਸਿਆ ਆ ਸਕਦੀ ਹੈ। 

ਐਸ ਬੀ ਐਸ ਪੰਜਾਬੀ ਨਾਲ਼ ਇੱਕ ਇੰਟਰਵਿਊ ਵਿੱਚ, ਗੁਰਦੇਵ ਸਿੰਘ, ਸਹਾਇਕ ਕਮਿਸ਼ਨਰ ਪੁਲਿਸ (ਟ੍ਰੈਫਿਕ), ਲੁਧਿਆਣਾ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲ਼ੇ ਉਹ ਲੋਕ ਜਿੰਨ੍ਹਾਂ ਉੱਤੇ ਐਫ ਆਈ ਆਰ ਹੋਈ ਹੈ, ਇਸ ਨਿਯਮ ਨਾਲ਼ ‘ਬੁਰੀ ਤਰਾਂਹ ਪ੍ਰਭਾਵਿਤ’ ਹੋ ਸਕਦੇ ਹਨ।
Gurdev Singh, ACP (Traffic), Ludhiana was awarded Chief Minister's Medal for meritorious services in 2019.
Gurdev Singh, ACP (Traffic), Ludhiana was awarded Chief Minister's Medal for meritorious services in 2019. Source: Supplied
ਏ ਸੀ ਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਇਨ੍ਹਾਂ ਸਾਰੇ ਅਪਰਾਧੀਆਂ ਨੂੰ ਇੱਕ ਡਿਜੀਟਲ ਡਾਟਾਬੇਸ ਵਿੱਚ ਸੂਚੀਬੱਧ ਕਰ ਰਹੀ ਹੈ।

"ਇਹ ਜਾਣਕਾਰੀ ਆਸਟ੍ਰੇਲੀਆ ਅਤੇ ਕੈਨੇਡਾ ਵਰਗੇ ਦੇਸ਼ਾਂ ਦੇ ਵੀਜ਼ਾ ਅਧਿਕਾਰੀਆਂ ਨਾਲ਼ ਅਕਸਰ ਸਾਂਝੀ ਕੀਤੀ ਜਾਂਦੀ ਹੈ,” ਉਨ੍ਹਾਂ ਕਿਹਾ। 

“ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਹੋੜ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ ਮੁਹਿੰਮ ਜ਼ਰੀਏ ਅਸੀਂ ਟ੍ਰੈਫਿਕ ਦੀ ਉਲੰਘਣਾ ਨੂੰ ਘਟਾਉਣ ਵਿੱਚ ਕਾਮਯਾਬ ਹੋਵਾਂਗੇ।”

ਸ਼੍ਰੀ ਸਿੰਘ ਨੇ ਕਿਹਾ ਕਿ ਨਵਾਂ ਫੈਸਲਾ ਲੋਕਾਂ ਨੂੰ ਟਰੈਫਿਕ ਨਿਯਮਾਂ ਨੂੰ ਗੰਭੀਰਤਾ ਨਾਲ਼ ਲੈਣ ਲਈ 'ਉਤਸ਼ਾਹਤ ਜਾਂ ਮਜਬੂਰ' ਕਰੇਗਾ।

ਉਨ੍ਹਾਂ ਇਸ ਫ਼ੈਸਲੇ ਪਿੱਛੋਂ ਪੁਲਿਸ ਵਿੱਚ 'ਸੰਭਾਵੀ ਰਿਸ਼ਵਤਖੋਰੀ' ਦੇ ਦੋਸ਼ਾਂ ਤੋਂ ਵੀ ਇਨਕਾਰ ਕੀਤਾ ਹੈ। 

ਇਸ ਸਬੰਧੀ ਪੂਰੀ ਗੱਲਬਾਤ ਸੁਨਣ ਲਈ ਉੱਪਰ ਦਿੱਤੇ ਆਡੀਓ ਲਿੰਕ ਉਤੇ ਕ੍ਲਿਕ ਕਰੋ....
Visa denied
Source: Wikimedia commons
Listen to SBS Punjabi Monday to Friday at 9 pm. Follow us on Facebook and Twitter.

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਗੰਭੀਰ ਟ੍ਰੈਫਿਕ ਅਪਰਾਧਾਂ ਕਰਕੇ ਪਾਸਪੋਰਟ, ਆਸਟ੍ਰੇਲੀਅਨ ਜਾਂ ਕੈਨੇਡੀਅਨ ਵੀਜ਼ਾ ਲਈ ਹੋ ਸਕਦੀ ਹੈ ਮਨਾਹੀ: ਪੰਜਾਬ ਪੁਲਿਸ | SBS Punjabi