ਸਿਡਨੀ ਦੇ ਇੱਕ ਸਕੂਲ ਵਿੱਚ ਇੱਕ 14-ਸਾਲਾ ਸਿੱਖ ਵਿਦਿਆਰਥੀ ਵੱਲੋਂ ਕਥਿਤ ਤੌਰ 'ਤੇ ਇੱਕ 16-ਸਾਲਾ ਵਿਦਿਆਰਥੀ ਨੂੰ ਕਿਰਪਾਨ ਨਾਲ਼ ਜ਼ਖ਼ਮੀ ਕਰਨ ਤੋਂ ਬਾਅਦ ਨਿਊ ਸਾਊਥ ਵੇਲਜ਼ ਸਿਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਕਿਸੇ ਵੀ ਕਿਸਮ ਦਾ ਚਾਕੂ ਲਿਆਉਣ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ।
ਇਸ ਫ਼ੈਸਲੇ ਪਿੱਛੋਂ ਆਸਟ੍ਰੇਲੀਆ ਵਿੱਚ ਸਕੂਲਾਂ ਵਿੱਚ ਕਿਰਪਾਨ ਲੈਕੇ ਆਉਣ ਦੀ ਇਜਾਜ਼ਤ 'ਤੇ ਕਾਫੀ ਕਿੰਤੂ-ਪਰੰਤੂ ਹੋ ਰਿਹਾ ਹੈ।
ਨਿਊ ਸਾਊਥ ਵੈਲਜ਼ ਦੀ ਮੁੱਖ ਮੰਤਰੀ ਨੇ ਪਹਿਲਾਂ ਦਿੱਤੇ ਬਿਆਨ ਵਿੱਚ ਕਿਹਾ ਸੀ ਉਹ ਹੈਰਾਨ ਹਨ ਕਿ ਕੁਝ ਵਿਦਿਆਰਥੀ ਸਕੂਲਾਂ 'ਚ 'ਚਾਕੂ' ਲੈਕੇ ਆ ਸਕਦੇ ਹਨ।
ਆਸਟ੍ਰੇਲੀਆ ਦਾ ਸਿੱਖ ਭਾਈਚਾਰਾ ਸਰਕਾਰ ਦੇ ਇਸ ਫੈਸਲੇ ਤੋਂ ਕਾਫੀ ਨਾਰਾਜ਼ ਹੈ ਜਿਸ ਤਹਿਤ ਉਨ੍ਹਾਂ ਵੱਲੋਂ ਹੁਣ ਸਾਂਝੇ ਤੌਰ ਉਤੇ ਸਮਾਜਿਕ ਅਤੇ ਕਾਨੂੰਨੀ ਪੈਰਵੀ ਦੀ ਗੱਲਾਂ ਕੀਤੀਆਂ ਜਾ ਰਹੀਆਂ ਹਨ।

A file photo of NSW Minister for Education Sarah Mitchell and Premier Gladys Berejiklian. Source: AAP
ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਨੁਮਾਇੰਦਗੀ ਵਿੱਚ ਕੱਲ ਸ਼ਾਮ ਸਿਖਿਆ ਮੰਤਰੀ ਸਾਰਾਹ ਮਿਸ਼ੈਲ ਨਾਲ਼ ਗੱਲਬਾਤ ਵੀ ਕੀਤੀ ਗਈ ਹੈ।
ਇਸ ਮੀਟਿੰਗ ਵਿੱਚ ਭਾਈਚਾਰੇ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਨੂੰ ਸਿੱਖ ਭਾਈਚਾਰੇ ਲਈ ਕਿਰਪਾਨ ਦੀ ਅਹਿਮੀਅਤ ਦੇ ਚਲਦਿਆਂ ਇਸ ਬੈਨ ਨੂੰ ਹਟਾਉਣ ਲਈ ਅਪੀਲ ਕੀਤੀ।
ਨਾਲ਼ ਹੀ ਇਸ ਗੱਲ ਉੱਤੇ ਵੀ ਨਾਰਾਜ਼ਗੀ ਪ੍ਰਗਟਾਈ ਗਈ ਕਿ ਇਹ ਫੈਸਲਾ ਲੈਣ ਵੇਲ਼ੇ ਸਰਕਾਰ ਵੱਲੋਂ ਭਾਈਚਾਰੇ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ।
ਇਸਤੋਂ ਇਲਾਵਾ ਸਿੱਖ ਬੱਚਿਆਂ ਨੂੰ ਆਪਣੀ ਵੱਖਰੀ ਦਿੱਖ ਦੇ ਚਲਦਿਆਂ ਸਕੂਲਾਂ ਵਿੱਚ ਆਓਂਦੀਆਂ ਚੁਣੌਤੀਆਂ ਖਾਸ ਕਰ ਨਸਲੀ ਵਿਤਕਰੇ ਅਤੇ 'ਬੁੱਲੀਇੰਗ' ਬਾਰੇ ਵੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ।

Members of the Sikh community celebrating Vaisakhi in April 2018 in Sydney. Source: ASA/SBS Punjabi
ਯੂਨਾਇਟੇਡ ਸਿਖਸ ਦੇ ਗੁਰਵਿੰਦਰ ਸਿੰਘ, ਟਰਬਨਜ਼ 4 ਆਸਟ੍ਰੇਲੀਆ ਦੇ ਅਮਰ ਸਿੰਘ ਅਤੇ ਹਰਮਨ ਫਾਊਂਡੇਸ਼ਨ ਵੱਲੋਂ ਹਰਿੰਦਰ ਕੌਰ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਇਸ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਪੂਰੀ ਗੱਲਬਾਤ ਸੁਣਨ ਲਈ ਇਸ ਆਡੀਓ ਲਿੰਕ ਉੱਤੇ ਕਲਿੱਕ ਕਰੋ:
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।